08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਤੇਜ਼ ਤੂਫਾਨ ਨਾਲ ਸੜਕਾਂ ਕਿਨਾਰੇ ਡਿੱਗੇ ਕੀਮਤੀ ਮੁੱਲ ਦੇ ਨੰਬਰੀ ਰੁੱਖ ਰਾਤੋ-ਰਾਤ ਹੋਏ ਗਾਇਬ

Ad Position 21
No active advertisement
ਅਜੀਤ ਡੈਸਕ 15-06-2026

ਝਬਾਲ, 14 ਜੂਨ (ਸੁਖਦੇਵ ਸਿੰਘ)- ਪਿਛਲੇ ਦਿਨੀਂ ਆਏ ਤੇਜ਼ ਤੂਫਾਨ ਨਾਲ ਜੰਗਲਾਤ ਵਿਭਾਗ ਵਲੋ ਸੜਕਾਂ ਕਿਨਾਰੇ ਲਗਾਏ ਕਈ ਸਾਲ ਪੁਰਾਣੇ ਕੀਮਤ ਰੁੱਖ ਡਿੱਗ ਤੋਂ ਬਾਅਦ ਮਹਿਕਮੇ ਦੀ ਅਣਦੇਖੀ ਕਾਰਨ ਰਾਤੋ ਰਾਤ ਗਾਇਬ ਹੋ ਗਏ । ਤੇਜ਼ ਝੱਖੜ ਕਾਰਨ ਅਟਾਰੀ-ਤਰਨ ਤਾਰਨ ਮਾਰਗ, ਝਬਾਲ ਛੇਹਰਟਾ ਰੋਡ ’ਤੇ ਲਗਾਏ ਹਜ਼ਾਰਾਂ ਰੁਪਏ ਦੇ ਕੀਮਤੀ ਮੁੱਲ ਦੇ ਰੁੱਖ ਤੇਜ਼ ਰਫ਼ਤਾਰ ਨਾਲ ਡਿੱਗੇ ਪਏ ਸਨ, ਪਰ ਮਹਿਕਮੇ ਵਲੋਂ ਕੋਈ ਧਿਆਨ ਦੇਣ ਕਰਕੇ ਲੋਕ ਕੀਮਤੀ ਰੁੱਖ ਟਰੈਕਟਰਾਂ ਦੇ ਪਿੱਛੇ ਪਾ ਕੇ ਅਤੇ ਰੇਹੜਿਆਂ ’ਤੇ ਰੱਖ ਕੇ ਘਰਾਂ ਨੂੰ ਲੈ ਗਏ, ਪਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਸ ਸੰਬੰਧੀ ਜਦੋਂ ਜੰਗਲਾਤ ਵਿਭਾਗ ਦੇ ਗਾਰਡ ਗੁਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੜਕਾਂ ਉਹ ਤਾਂ ਸੜਕਾਂ ਤੇ ਡਿੱਗੇ ਰੁੱਖਾਂ ਨੂੰ ਪਾਸੇ ਕਰਕੇ ਲੋਕਾਂ ਦੇ ਆਵਾਜਾਈ ਲਈ ਰਸਤਾ ਬਣਾਉਣ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਵੱਡੀ ਤਦਾਦ ਵਿਚ ਸੜਕਾਂ ਤੇ ਨਹਿਰਾਂ ਦੇ ਕਿਨਾਰਿਆਂ ’ਤੇ ਡਿੱਗੇ ਨੰਬਰੀ ਰੁੱਖ ਘਰਾਂ ਨੂੰ ਲੈ ਕੇ ਜਾਣ ਵਾਲਿਆਂ ਦਾ ਪਤਾ ਲਗਾ ਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

 

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਫਤਿਆਬਾਦ ਵਿਖੇ ਪੁਤਲਾ ਫੂਕਿਆ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਐਸ.ਆਈ.ਆਰ. ਸੰਬੰਧੀ ਜਾਗਰੂਕਤਾ ਕੈਂਪ
Ad Position 24