17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਬਾਬਾ ਲਖਸ਼ਰੀ ਦੀਨ ਅਹਿਮਦ ਸ਼ਾਹ ਦਾ ਦਸਵਾਂ ਉਰਸ ਤੇ ਭੰਡਾਰਾ ਕਰਵਾਇਆ

Ad Position 21
No active advertisement
ਅਜੀਤ ਡੈਸਕ 21-06-2026
ਸ੍ਰੀ ਅਨੰਦਪੁਰ ਸਾਹਿਬ, 20 ਜੂਨ (ਕਰਨੈਲ ਸਿੰਘ)-ਇੱਥੋਂ ਨੇੜਲੇ ਪਿੰਡ ਗਰਾ (ਅਗੰਮਪੁਰ) ਵਿਖੇ ਪੀਰ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਅਵਿਨਾਸ਼ ਦੀ ਰਹਿਨੁਮਾਈ ਹੇਠ ਬਾਬਾ ਲਖਸ਼ਰੀ ਦੀਨ ਅਹਿਮਦ ਸ਼ਾਹ ਦਾ 10ਵਾਂ ਸਾਲਾਨਾ ਉਰਸ ਧੂਮ ਧਾਮ ਨਾਲ ਮਨਾਇਆ ਗਿਆ । ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਉਰਸ਼ ਸਮਾਗਮ ’ਚ ਬਾਬਾ ਜੀ ਦਾ ਝੰਡਾ ਢੋਲ ਨਗਾਰਿਆਂ ਦੀ ਥਾਪ ਨਾਲ ਚੜ੍ਹਾਇਆ ਗਿਆ । ਪ੍ਰਧਾਨ ਸੁੱਚਾ ਸਿੰਘ ਨੇ ਦੱਸਿਆ ਕਿ ਇਸ ਸਥਾਨ ’ਤੇ ਹਰ ਸਾਲ ਬਾਬਾ ਲਖਸ਼ਰੀ ਦੀਨ ਅਹਿਮਦ ਸ਼ਾਹ ਦੀ ਯਾਦ ’ਚ ਸਮਾਗਮ ਕਰਵਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਇਸ ਵਾਰ 10ਵਾਂ ਉਰਸ ਮੇਲਾ ਕਰਵਾਇਆ ਗਿਆ ਹੈ ਜਿਸ ਵਿੱਚ ਸਮੂਹ ਇਲਾਕਾ ਨਿਵਾਸੀਆਂ ਨੇ ਵੱਧ ਚੜ੍ਹ ਕੇ ਸੇਵਾ ’ਚ ਹਿੱਸਾ ਪਾਇਆ। ਸੰਗਤਾਂ ਦੀ ਸਹਲੂਤ ਲਈ ਪ੍ਰਬੰਧ ਵੱਲੋਂ ਲੰਗਰ ਦੀ ਸੇਵਾ ਅਤੁੱਟ ਚੱਲੀ ਤੇ ਰਾਤ ਨੂੰ ਚਾਹ ਪਕੌੜਿਆਂ ਦਾ ਲੰਗਰ ਵੀ ਚਲਾਇਆ ਗਿਆ । ਪੀਰ ਜੀ ਦੀ ਮਹਿਮਾ ਦਾ ਗੁਣਗਾਨ ਕਰਨ ਲਈ ਪੰਜਾਬ ਦੇ ਪ੍ਰਸਿੱਧ ਕਲਾਕਾਰ ਜਸਪਾਲ ਰਾਣਾ, ਗੁਰਮੁਖ ਮਟੌਰ ਵਾਲਾ, ਸੋਨੀ ਸੁਲਤਾਨ ਤੇ ਜਸਦੀਪ ਆਲਮ ਨੇ ਖੂਬ ਰੌਣਕਾਂ ਲਾਈਆ । ਬਾਬਾ ਅਵਿਨਾਸ਼ ਨੇ ਇਸ ਮੌਕੇ ’ਤੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਤੇ ਭਜਨਾਂ ਨਾਲ ਨਿਹਾਲ ਕੀਤਾ । ਅੰਤ ਇਹ ਮੇਲਾ ਯਾਦਗਰੀ ਹੋ ਨਿੱਬੜਿਆ ।
Ad Position 22
No active advertisement
ਪਿਛਲੀ ਖ਼ਬਰ ਦੁੱਧ ਉਤਪਾਦਕਾਂ ਦੀ ਗੁਰਦੁਆਰਾ ਬਾਣਗੜ੍ਹ ਸਾਹਿਬ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬੈਂਸ ਵਿਖੇ ਸੜਕ ਬਣੀ ਛੱਪੜ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੀ. ਡਬਲਯੂ. ਡੀ. ਵਿਭਾਗ ਕੁੰਭ...
Ad Position 24