07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਡੱਡੂਮਾਜਰਾ ’ਚ ਕਾਰ ਦੀ ਭੰਨ-ਤੋੜ ਕਰਨ ਵਾਲੇ 5 ਮੁਲਜ਼ਮ ਪੁਲਿਸ ਅੜਿੱਕੇ, ਇਕ ਨਾਬਾਲਗ ਵੀ ਕਾਬੂ

Ad Position 21
No active advertisement
ਅਜੀਤ ਡੈਸਕ 27-07-2026

ਚੰਡੀਗੜ੍ਹ, 26 ਜੁਲਾਈ (ਸੰਦੀਪ ਕੁਮਾਰ ਮਾਹਨਾ)– ਡੱਡੂਮਾਜ਼ਰਾ ਕਾਲੋਨੀ ਵਿਚ ਤੜਕੇ ਇਕ ਨੌਜਵਾਨ ਦੇ ਘਰ ਬਾਹਰ ਹਥਿਆਰਾਂ ਨਾਲ ਲੈਸ ਹੋ ਕੇ ਹੰਗਾਮਾ ਕਰਨ ਅਤੇ ਕਾਰ ਦੀ ਭੰਨ-ਤੋੜ ਕਰਨ ਦੇ ਮਾਮਲੇ ’ਚ ਮਲੋਆ ਥਾਣਾ ਪੁਲਿਸ ਨੇ ਕਾਰਵਾਈ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇਕ ਨਾਬਾਲਗ ਨੂੰ ਵੀ ਕਾਬੂ ਕੀਤਾ ਗਿਆ ਹੈ। ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਣ ਤੋਂ ਬਾਅਦ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਅੰਦਰ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ। ਮਲੋਆ ਥਾਣੇ ਦੇ ਐਸ.ਐਚ.ਓ. ਇੰਸਪੈਕਟਰ ਬਲਦੇਵ ਕੁਮਾਰ ਅਨੁਸਾਰ ਡੱਡੂਮਾਜਰਾ ਕਾਲੋਨੀ ਦੇ ਰਹਿਣ ਵਾਲੇ 26 ਸਾਲਾ ਵਿਸ਼ਾਲ ਦੀ ਸ਼ਿਕਾਇਤ ’ਤੇ ਦਰਜ਼ ਮਾਮਲੇ ਤਹਿਤ 26 ਜੁਲਾਈ ਨੂੰ ਸਵੇਰੇ ਕਰੀਬ 4 ਵਜੇ ਪ੍ਰਿੰਸ ਉਰਫ਼ ਘੋੜਾ, ਆਸ਼ੂਦੀਪ ਉਰਫ਼ ਬੈਟਰੀ, ਧਰੁਵ ਉਰਫ਼ ਅੱਜੂ, ਸ਼ੁਭਮ ਉਰਫ਼ ਮੋਟਾ, ਅੰਕੁਸ਼ ਉਰਫ਼ ਹਕਲਾ ਸਮੇਤ 8 ਤੋਂ 9 ਨੌਜਵਾਨ ਡੰਡਿਆਂ, ਤਲਵਾਰਾਂ ਅਤੇ ਪੱਥਰਾਂ ਨਾਲ ਲੈਸ ਹੋ ਕੇ ਉਸ ਦੇ ਘਰ ਦੇ ਬਾਹਰ ਪਹੁੰਚੇ। ਮੁਲਜ਼ਮਾਂ ਨੇ ਹੰਗਾਮਾ ਕਰਨ ਤੋਂ ਬਾਅਦ ਉਸ ਦੀ ਘਰ ਅੱਗੇ ਖੜ੍ਹੀ ਵੋਲਕਸਵੈਗਨ ਵਰਟਸ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਕੇ ਗੱਡੀ ਦੀ ਭੰਨ-ਤੋੜ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਰਿਕਾਰਡ ਹੋ ਗਈ। ਸੀਸੀਟੀਵੀ ਫ਼ੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਧਰੁਵ ਉਰਫ਼ ਅੱਜੂ (21), ਸ਼ੁਭਮ ਉਰਫ਼ ਮੋਟਾ (18), ਆਸ਼ੂਦੀਪ ਉਰਫ਼ ਬੈਟਰੀ (20), ਪ੍ਰਿੰਸ ਉਰਫ਼ ਘੋੜਾ (21) ਅਤੇ ਅੰਕੁਸ਼ ਉਰਫ਼ ਹਕਲਾ (23) ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਇੱਕ ਨਾਬਾਲਗ ਨੂੰ ਵੀ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਮਲੋਆ ਥਾਣੇ ਵਿਚ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਘਟਨਾ ਵਿਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਨਾਲ ਹੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਘਟਨਾ ਦੇ ਕਾਰਨਾਂ ਅਤੇ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮੋਰਿੰਡਾ ਫ਼ਤਿਹ ਦਿਵਸ ਕਿਤਾਬਚੇ ਦਾ ਦੂਜਾ ਐਡੀਸ਼ਨ ਕੀਤਾ ਲੋਕ ਅਰਪਣ ਅਗਲੀ ਖ਼ਬਰ ਮੀਰੀ- ਪੀਰੀ ਸੰਸਥਾਨ ਵਿਚ 220 ਕਰੋੜ ਰੁਪਏ ਦੇ ਬਜਟ ਦਾ ਭਰਮ ਫੈਲਾ ਕੇ ਸੰਗਤ ਨੂੰ ਡਰਾਇਆ ਜਾ ਰਿਹਾ- ਜਥੇਦਾਰ ਦਾਦੂਵਾਲ
Ad Position 24