08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਕਾਂਗਰਸ ਪਾਰਟੀ ਵਲੋਂ ਐਸ.ਆਈ.ਆਰ. ਸੰਬੰਧੀ ਜਾਗਰੂਕਤਾ ਕੈਂਪ

Ad Position 21
No active advertisement
ਅਜੀਤ ਡੈਸਕ 15-06-2026

ਮੋਰਿੰਡਾ, 14 ਜੂਨ (ਪ੍ਰਿਤਪਾਲ ਸਿੰਘ)-ਕਾਂਗਰਸ ਪਾਰਟੀ ਵਲੋਂ ਲੋਕਾਂ ਨੂੰ ਐਸ.ਆਈ.ਆਰ ਸਬੰਧੀ ਜਾਣਕਾਰੀ ਦੇਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਹਿ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਕਾਂਗਰਸ ਕਮੇਟੀ ਮੋਰਿੰਡਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੌਕੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਆਗੂਆਂ ਅਤੇ ਵਲੰਟੀਅਰਜ਼ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਹ ਮੀਟਿੰਗ ਦਾ ਮੁੱਖ ਉਦੇਸ਼ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਸ਼ੁਰੂ ਕੀਤੀ ਗਈ ਐਸ.ਆਈ.ਆਰ. (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਪ੍ਰਕਿਰਿਆ ਸਬੰਧੀ ਵਰਕਰਾਂ, ਆਮ ਜਨਤਾ ਨੂੰ ਜਾਣੂ ਕਰਵਾਉਣਾ ਅਤੇ ਬੂਥ ਪੱਧਰ ‘ਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣਾ ਸੀ। ਮੀਟਿੰਗ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਟੇਟ ਮੀਡੀਆ ਕੋਆਰਡੀਨੇਟਰ ਅਤੇ ਬੁਲਾਰੇ ਜਸਕਰਨ ਸਿੰਘ ਕਾਹਲੋਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਪ੍ਰੋਜੈਕਟਰ ਅਤੇ ਸਲਾਈਡ ਪ੍ਰਜ਼ੈਂਟੇਸ਼ਨ ਰਾਹੀਂ ਬੀ.ਐਲ.ਏ-2, ਵਰਕਰਾਂ ਅਤੇ ਆਗੂਆਂ ਨੂੰ ਐਸ.ਆਈ.ਆਰ. ਪ੍ਰਕਿਰਿਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਬੀ.ਐਲ.�ਜ਼ ਨਾਲ ਤਾਲਮੇਲ ਕਰਕੇ ਆਪਣੇ-ਆਪਣੇ ਪਿੰਡਾਂ ਅਤੇ ਵਾਰਡਾਂ ਦੀਆਂ ਵੋਟਾਂ ਦੀ ਜਾਂਚ, ਤਸਦੀਕ ਅਤੇ ਨਿਗਰਾਨੀ ਕੀਤੀ ਜਾ ਸਕਦੀ ਹੈ। ਜਸਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਸ਼ੁੱਧਤਾ ਲੋਕਤੰਤਰ ਲਈ ਬਹੁਤ ਮਹੱਤਵਪੂਰਨ ਹੈ ਅਤੇ ਕਾਂਗਰਸ ਪਾਰਟੀ ਇਸ ਪ੍ਰਕਿਰਿਆ ਦੀ ਨਿਗਰਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਸਾਰੇ ਬੀ.ਐਲ.ਏ-2 ਅਤੇ ਪਾਰਟੀ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਬੂਥ ਪੱਧਰ ‘ਤੇ ਸਰਗਰਮ ਰਹਿ ਕੇ ਵੋਟਰਾਂ ਨਾਲ ਸੰਪਰਕ ਬਣਾਈ ਰੱਖਣ। ਇਸ ਮੌਕੇ ਪਨਗਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਬਲਜਿੰਦਰ ਸਿੰਘ ਸਹੇੜੀ, ਗੁਰਚਰਨ ਸਿੰਘ ਮਾਣੇਮਾਜਰਾ, ਸ਼ਮਸ਼ੇਰ ਸਿੰਘ ਭੰਗੂ ਸਾਬਕਾ ਪ੍ਰਧਾਨ ਨਗਰ ਕੌਂਸਲ ਚਮਕੌਰ ਸਾਹਿਬ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਮਾਵੀ, ਗੁਰਵਿੰਦਰ ਸਿੰਘ ਕਕਰਾਲੀ, ਜਗਦੀਪ ਸਿੰਘ ਢੀਂਡਸਾ, ਬਲਵਿੰਦਰ ਸਿੰਘ ਬਾਜਵਾ, ਕੌਂਸਲਰ ਹਰਜਿੰਦਰ ਸਿੰਘ ਛਿੱਬਰ, ਮਹਿੰਦਰ ਸਿੰਘ ਢਿੱਲੋਂ, ਰਾਜੇਸ਼ ਸਸੋਦੀਆ, ਸੰਨੀ ਭੂਮਕ, ਨੰਬਰਦਾਰ ਰੁਪਿੰਦਰ ਸਿੰਘ ਭਿਚਰਾ, ਰਾਹੁਲ ਸ਼ਰਮਾ, ਧਰਮਪਾਲ ਥੰਮਣ, ਹਰਸੋਹਣ ਸਿੰਘ ਭੰਗੂ, ਤਰਲੋਚਨ ਸਿੰਘ ਸਮਾਣਾ, ਗੁਰਵਿੰਦਰ ਸਿੰਘ ਜੌਕੀ, ਬਬਲਾ ਸਰਪੰਚ ਗੋਸਲਾਂ, ਟਹਿਲ ਸਿੰਘ ਸਾਬਕਾ ਸਰਪੰਚ ਲੁਠੇੜੀ, ਮੇਹਰ ਸਿੰਘ ਖਾਬੜਾ, ਨਰਿੰਦਰ ਸਿੰਘ ਸੋਨੂ ਉਪ ਚੇਅਰਮੈਨ ਬਲਾਕ ਸੰਮਤੀ ਮੋਰਿੰਡਾ, ਬਿੰਦਰਪਾਲ ਕੌਰ ਪ੍ਰਧਾਨ ਮਹਿਲਾ ਕਾਂਗਰਸ ਮੋਰਿੰਡਾ, ਕੁਲਦੀਪ ਕੌਰ, ਨਾਗਰ ਸਿੰਘ ਧੜਾਕ, ਸੋਨੀ ਸਿੱਲ, ਜਸਵਿੰਦਰ ਸਿੰਘ ਮਦਨਹੇੜੀ, ਬਲਵੀਰ ਸਿੰਘ ਮਾਨਖੇੜੀ, ਬਿੱਟੂ ਫਤਿਹਪੁਰ, ਧਰਮਿੰਦਰ ਅਰਨੋਲੀ, ਜਸਵੀਰ ਸਿੰਘ ਸੈਦਪੁਰ ਮੈਂਬਰ ਬਲਾਕ ਸੰਮਤੀ, ਜਸਬੀਰ ਸਿੰਘ ਰੋਲੂਮਾਜਰਾ, ਜਗਤਾਰ ਸਿੰਘ ਅਰਨੋਲੀ, ਨੌਜਵਾਨ ਆਗੂ ਆਗੂ ਤਰਸੇਮ ਲਾਲ ਮੋਰਿੰਡਾ, ਹਰਕੀਰਤ ਸਿੰਘ ਸੰਮਤੀ ਮੈਂਬਰ, ਸੋਨੂ ਸਰਪੰਚ ਬੂਥਗੜ੍ਹ, ਸੁਰਜੀਤ ਸਿੰਘ ਸੰਮਤੀ ਮੈਂਬਰ ਮੋਰਿੰਡਾ ਅਤੇ ਕੈਪਟਨ ਜੋਗਿੰਦਰ ਸਿੰਘ ਸਰਪੰਚ ਮੰਦਵਾੜਾ, ਕੇਸਰ ਸਿੰਘ ਬਡਵਾਲੀ, ਜਗਤਾਰ ਸਿੰਘ ਕਾਈਨੌਰ, ਵਿਕਾਸ ਫ਼ੁਲ ਸੰਮਤੀ ਮੈਂਬਰ, ਬਾਵਾ ਕਾਈਨੌਰ, ਠੇਕੇਦਾਰ ਰਜਿੰਦਰ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਤੇਜ਼ ਤੂਫਾਨ ਨਾਲ ਸੜਕਾਂ ਕਿਨਾਰੇ ਡਿੱਗੇ ਕੀਮਤੀ ਮੁੱਲ ਦੇ ਨੰਬਰੀ ਰੁੱਖ ਰਾਤੋ-ਰਾਤ ਹੋਏ ਗਾਇਬ ਅਗਲੀ ਖ਼ਬਰ ਪਿੰਡ ਖੱਖ ਚ ਭਾਜਪਾ ਦਾ ਤਕੜਾ ਧਮਾਕਾ, ਭਰੋਵਾਲ ਦੀ ਅਗਵਾਈ ’ਚ ਸੈਂਕੜੇ ਪਰਿਵਾਰ ਹੋਏ ਪਾਰਟੀ ’ਚ ਸ਼ਾਮਿਲ
Ad Position 24