06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮੀਰਪੁਰ ਵਿਖੇ ਗ਼ਦਰੀ ਬਾਬਾ ਕਿਰਪਾ ਸਿੰਘ ਤੇ ਜ਼ਿਲ੍ਹੇ ਦੇ 45 ਹੋਰ ਦੇਸ਼ ਭਗਤਾਂ ਦੀ ਯਾਦਗਾਰ ਦਾ ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 23-07-2026
ਨੂਰਪੁਰ ਬੇਦੀ, 22 ਜੁਲਾਈ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਮੀਰਪੁਰ ਵਿਖੇ ਗ਼ਦਰੀ ਬਾਬਾ ਕਿਰਪਾ ਸਿੰਘ ਅਤੇ ਜ਼ਿਲ੍ਹੇ ਦੇ ਹੋਰ 45 ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਯਾਦਗਾਰ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ| ਲਗਭਗ ਇੱਕ ਕਨਾਲ ਰਕਬੇ ਵਿਚ ਬਣ ਰਹੀ ਇਸ ਯਾਦਗਾਰ ’ਤੇ ਕਰੀਬ 40 ਤੋਂ 50 ਲੱਖ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ| ਯਾਦਗਾਰ ਵਿਚ ਗ਼ਦਰੀ ਬਾਬਾ ਕਿਰਪਾ ਸਿੰਘ ਦੇ ਨਾਲ ਆਜ਼ਾਦ ਹਿੰਦ ਫ਼ੌਜ ਦੇ ਸੂਰਮੇ ਸਰਵਣ ਸਿੰਘ ਬਾਹਮਣ ਮਾਜਰਾ ਸਮੇਤ ਜ਼ਿਲ੍ਹੇ ਦੇ 45 ਹੋਰ ਦੇਸ਼ ਭਗਤਾਂ ਤੇ ਸ਼ਹੀਦਾਂ ਨੂੰ ਸਨਮਾਨ ਨਾਲ ਯਾਦ ਕੀਤਾ ਜਾਵੇਗਾ| ਇਹ ਯਾਦਗਾਰ ਰੂਪਨਗਰ ਜ਼ਿਲ੍ਹੇ ਵਿਚ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਆਪਣੀ ਕਿਸਮ ਦੀ ਪਹਿਲੀ ਵਿਸ਼ੇਸ਼ ਯਾਦਗਾਰ ਮੰਨੀ ਜਾ ਰਹੀ ਹੈ| ਬਾਬਾ ਕਿਰਪਾ ਸਿੰਘ ਯਾਦਗਾਰੀ ਸੁਸਾਇਟੀ ਦੇ ਪ੍ਰਧਾਨ ਬੀਰ ਸਿੰਘ ਬੜਵਾ, ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਬੜਾ ਪਿੰਡ ਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਕੇਵਲ ਇੱਕ ਇਮਾਰਤ ਨਹੀਂ ਹੋਵੇਗੀ, ਸਗੋਂ ਨੌਜਵਾਨਾਂ ਨੂੰ ਦੇਸ਼ ਭਗਤੀ ਅਤੇ ਇਤਿਹਾਸ ਨਾਲ ਜੋੜਨ ਲਈ ਇੱਕ ਜੀਵੰਤ ਕੇਂਦਰ ਵਜੋਂ ਵਿਕਸਿਤ ਕੀਤੀ ਜਾਵੇਗੀ| ਇੱਥੇ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਹਰ ਮਹੀਨੇ ਕ੍ਰਾਂਤੀਕਾਰੀ ਨਾਟਕਾਂ ਦਾ ਮੰਚਨ ਕਰਕੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਾਵੇਗਾ| ਇਸ ਯਾਦਗਾਰ ਦਾ ਨਿਰਮਾਣ ਗ਼ਦਰੀ ਬਾਬਾ ਕਿਰਪਾ ਸਿੰਘ ਯਾਦਗਾਰੀ ਸੋਸਾਇਟੀ ਦੀ ਦੇਖ-ਰੇਖ ਹੇਠ ਕੀਤਾ ਜਾ ਰਿਹਾ ਹੈ| ਸੋਸਾਇਟੀ ਦੇ ਪ੍ਰਧਾਨ ਬੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ, ਮੀਤ ਪ੍ਰਧਾਨ ਮੇਜਰ ਅਸਮਾਨਪੁਰ, ਸਕੱਤਰ ਸੁਰਜੀਤ ਸਿੰਘ ਕਾਂਗੜ, ਕੈਸ਼ੀਅਰ ਅਮਰਜੀਤ ਸਿੰਘ ਬੈਂਸ ਅਤੇ ਪ੍ਰੈੱਸ ਸਕੱਤਰ ਗੌਰਵ ਰਾਣਾ ਨੇ ਸਮੂਹ ਇਲਾਕਾ ਵਾਸੀਆਂ ਨੂੰ ਇਸ ਇਤਿਹਾਸਕ ਉਪਰਾਲੇ ਨਾਲ ਜੁੜਨ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਇਹ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਭਗਤਾਂ ਦੇ ਸੰਘਰਸ਼, ਬਲੀਦਾਨ ਅਤੇ ਰਾਸ਼ਟਰ ਪ੍ਰਤੀ ਸਮਰਪਣ ਤੋਂ ਪ੍ਰੇਰਣਾ ਦੇਣ ਦਾ ਮਹੱਤਵਪੂਰਨ ਕੇਂਦਰ ਬਣੇਗੀ|
Ad Position 22
No active advertisement
ਪਿਛਲੀ ਖ਼ਬਰ ਸਿਹਤਮੰਦ ਜੀਵਨ ਸ਼ੈਲੀ ਚੰਗੀ ਦਿਮਾਗ਼ੀ ਸਿਹਤ ਦਾ ਆਧਾਰ-ਡਾ. ਬੌਬੀ ਗੁਲਾਟੀ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਤਿੰਨ ਘੰਟੇ ਲਈ ਮੋੜਾ ਟੋਲ ਪਲਾਜ਼ਾ ਕੀਤਾ ਪਰਚੀ ਮੁਕਤ
Ad Position 24
No active advertisement