17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਦੁੱਧ ਉਤਪਾਦਕਾਂ ਦੀ ਗੁਰਦੁਆਰਾ ਬਾਣਗੜ੍ਹ ਸਾਹਿਬ ਵਿਖੇ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 21-06-2026
ਨੂਰਪੁਰ ਬੇਦੀ, 20 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਦੁੱਧ ਉਤਪਾਦਕਾਂ ਦੀ ਇੱਕ ਮੀਟਿੰਗ ਗੁਰਦੁਆਰਾ ਬਾਣਗੜ੍ਹ ਸਾਹਿਬ ਜੇਤੇਵਾਲ ਵਿਖੇ ਹੋਈ ਜਿਸ ਵਿਚ ਡੇਅਰੀ ਫਾਰਮਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਦੁੱਧ ਉਤਪਾਦਕਾਂ ਨੇ ਕਿਹਾ ਕਿ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਹੈ ਜਿਵੇਂ ਤੂੜੀ, ਮੱਕੀ ਦਾ ਆਚਾਰ, ਦਵਾਈਆਂ ਆਦਿ। ਉਨਾਂ ਕਿਹਾ ਕਿ ਤੂੜੀ ਦਾ ਫੈਕਟਰੀਆਂ ਵਿਚ ਜਲਾਇਆ ਜਾਣਾ ਬੇਹੱਦ ਮੰਦਭਾਗਾ ਹੈ ਪਰ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਪੰਜਾਬ ਸਰਕਾਰ ਵਲੋਂ ਅਜਿਹੀਆਂ ਫੈਕਟਰੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਦੁੱਧ ਦੇ ਰੇਟ ਉੱਥੇ ਦੇ ਉੱਥੇ ਹੀ ਹਨ ਜਦ ਕਿ ਪਿਛਲੇ ਇੱਕ ਮਹੀਨੇ ਵਿਚ ਫੀਡ ਕੰਪਨੀਆਂ ਨੇ ਫੀਡਾਂ ਦੇ ਰੇਟਾਂ ਤੇ 200 ਤੋਂ 300 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਵਾਧਾ ਕੀਤਾ ਹੈ। ਨਵੀਂ ਫਸਲ ਦੇ ਆਉਣ ਨਾਲ ਅਨਾਜ ਦੇ ਰੇਟ ਘਟੇ ਹਨ ਪਰ ਫੀਡ ਕੰਪਨੀਆਂ ਵੱਧ ਮੁਨਾਫਾ ਕਮਾਉਣ ਦੇ ਚੱਕਰ ਵਿਚ ਲੁੱਟ ਕਰ ਰਹੀਆਂ ਹਨ। ਦੁੱਧ ਉਤਪਾਦਕਾਂ ਨੇ ਫੈਸਲਾ ਕੀਤਾ ਹੈ ਕਿ ਉਹ ਸਾਰੀਆਂ ਫੀਡ ਕੰਪਨੀਆਂ ਦੀਆਂ ਫੀਡਾਂ ਦਾ ਬਾਈਕਾਟ ਕਰਕੇ ਆਪਣੇ ਘਰ ਦੀ ਫੀਡ ਤਿਆਰ ਕਰਕੇ ਹੀ ਆਪਣੇ ਪਸ਼ੂਆਂ ਨੂੰ ਖਵਾਉਣਗੇ ਕਿਉਂਕਿ ਦੁੱਧ ਉਤਪਾਦਕਾਂ ਨੂੰ ਜਿਉਂਦਾ ਰੱਖਣ ਲਈ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਇਸ ਮੌਕੇ ਇੱਕ ਬਲਾਕ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਜਿਸ ਵਿਚ ਬਲਕਾਰ ਸਿੰਘ ਬਾਹਮਣਮਾਜਰਾ ਨੂੰ ਪ੍ਰਧਾਨ, ਸੁਰਜੀਤ ਸਿੰਘ ਰੂੜੇਵਾਲ ਨੂੰ ਉਪ ਪ੍ਰਧਾਨ ਤੇ ਨਿਰਮਲ ਸਿੰਘ ਸੰਦੋਆ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਮੌਕੇ ਦੁੱਧ ਉਤਪਾਦਕ ਏਕਤਾ ਦੇ ਸੀਨੀਅਰ ਆਗੂ ਰੁਪਿੰਦਰ ਸਿੰਘ ਸੰਦੋਆ, ਪਰਮਜੀਤ ਸਿੰਘ ਬਾਹਮਣਮਾਜਰਾ, ਸੁਖਵਿੰਦਰ ਸਿੰਘ ਬੜਵਾ, ਗੁਰਪ੍ਰੀਤ ਸਿੰਘ ਬੜਵਾ, ਭਜਨ ਸਿੰਘ ਕਾਂਗੜ, ਅਜੈਬ ਸਿੰਘ ਗਨੂਰਾ, ਦਲਜੀਤ ਸਿੰਘ ਝੱਜ, ਧਰਮਿੰਦਰ ਸਿੰਘ ਅਸਮਾਨਪੁਰ, ਧਰਮਪਾਲ ਰੂੜੇਵਾਲ, ਈਸ਼ਵਰ ਰੂੜੇਵਾਲ, ਸੰਜੂ ਕਰਤਾਰਪੁਰ, ਬੰਟੀ ਬੜੀਵਾਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਵਲੋਂ ਬਾਲ ਸੰਸਕਾਰ ਪ੍ਰੋਜੈਕਟ ਤਹਿਤ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਬਾਬਾ ਲਖਸ਼ਰੀ ਦੀਨ ਅਹਿਮਦ ਸ਼ਾਹ ਦਾ ਦਸਵਾਂ ਉਰਸ ਤੇ ਭੰਡਾਰਾ ਕਰਵਾਇਆ
Ad Position 24