11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਬਿਜਲੀ ਪੁੱਜਣ ਨਾਲ ਆਖ਼ਿਰ 4 ਦਹਾਕਿਆਂ ਦੇ ਲੰਬੇ ਇੰਤਜ਼ਾਰ ਮਗਰੋਂ ‘ਜਗਮਗਾਈ’ ਭੱਦਲ ਦੀ ਪਸ਼ੂ ਡਿਸਪੈਂਸਰੀ

Ad Position 21
No active advertisement
ਅਜੀਤ ਡੈਸਕ 20-07-2026
ਪੁਰਖਾਲੀ, 19 ਜੁਲਾਈ (ਅੰਮ੍ਰਿਤਪਾਲ ਸਿੰਘ ਬੰਟੀ)-ਘਾੜ ਇਲਾਕੇ ਦੇ ਪਿੰਡ ਭੱਦਲ ਦੀ ਪਸ਼ੂ ਡਿਸਪੈਂਸਰੀ ਵਿਚ ਹੁਣ ਜਗਮਗ-ਜਗਮਗ ਹੋ ਗਈ ਹੈ। ਪਿਛਲੇ ਕਰੀਬ 4 ਦਹਾਕਿਆਂ ਤੋਂ ਪਸ਼ੂ ਡਿਸਪੈਂਸਰੀ ‘ਚ ਬਿਜਲੀ ਦੀ ਚੱਲ ਰਹੀ ਵੱਡੀ ਸਮੱਸਿਆ ਹੁਣ ਹਮੇਸ਼ਾ ਲਈ ਖ਼ਤਮ ਹੋ ਗਈ ਹੈ। ਚਾਰ ਦਹਾਕਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਸ ਡਿਸਪੈਂਸਰੀ ਨੂੰ ਆਖ਼ਰਕਾਰ ਬਿਜਲੀ ਸਪਲਾਈ ਨਾਲ ਜੋੜ ਦਿੱਤਾ ਗਿਆ ਹੈ, ਜਿਸ ਨਾਲ ਪੂਰੀ ਇਮਾਰਤ ‘ਜਗਮਗ-ਜਗਮਗ’ ਕਰ ਉੱਠੀ ਹੈ। ਡਿਸਪੈਂਸਰੀ ‘ਚ ਬਿਜਲੀ ਪੁੱਜਣ ਦੀ ਖ਼ੁਸ਼ੀ ‘ਚ ਸਟਾਫ਼ ਦੇ ਚਿਹਰੇ ਖ਼ੁਸ਼ੀ ਨਾਲ ਖਿੜ ਗਏ ਹਨ। ਜ਼ਿਕਰਯੋਗ ਹੈ ਕਿ ਡਿਸਪੈਂਸਰੀ ‘ਚ ਪਿਛਲੇ 40 ਸਾਲਾਂ ਤੋਂ ਬਿਜਲੀ ਸਪਲਾਈ ਨਾ ਹੋਣ ਕਾਰਨ ਇੱਥੇ ਤਾਇਨਾਤ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਬਹੁਤ ਜ਼ਿਆਦਾ ਮੁਸ਼ਕਿਲਾਂ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਗਰਮੀ ਦੇ ਮੌਸਮ ਵਿਚ ਹਾਲਾਤ ਇੰਨੇ ਖ਼ਰਾਬ ਹੋ ਜਾਂਦੇ ਸਨ, ਕਿ ਕਈ ਵਾਰ ਇੱਥੇ ਨਵੇਂ ਆਏ ਮੁਲਾਜ਼ਮ ਬਿਜਲੀ ਨਾ ਹੋਣ ਤੋਂ ਪ੍ਰੇਸ਼ਾਨ ਹੋ ਕੇ ਬਹੁਤ ਜਲਦੀ ਆਪਣੀ ਬਦਲੀ ਕਰਵਾ ਕੇ ਚਲੇ ਜਾਂਦੇ ਸਨ। ਇਸ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਗਰਾਮ ਪੰਚਾਇਤ ਭੱਦਲ ਵਲੋਂ ਅਹਿਮ ਕਦਮ ਚੁੱਕਿਆ ਗਿਆ। ਗਰਾਮ ਪੰਚਾਇਤ ਪੱਧਰਾ ਦੇ ਸਰਪੰਚ ਮਨਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਵਿਸ਼ੇਸ਼ ਉਪਰਾਲਾ ਕਰਦਿਆਂ ਇਸ ਪਸ਼ੂ ਡਿਸਪੈਂਸਰੀ ਵਿਚ ਬਿਜਲੀ ਸਪਲਾਈ ਚਾਲੂ ਕਰਵਾਈ ਗਈ ਹੈ। ਸਰਪੰਚ ਮਨਪ੍ਰੀਤ ਸਿੰਘ ਦੀ ਇਸ ਪਹਿਲਕਦਮੀ ਤੇ ਮਿਹਨਤ ਸਦਕਾ ਅੱਜ ਚਾਰ ਦਹਾਕਿਆਂ ਬਾਅਦ ਡਿਸਪੈਂਸਰੀ ਮੁੜ ਤੋਂ ਰੁਸ਼ਨਾਈ ਹੈ। ਪਸ਼ੂ ਪਾਲਕਾਂ ਨੇ ਦੱਸਿਆ ਕਿ ਬਿਜਲੀ ਆਉਣ ਤੋਂ ਬਾਅਦ ਹੁਣ ਮੁਲਾਜ਼ਮਾਂ ਨੂੰ ਕੰਮ ਕਰਨ ਵਿਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਇਲਾਕੇ ਦੇ ਪਸ਼ੂ ਪਾਲਕਾਂ ਨੂੰ ਵੀ ਬਿਹਤਰ ਸਹੂਲਤਾਂ ਮਿਲ ਸਕਣਗੀਆਂ। ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਵਲੋਂ ਪੰਚਾਇਤ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਸਰਬਜੀਤ ਕੌਰ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਜਸਬੀਰ ਕੌਰ, ਪਰਮਜੀਤ ਕੌਰ, ਕਮਲਜੀਤ ਕੌਰ, ਗੁਰਵਿੰਦਰ ਸਿੰਘ, ਗੁਰਸਿਮਰਨ ਸਿੰਘ, ਬਚਿੱਤਰ ਸਿੰਘ, ਨਿਰਮਲ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੋਲਾਪੁਰ ’ਚ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਵਿਛਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਅਗਲੀ ਖ਼ਬਰ ਨੰਗਲ ਵਰਕਸ਼ਾਪ ’ਚ ਹੀ ਬਣਿਆ ਸੀ ਚੰਡੀਗੜ੍ਹ ‘ਪਹਿਚਾਣ ਚਿੰਨ੍ਹ’
Ad Position 24