05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਡੇਰਾਬੱਸੀ ਦੇ ਵਾ. ਨੰ. 3 ’ਚ ਸਫ਼ਾਈ ਮੁਹਿੰਮ ਨੇ ਫੜੀ ਰਫ਼ਤਾਰ

Ad Position 21
No active advertisement
ਅਜੀਤ ਡੈਸਕ 18-07-2026
ਡੇਰਾਬੱਸੀ, 17 ਜੁਲਾਈ (ਗੁਰਮੀਤ ਸਿੰਘ)-ਡੇਰਾਬੱਸੀ ਦੇ ਵਾ. ਨੰ. 3 ਅਧੀਨ ਆਉਂਦੇ ਮੁਬਾਰਕਪੁਰ ਖ਼ੇਤਰ ‘ਚ ਸਫ਼ਾਈ ਪ੍ਰਬੰਧਾਂ ‘ਚ ਹੌਲੀ-ਹੌਲੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਨਵੀਂ ਚੁਣੀ ਕੌਂਸਲਰ ਸੁਨੀਤਾ ਦੀ ਪਹਿਲ ‘ਤੇ ਸਫ਼ਾਈ ਕਰਮਚਾਰੀ ਇਲਾਕੇ ‘ਚ ਸਰਗਰਮ ਹੋ ਗਏ ਹਨ ਅਤੇ ਗਲੀਆਂ ਤੇ ਨਾਲੀਆਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਕੌਂਸਲਰ ਅਤੇ ਉਨ੍ਹਾਂ ਦੇ ਪੁੱਤਰ ਰਿਸ਼ੂ ਸ਼ਰਮਾ ਖ਼ੁਦ ਵਾਰਡ ਦਾ ਦੌਰਾ ਕਰਕੇ ਸਫ਼ਾਈ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਮੁਬਾਰਕਪੁਰ ਅਤੇ ਮੀਰਪੁਰ ‘ਚ ਸਫ਼ਾਈ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਸੀ। ਨਿਯਮਿਤ ਸਫ਼ਾਈ ਨਾ ਹੋਣ ਕਾਰਨ ਡਰੇਨੇਜ਼ ਦੇ ਮੇਨਹੋਲ ਅਤੇ ਨਾਲੀਆਂ ਜਾਮ ਹੋ ਚੁੱਕੀਆਂ ਹਨ। ਇਸ ਦਾ ਸਭ ਤੋਂ ਵੱਧ ਅਸਰ ਬਰਸਾਤ ਦੇ ਮੌਸਮ ਦੌਰਾਨ ਵੇਖਣ ਨੂੰ ਮਿਲਦਾ ਹੈ, ਜਦੋਂ ਗਲੀਆਂ ‘ਚ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਆਵਾਜਾਈ ਸਮੇਤ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਵਾਸੀਆਂ ਨੇ ਆਸ ਜਤਾਈ ਹੈ ਕਿ ਨਵੀਂ ਕੌਂਸਲਰ ਦੇ ਯਤਨਾਂ ਨਾਲ ਸਫ਼ਾਈ ਪ੍ਰਬੰਧ ਹੋਰ ਬਿਹਤਰ ਹੋਣਗੇ ਅਤੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦਾ ਪੱਕਾ ਹੱਲ ਨਿਕਲੇਗਾ। ਇਸ ਸੰਬੰਧੀ ਗੱਲਬਾਤ ਕਰਨ ‘ਤੇ ਕੌਂਸਲਰ ਦੇ ਪੁੱਤਰ ਰਿਸ਼ੂ ਸ਼ਰਮਾ ਨੇ ਕਿਹਾ ਕਿ ਵਾਰਡ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਸਫ਼ਾਈ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਟੀਮ ਲਗਾਤਾਰ ਕੰਮ ਕਰ ਰਹੀ ਹੈ ਅਤੇ ਡਰੇਨੇਜ਼ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਤਰਜ਼ੀਹ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕੁੰਮਾ ਮਾਸ਼ਕੀ ਸਾਹਿਬ ਪੱਤਣ ਚੱਕ ਢੇਰਾਂ ਵਿਖੇ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਡੇਰਾਬੱਸੀ ਨਗਰ ਕੌਂਸਲ ਵਲੋਂ ਭਿਆਨਕ ਹਾਦਸੇ ਬਾਅਦ 3 ਮੰਜ਼ਿਲਾ ‘ਅਸੁਰੱਖਿਤ ਬਿਲਡਿੰਗ’ ਢਾਹੁਣ ਦੇ ਹੁਕਮ
Ad Position 24
No active advertisement