07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮੋਰਿੰਡਾ ਫ਼ਤਿਹ ਦਿਵਸ ਕਿਤਾਬਚੇ ਦਾ ਦੂਜਾ ਐਡੀਸ਼ਨ ਕੀਤਾ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 27-07-2026
ਮੋਰਿੰਡਾ, 26 ਜੁਲਾਈ (ਪ੍ਰਿਤਪਾਲ ਸਿੰਘ)- ਮੋਰਿੰਡਾ ਫ਼ਤਿਹ ਦਿਵਸ ਅਰਥਾਤ ਮੁਗ਼ਲ ਹਕੂਮਤ ਤੋਂ ਆਜ਼ਾਦੀ ਦਿਵਸ ਨਾਮੀ ਕਿਤਾਬਚੇ ਦਾ ਦੂਜਾ ਐਡੀਸ਼ਨ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਦੇ ਸਰਪ੍ਰਸਤ ਕੁਲਵੀਰ ਸਿੰਘ ਸੋਨੂੰ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਜੌਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਰਿੰਡਾ ਫ਼ਤਿਹ ਦਿਵਸ ਨਾਮੀ ਕਿਤਾਬਚਾ ਕੇਵਲ ਪੜ੍ਹਨ ਯੋਗ ਹੀ ਨਹੀਂ ਬਲਕਿ ਘਰਾਂ ਦੇ ਵਿਚ ਸੰਭਾਲਣ ਯੋਗ ਇਤਿਹਾਸਿਕ ਦਸਤਾਵੇਜ਼ ਹੈ। ਜੋ ਆਉਣ ਵਾਲੀਆਂ ਪੀੜੀਆਂ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਦੇ ਇਤਿਹਾਸ ਬਾਰੇ ਦੱਸਦਾ ਰਹੇਗਾ । ਉਨ੍ਹਾਂ ਨੇ ਲੇਖਕ ਸਵਰਨ ਸਿੰਘ ਢੰਗਰਾਲੀ ਨੂੰ ਅਣਗੌਲੇ ਇਤਿਹਾਸ ਨੂੰ ਪ੍ਰਗਟ ਕਰਨ ਦੇ ਲਈ ਵਧਾਈ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਲੇਖਕ ਸਵਰਨ ਸਿੰਘ ਢੰਗਰਾਲੀ ਨੇ ਦੂਜੇ ਆਡੀਸ਼ਨ ਵਿਚ ਕੀਤੇ ਗਏ ਵਾਧੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਘੜੂੰਆਂ ਪਿੰਡ ਦੇ ਸ਼ਹੀਦ ਸਿੰਘਾਂ ਦੀ ਅੰਸ਼ ਵੰਸ਼ ਵਿਚੋਂ ਸਭ ਤੋਂ ਵੱਡੇ ਮਾਤਾ ਪ੍ਰਕਾਸ਼ ਕੌਰ ਵਲੋਂ ਸ਼ਹੀਦਾਂ ਬਾਰੇ ਦਿੱਤੀ ਗਈ ਜਾਣਕਾਰੀ ਨੂੰ ਇਸ ਨਵੇਂ ਐਡੀਸ਼ਨ ਵਿਚ ਸ਼ਾਮਿਲ ਕੀਤਾ ਗਿਆ ਹੈ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਕਿਤਾਬਚੇ ਦੀ ਦੇਸ਼ ਵਿਦੇਸ਼ਾਂ ਤੱਕ ਚਰਚਾ ਹੋਈ ਹੈ ਧਾਰਮਿਕ ਸੰਸਥਾਵਾਂ ਦੇ ਵਿਚ ਇਸ ਨੂੰ ਬੜੀ ਗੰਭੀਰਤਾ ਦੇ ਨਾਲ ਪੜ੍ਹਿਆ ਤੇ ਵਾਚਿਆ ਗਿਆ ਹੈ। ਇਸ ਕਰਕੇ ਪਹਿਲਾ ਐਡੀਸ਼ਨ 6 ਮਹੀਨਿਆਂ ਵਿਚ ਹੀ ਖ਼ਤਮ ਹੋ ਗਿਆ ਹੈ। ਦੇਸ਼ ਵਿਦੇਸ਼ ਤੋਂ ਕਿਤਾਬਚੇ ਦੀ ਮੰਗ ਹੋਣ ਕਰਕੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਮੋਰਿੰਡਾ ਨੂੰ ਇਨੀ ਜਲਦੀ ਦੂਜਾ ਐਡੀਸ਼ਨ ਪ੍ਰਕਾਸ਼ਿਤ ਕਰਨਾ ਪਿਆ ਹੈ। ਇਸ ਕੌਂਸਲਰ ਅੰਮ੍ਰਿਤਪਾਲ ਸਿੰਘ ਖਟੜਾ, ਟਰਾਂਸਪੋਰਟ ਬਿਕਰਮਜੀਤ ਸਿੰਘ ਜੁਗਨੂੰ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਸਵਰਨ ਸਿੰਘ ਬਿੱਟੂ, ਨੰਬਰਦਾਰ ਜਗਵਿੰਦਰ ਸਿੰਘ ਪੰਮੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਪ੍ਰਚੀਨ ਸ਼ਹੀਦਾਂ ਦੇ ਪਰਿਵਾਰਕ ਵਾਰਸ ਰਮਨਦੀਪ ਸਿੰਘ ਮਠਾੜੂ ਘੜੂੰਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਸੁਰਿੰਦਰ ਸਿੰਘ ਰਸੂਲਪੁਰ, ਜਗਦੀਪ ਸਿੰਘ, ਤੇਜਿੰਦਰ ਸਿੰਘ ਕਲਸੀ, ਬਿਕਰਮ ਜੀ ਸੋਹਣਪਾਲ ਪ੍ਰਧਾਨ, ਦਰਸ਼ਨ ਸਿੰਘ ਸੋਨਵਾਲ, ਗੁਰਮੀਤ ਸਿੰਘ ਦਤਾਰਪੁਰ, ਜਗਜੀਤ ਸਿੰਘ ਰੀਹਲ, ਮਨਦੀਪ ਸਿੰਘ ਬਿੱਟੂ ਸੈਕਟਰੀ, ਮਨਦੀਪ ਸਿੰਘ ਸੋਣਵਾਲ, ਹਰਿੰਦਰ ਸਿੰਘ, ਗੁਰਿੰਦਰ ਸਿੰਘ ਰੀਹਲ ਤੇ ਭੁਪਿੰਦਰ ਸਿੰਘ ਰੀਹਲ ਬੀਬੀ ਮਨਜੀਤ ਕੌਰ ਚੇਅਰਮੈਨ ਰਾਮਗੜੀਆ ਭਲਾਈ ਬੋਰਡ ਗੁਰਵਿੰਦਰ ਸਿੰਘ ਰੀਹਲ ਜਗਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਓਡੀਸ਼ਾ ਦੇ ਭਾਜਪਾ ਸੰਸਦ ਮੈਂਬਰ ਦੀ ਬੇਟੀ ਦੀ ਪ੍ਰਧਾਨ ਦੇ ਅਸਤੀਫ਼ੇ ’ਤੇ ਸੋਸ਼ਲ ਮੀਡੀਆ ਪੋਸਟ ਤੋਂ ਪਾਰਟੀ ਨਾਰਾਜ਼ ਅਗਲੀ ਖ਼ਬਰ ਡੱਡੂਮਾਜਰਾ ’ਚ ਕਾਰ ਦੀ ਭੰਨ-ਤੋੜ ਕਰਨ ਵਾਲੇ 5 ਮੁਲਜ਼ਮ ਪੁਲਿਸ ਅੜਿੱਕੇ, ਇਕ ਨਾਬਾਲਗ ਵੀ ਕਾਬੂ
Ad Position 24