03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮੀਰਪੁਰ ਸਕੂਲ ਬਣਿਆ ਏਅਰ ਕੰਡੀਸ਼ਨਰ

Ad Position 21
No active advertisement
ਅਜੀਤ ਡੈਸਕ 08-07-2026
ਨੂਰਪੁਰ ਬੇਦੀ, 7 ਜੁਲਾਈ (ਹਰਦੀਪ ਸਿੰਘ ਢੀਂਡਸਾ)-ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਵਿਖੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਦੀਆਂ ਸਾਰੀਆਂ ਕਲਾਸਾਂ ਨੂੰ ਪੂਰੀ ਤਰ੍ਹਾਂ ਏਅਰ ਕੰਡੀਸ਼ਨਰ (ਏ.ਸੀ.) ਕਰ ਦਿੱਤਾ ਗਿਆ ਹੈ। ਇਸ ਉਪਰਾਲੇ ਨਾਲ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ਵਿਚ ਵੀ ਸੁਖਦਾਈ ਅਤੇ ਆਰਾਮਦਾਇਕ ਮਾਹੌਲ ਵਿਚ ਪੜ੍ਹਾਈ ਕਰਨ ਦੀ ਸਹੂਲਤ ਮਿਲੇਗੀ। ਸਕੂਲ ਦੇ ਮੁੱਖ ਅਧਿਆਪਕ ਜਸਵਿੰਦਰ ਬੜਵਾ ਤੇ ਮੈਡਮ ਜਸਵੀਰ ਕੌਰ ਦੀ ਰਹਿਨੁਮਾਈ ਅਤੇ ਲਗਾਤਾਰ ਯਤਨਾਂ ਸਦਕਾ ਦਾਨੀ ਸੱਜਣਾਂ ਵਲੋਂ ਸਕੂਲ ਨੂੰ ਤਿੰਨ ਨਵੇਂ ਏ.ਸੀ. ਭੇਟ ਕੀਤੇ ਗਏ। ਇਸ ਮੌਕੇ ਕਰਵਾਈ ਗਈ ਧੰਨਵਾਦੀ ਮੀਟਿੰਗ ਵਿਚ ਪਿੰਡ ਮੀਰਪੁਰ ਦੇ ਐਨ.ਆਰ.ਆਈ. ਕੁਲਦੀਪ ਸਿੰਘ ਮਾਨਕ, ਸਰਬੱਤ ਮਾਨਦੀਪ ਸਿੰਘ, ਸਕੂਲ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ, ਲੱਭਦਾਰ ਗੁਰਨਾਮ ਸਿੰਘ, ਕਮਲਜੀਤ ਸਿੰਘ ਬੱਗਾ, ਜਗਤਾਰ ਸਿੰਘ ਪਟਵਾਰੀ, ਮੱਖਣ ਸਿੰਘ, ਜਰਨੈਲ ਸਿੰਘ ਗਹਿਲ, ਅਮਰਿੰਦਰ ਸਿੰਘ ਹੈਪੀ, ਨਿਰੰਜਨ ਸਿੰਘ, ਕੇਸਰ ਸਿੰਘ, ਜਗਦੀਪ ਸਿੰਘ, ਕੇਵਲ ਸਿੰਘ, ਸੁਖਜਿੰਦਰ ਸਿੰਘ, ਗੁਰਮੁਖ ਸਿੰਘ, ਸੁਖਦੇਵਰ ਕਸ਼ਮੀਰ ਸਿੰਘ, ਬਿਕਰਮ ਸਿੰਘ, ਕਮਲਜੀਤ ਸਿੰਘ ਗਿੱਲ, ਗੁਰਦੀਪ ਸਿੰਘ ਮਾਨਕ, ਸੁਖਦੇਵਰ ਪਾਧਰ ਸਿੰਘ, ਅਜਮੇਰ ਸਿੰਘ ਧਾਦਲੀ, ਸੁਰਜੀਤ ਸਿੰਘ ਕਾਕੂ, ਬਹਾਦਰ ਸਿੰਘ ਅਤੇ ਹਰਦੇਵ ਸਿੰਘ ਚਹਿਲਮਾਜਰਾ ਸਮੇਤ ਹੋਰ ਦਾਨੀ ਸੱਜਣ ਹਾਜ਼ਰ ਰਹੇ। ਮੀਟਿੰਗ ਦੌਰਾਨ ਦਾਨੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਸਕੂਲ ਦੇ ਵਿਕਾਸ ਲਈ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ ਗਈ। ਇਸ ਮੌਕੇ ਜਗਤਾਰ ਸਿੰਘ ਕਾਨੂੰਨਗੋ ਨੇ ਸਕੂਲ ਸਟਾਫ਼ ਦੀ ਸੇਵਾ-ਭਾਵਨਾ ਅਤੇ ਸਿੱਖਿਆ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਪ੍ਰੇਰਣਾਦਾਇਕ ਹਨ।
Ad Position 22
No active advertisement
ਪਿਛਲੀ ਖ਼ਬਰ ਚੰਦਪੁਰ ਬੇਲਾ ਪੁਲ ’ਤੇ ਪਾਈਪ-ਲਾਈਨ ਦਾ ਕੰਮ ਨੇਪਰੇ ਚੜ੍ਹਿਆ ਅਗਲੀ ਖ਼ਬਰ ਲੱਲੜੀ ਵੈਟਰਨਰੀ ਹਸਪਤਾਲ ’ਚ ਸਫਲ ਸਰਜਰੀ ਤੋਂ ਬਾਅਦ ਮੱਝ ਨੂੰ ਜ਼ਿੰਦਗੀ ਦਾ ਨਵਾਂ ਮੌਕਾ ਮਿਲਿਆ
Ad Position 24
No active advertisement