09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸਟੇਟ ਬਲੱਡ ਟਰਾਂਸ ਫਿਊਜ਼ਨ ਕੌਂਸਲ ਵਲੋਂ ਐਨ.ਐਫ.ਐਲ. ਹਸਪਤਾਲ ਨਵਾਂ ਨੰਗਲ ਵਿਖੇ ਖ਼ੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 15-06-2026


ਨੰਗਲ, 14 ਜੂਨ (ਪ੍ਰੀਤਮ ਸਿੰਘ ਬਰਾਰੀ)-ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇ ਪ੍ਰਕਾਸ਼ ਪੁਰਬ ਦੇ ਚੱਲਦਿਆਂ 10 ਜੂਨ ਤੋਂ 24 ਜੂਨ ਤੱਕ ਦੋ ਹਫ਼ਤਿਆਂ ਦਾ ਖ਼ੂਨਦਾਨ ਅਭਿਆਨ ਸੂਬੇ ਅੰਦਰ ਸ਼ੁਰੂ ਕੀਤਾ ਗਿਆ ਹੈ। ਇਸੇ ਅਭਿਆਨ ਦੇ ਤਹਿਤ ਅੱਜ ਐਨ.ਐਫ.ਐਲ. ਹਸਪਤਾਲ ਨਵਾਂ ਨੰਗਲ ਵਿਖੇ ਸੀ.ਐਮ.�. ਡਾਕਟਰ ਬੀ.ਐਸ. ਸ਼ੇਰਗਿੱਲ ਦੀ ਅਗਵਾਈ ਹੇਠ ਇੱਕ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਰਸਮੀ ਉਦਘਾਟਨ ਐਨ.ਐਫ.ਐਲ. ਦੇ ਜਨਰਲ ਮੈਨੇਜਰ ਬੀਵੀ ਗਰੋਵਰ ਵਲੋਂ ਕੀਤਾ ਗਿਆ। ਇਸ ਮੌਕੇ ਸੀ.ਆਈ.ਏ. ਐਸ.ਐਫ. ਦੇ ਜਵਾਨਾਂ ਵਲੋਂ ਅਤੇ ਐਨ.ਐਫ.ਐਲ. ਦੇ ਮੁਲਾਜ਼ਮਾਂ ਵਲੋਂ ਸਵੈ ਇੱਛਾ ਨਾਲ ਖ਼ੂਨਦਾਨ ਕੀਤਾ ਗਿਆ। ਖ਼ੂਨ ਇਕੱਤਰ ਕਰਨ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਬਲੱਡ ਬੈਂਕ ਦੀ ਟੀਮ ਬੀ.ਟੀ.�. ਡਾਕਟਰ ਰਜੇਸ਼ ਕੁਮਾਰ ਇੰਚਾਰਜ ਬਲੱਡ ਬੈਂਕ ਦੀ ਅਗਵਾਈ ਹੇਠ ਪਹੁੰਚੀ ਹੋਈ ਸੀ। ਜਿਸ ਦੀ ਅਗਵਾਈ ਟੀਮ ਇੰਚਾਰਜ ਬਲੱਡ ਬੈਂਕ ਰਾਣਾ ਬਖ਼ਤਾਵਰ ਸਿੰਘ ਵਲੋਂ ਕੀਤੀ ਗਈ ਅਤੇ ਸਮੁੱਚੀ ਟੀਮ ਵਲੋਂ 40 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ ਐਨ.ਐਫ.ਐਲ. ਦੀ ਜਨਰਲ ਮੈਨੇਜਰ ਬੀਬੀ ਗਰੋਵਰ ਅਤੇ ਸੀ.ਆਈ.ਐਸ.ਐਫ. ਦੇ ਡਿਪਟੀ ਕਮਾਂਡਰ ਸੰਜੀਵ ਕੁਮਾਰ ਸਿੰਘ ਵਲੋਂ ਜਵਾਨਾਂ ਅਤੇ ਮੁਲਾਜ਼ਮਾਂ ਨੂੰ ਸਵੈ ਇੱਛਾ ਨਾਲ ਖ਼ੂਨਦਾਨ ਕਰਕੇ ਮਾਨਵਤਾ ਦੀ ਭਲਾਈ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਖ਼ੂਨਦਾਨੀਆਂ ਨੂੰ ਮੁਖ਼ਾਤਬ ਹੁੰਦਿਆਂ ਮੁੱਖ ਮਹਿਮਾਨ ਗਰੋਵਰ ਅਤੇ ਡਿਪਟੀ ਕਮਾਡੈਂਟ ਨੇ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਵੱਖ ਵੱਖ ਹਸਪਤਾਲਾਂ ਵਿਚ ਵੱਖ ਵੱਖ ਬਿਮਾਰੀਆਂ ਅਤੇ ਖ਼ੂਨ ਦੀ ਘਾਟ ਨਾਲ ਜੂਝ ਰਹੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਾਨ ਦਿੱਤੀ ਜਾ ਸਕਦੀ ਹੈ। ਇਸ ਮੌਕੇ ਬਲੱਡ ਬੈਂਕ ਇੰਚਾਰਜ ਡਾਕਟਰ ਰਜੇਸ਼ ਕੁਮਾਰ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਵਿਅਕਤੀ ਨੂੰ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਖ਼ੂਨਦਾਨੀ ਪਹਿਲਾਂ ਨਾਲੋਂ ਵਧੇਰੇ ਤੰਦਰੁਸਤ ਰਹਿੰਦਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਫ਼ੈਕਟਰੀ ਮੈਨੇਜਰ ਰਾਣਾ ਬਹਾਦਰ, ਸੀ.ਆਈ.ਐਸ.ਐਫ. ਦੇ ਡਿਪਟੀ ਕਮਾਡੈਂਟ ਸੰਜੀਵ ਕੁਮਾਰ ਸਿੰਘ, ਡਾਕਟਰ ਰੀਤੂ ਰਾਜ ਵਾਸਤਵ, ਵਰਿੰਦਰ ਮੱਟੂ ਪ੍ਰਧਾਨ ਐਸੀ ਐਸ ਟੀ ਐਸੋਸੀਏਸ਼ਨ, ਤਿਲਕ ਰਾਜ ਬੱਗਾ ਜਨਰਲ ਸਕੱਤਰ, ਰਘਵੀਰ ਸਿੰਘ ਲਾਡੀ, ਰਜਿੰਦਰ ਬਸਰਾ ਤੋਂ ਇਲਾਵਾ ਬਲੱਡ ਬੈਂਕ ਦੀ ਟੀਮ ਵਿਚ ਮੈਡਮ ਅਨੀਤਾ ਐਲਟੀ, ਅਰਾਧਨਾ, ਮਹੇਸ਼, ਜਗਦੀਪ, ਅਤੇ ਸੰਜੇ ਆਦਿ ਸ਼ਾਮਿਲ ਸਨ।

 

Ad Position 22
No active advertisement
ਪਿਛਲੀ ਖ਼ਬਰ ਨੰਗਲ ’ਚ ਹੋਈ ਪੰਜਾਬ ਵਿਧਾਨ ਸਭਾ ਦੀ ਸਰਕਾਰੀ ਅਸ਼ਵਾਸਨ ਕਮੇਟੀ ਦੀ ਅਹਿੰਮ ਮੀਟਿੰਗ ਅਗਲੀ ਖ਼ਬਰ ਆਸ਼ੂਤੋਸ਼ ਸ਼ਰਮਾ ਚੁਣੇ ਜ਼ਿਲ੍ਹਾ ਟੈਕਸ ਬਾਰ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ
Ad Position 24