29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸ਼੍ਰੋਮਣੀ ਅਕਾਲੀ ਦਲ ਵਲੋਂ ਨਵ-ਨਿਯੁਕਤ ਹਲਕਾ ਪ੍ਰਧਾਨਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 14-06-2026

ਨਵਾਂਸ਼ਹਿਰ, 13 ਜੂਨ (ਜਸਬੀਰ ਸਿੰਘ ਨੂਰਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ਹੀਦ ਭਗਤ ਸਿੰਘ ਨਗਰ ਦੇ ਚਾਰ ਹਲਕਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਜਿਨ੍ਹਾਂ ਦਾ ਨਵਾਂਸ਼ਹਿਰ ਵਿਖੇ ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ‘ਚ ਸਨਮਾਨ ਕੀਤਾ। ਇਹਨਾਂ ‘ਚ ਹਰਦੀਪ ਸਿੰਘ ਦੀਪਾ ਪੱਲੀ-ਉੱਚੀ ਹਲਕਾ ਪ੍ਰਧਾਨ ਐਸ.ਸੀ ਵਿੰਗ, ਜੋਰਾਵਰ ਸਿੰਘ ਭਾਰਟਾ ਖੁਰਦ ਹਲਕਾ ਪ੍ਰਧਾਨ ਯੂਥ ਵਿੰਗ, ਗੁਰਜਿੰਦਰ ਸਿੰਘ ਠੇਕੇਦਾਰ ਹਲਕਾ ਪ੍ਰਧਾਨ ਬੀ. ਸੀ. ਵਿੰਗ, ਗੋਪਾਲ ਮੋਹਣ ਜਾਂਗੜਾ ਹਲਕਾ ਪ੍ਰਧਾਨ ਟ੍ਰੇਡ ਵਿੰਗ ਚੁਣੇ ਗਏ। ਇਸ ਮੌਕੇ ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਤਾਰਾ ਸਿੰਘ ਸ਼ੇਖੂਪੁਰ, ਭਲਵਾਨ ਭੁਪਿੰਦਰਪਾਲ ਸਿੰਘ ਜਾਡਲਾ ਪ੍ਰਧਾਨ ਬੀ.ਸੀ ਵਿੰਗ ਦੁਆਬਾ ਜੋਨ, ਜਸਮੀਤ ਸਿੰਘ ਅਭੀ ਨਾਰੰਗ, ਮਨਮੋਹਣ ਸਿੰਘ ਗੁਲਾਟੀ, ਅਮਰੀਕ ਸਿੰਘ ਸ਼ੇਖੂਪੁਰ ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ, ਦਿਨੇਸ਼ ਕੁਮਾਰ ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ, ਪ੍ਰਭਜੀਤ ਸਿੰਘ ਮਿੱਠਾ ਮੀਤ ਪ੍ਰਧਾਨ, ਅਮਰੀਕ ਸਿੰਘ ਖੁਰਦ ਮੀਤ ਪ੍ਰਧਾਨ ਵਲੋਂ ਸਿਰੋਪਾ� ਦੇ ਕੇ ਸਨਮਾਨ ਕੀਤਾ ਅਤੇ ਇਸ ਸਮੇਂ ਸਾਰਿਆਂ ਨੂੰ ਵਧਾਈ ਦਿੱਤੀ ਗਈ ਤੇ ਪਾਰਟੀ ਪ੍ਰਤੀ ਦਲੇਰੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਵੀ ਕੀਤਾ। ਪਿੰਡ ਪੱਧਰ ਤੱਕ ਪਾਰਟੀ ਦੀ ਮਜਬੂਤੀ ਲਈ ਆਉਣ ਵਾਲੇ ਦਿਨਾਂ ਵਿਚ ਮੁਹਿੰਮ ਸ਼ੂਰੁ ਕਰਨ ‘ਤੇ ਜੋਰ ਦਿੱਤਾ ਗਿਆ। ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ਤੱਕ ਮਜਬੂਤ ਕਰਨ ਲਈ 15 ਜੁਲਾਈ ਤੱਕ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਜੀਤਾ ਬੈਂਡੀ, ਦਿਲਬਾਗ ਸਿੰਘ, ਸਚਵਿੰਦਰ ਸਿੰਘ, ਅਕਾਸ਼, ਜੋਗਾ, ਅਰੁਨ, ਗੁਰਕ੍ਰਿਸ਼ ਸਿੰਘ ਆਦਿ ਹਾਜ਼ਰ ਸਨ।

 

Ad Position 22
No active advertisement
ਪਿਛਲੀ ਖ਼ਬਰ ਕਿਤਾਬਾਂ ਪੜ੍ਹਨ-ਲਿਖਣ ਦੀ ਰੁਚੀ ਨੌਜਵਾਨਾਂ ਲਈ ਵਰਦਾਨ-ਭਾਈ ਮਹਿਤਾਬ ਸਿੰਘ ਅਗਲੀ ਖ਼ਬਰ ਦਵਿੰਦਰ ਸਿੰਘ ਢਿੱਲੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਯੂਥ ਅਕਾਲੀ ਦਲ (ਬ) ਦੇ ਪ੍ਰਧਾਨ ਨਿਯੁਕਤ
Ad Position 24