ਨੰਗਲ, 24 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਸਾਬਕਾ ਕੌਂਸਲਰ ਹਰਪਾਲ ਸਿੰਘ ਭਸੀਨ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਸੁਖਵੰਤ ਸਿੰਘ ਭਸੀਨ 61 ਸਾਲ ਦਾ ਦਿਹਾਂਤ ਹੋ ਗਿਆ। ਅੱਜ ਨੰਗਲ ਡੈਮ ਸ਼ਮਸ਼ਾਨ ਘਾਟ ਵਿਖੇ ਉਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਹੋਪਇੰਦਰ ਸਿੰਘ ਭਸੀਨ ਤੇ ਭਰਾ ਹਰਪਾਲ ਸਿੰਘ ਭਸੀਨ ਵਲੋਂ ਵਿਖਾਈ ਗਈ, ਦੱਸਣਯੋਗ ਸੁਖਵੰਤ ਸਿੰਘ ਭਸੀਨ ਇੱਕ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ ਅਤੇ ਗੁਰਬਾਣੀ ਕੀਰਤਨ ਕਰਦੇ ਸਨ। ਇਸ ਦੁੱਖ ਦੀ ਘੜੀ ਵਿਚ ਭਸੀਨ ਪਰਿਵਾਰ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਦੁੱਖ ਪ੍ਰਗਟਾਉਣ ਵਾਲਿਆਂ ਵਿਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਸੰਜੇ ਸਾਹਨੀ, ਇਮਪਰੂਵਮੈਂਟ ਟਰੱਸਟ ਨੰਗਲ ਦੇ ਸਾਬਕਾ ਚੇਅਰਮੈਨ ਰਕੇਸ਼ ਨਈਅਰ, ਠੇਕੇਦਾਰ ਰਜਿੰਦਰ ਸਿੰਘ, ਜਥੇਦਾਰ ਗੁਰਦੀਪ ਸਿੰਘ ਬਾਵਾ, ਕਪੂਰ ਸਿੰਘ, ਸੁਰੇਸ਼ ਮਲਿਕ, ਅਸ਼ੋਕ ਸੈਣੀ, ਉਮਾਕਾਂਤ ਸ਼ਰਮਾ, ਕੌਂਸਲਰ ਸੋਨੀਆ ਸੈਣੀ, ਪਰਮਿੰਦਰ ਸੰਧੂ, ਰਕੇਸ਼ ਮਹਿਤਾ, ਪ੍ਰਦੀਪ ਸੋਨੀ, ਰਾਜ ਸਿੰਘ, ਸਿੰਘ ਸਭਾ ਗੁਰਦੁਆਰਾ ਦੇ ਪ੍ਰਧਾਨ ਇੰਦਰਪਾਲ ਸਿੰਘ ਮਦਾਨ, ਓੰਕਾਰ ਸਿੰਘ, ਭਾਈ ਬਚਿੱਤਰ ਸਿੰਘ ਬਲਜੀਤ ਸਿੰਘ, ਸੰਦੀਪ ਧਵਨ, ਗੁਰਬਚਨ ਸਿੰਘ ਬਚਨ, ਮਨਮੋਹਨ ਸਿੰਘ ਮੋਹਣੀ, ਹਰਬਖ਼ਸ਼ ਸਿੰਘ, ਸਿੱਪੀ ਨਰੂਲਾ, ਨਰਿੰਦਰ ਸਿੰਘ ਨਿੰਦੀ, ਤਰਲੋਚਨ ਸਿੰਘ, ਹਰਮਿੰਦਰ ਸਿੰਘ, ਨਾਨਕ ਸਿੰਘ, ਹਰਮਨਜੀਤ ਸਿੰਘ ਪ੍ਰਿੰਸ, ਠੇਕੇਦਾਰ ਕੇਹਰ ਸਿੰਘ, ਸੰਜੀਵ ਸ਼ਰਮਾ ਪਟਵਾਰੀ, ਨਿਤਿਨ ਸਿੰਧਬਾਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰਵਾਸੀ ਹਾਜ਼ਰ ਸਨ।