05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਰੇਲਵੇ ਸਟੇਸ਼ਨ ’ਤੇ ਭਾਜਪਾ ਵਲੋਂ ਸਫ਼ਾਈ ਸੇਵਾ ਮੁਹਿੰਮ

Ad Position 21
No active advertisement
ਅਜੀਤ ਡੈਸਕ 18-07-2026
ਰੂਪਨਗਰ, 17 ਜੁਲਾਈ (ਸਤਨਾਮ ਸਿੰਘ ਸੱਤੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਅਤੇ ਅੰਮ੍ਰਿਤ ਭਾਰਤ ਯੋਜਨਾ ਤਹਿਤ ਰੂਪਨਗਰ ਰੇਲਵੇ ਸਟੇਸ਼ਨ ਨੂੰ ਸਮਰਪਿਤ ਕੀਤੇ ਜਾਣ ਦੀ ਖ਼ੁਸ਼ੀ ਵਿਚ ਭਾਜਪਾ ਰੂਪਨਗਰ ਵਲੋਂ ਰੇਲਵੇ ਸਟੇਸ਼ਨ ਵਿਖੇ ਸਫ਼ਾਈ ਸੇਵਾ ਮੁਹਿੰਮ ਚਲਾਈ ਗਈ। ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸਟੇਸ਼ਨ ਦੇਸ਼ ਚੋਂਗਿਰਦੇ ਦੀ ਸਫ਼ਾਈ ਕਰਕੇ ਸਵੱਛਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਲਾਲਪੁਰਾ ਨੇ ਕਿਹਾ ਕਿ ਅੰਮ੍ਰਿਤ ਭਾਰਤ ਯੋਜਨਾ ਰੇਲਵੇ ਦੇ ਆਧੁਨਿਕੀਕਰਨ ਵੱਲ ਮਹੱਤਵਪੂਰਨ ਕਦਮ ਹੈ ਤੇ ਸਵੱਛਤਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਸਵੱਛ ਭਾਰਤ ਅਭਿਆਨ ਨਾਲ ਜੁੜਨ ਦੀ ਅਪੀਲ ਕੀਤੀ। ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਵੀ ਸਫ਼ਾਈ ਨੂੰ ਸਮਾਜਿਕ ਫ਼ਰਜ਼ ਦੱਸਿਆ। ਇਸ ਮੌਕੇ ਐਡਵੋਕੇਟ ਅਮਨਪ੍ਰੀਤ ਕਬੱਡਵਾਲ, ਅਭਿਸ਼ੇਕ ਅਗਨੀਹੋਤਰੀ, ਭਗਤ ਸਿੰਘ, ਰਾਜੇਸ਼ਵਰ ਨੱਡਾ, ਰਾਕੇਸ਼ ਚੋਪੜਾ, ਟੋਨੀ ਵਰਮਾ, ਵਿਜੈ ਸਮੇਤ ਹੋਰ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਮਮਤਾ ਦਿਵਸ ਮਨਾਇਆ
Ad Position 24
No active advertisement