05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 31-07-2026
ਭਰਤਗੜ੍ਹ, 30 ਜੁਲਾਈ (ਜਸਬੀਰ ਸਿੰਘ ਬਾਵਾ)-ਦੇਰ ਰਾਤ ਕੌਮੀ ਮਾਰਗ ‘ਤੇ ਅਲਪਾਇਨ ਢਾਬੇ ਨੇੜੇ ਕਾਰ ਦੀ ਮੋਟਰਸਾਈਕਲ ਨੂੰ ਫੇਟ ਵੱਜਣਾ ਨਾਲ ਵਾਪਰੇ ਹਾਦਸੇ ‘ਚ ਜ਼ਖਮੀ ਹੋਣ ਮਗਰੋਂ ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਚੌਕੀ ਭਰਤਗੜ੍ਹ ਤੋਂ ਜਾਂਚ ਅਧਿਕਾਰੀ ਸੁਰਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਮੋਟਰਸਾਈਕਲ ਚਾਲਕ ਦਭੋਟਾ ਤੋਂ ਘਨੌਲੀ ਜਾ ਰਿਹਾ ਸੀ, ਜੋ ਕਿ ਕੌਮੀ ਮਾਰਗ ‘ਤੇ ਉਕਤ ਬਾਬੇ ਕਾਰ ਦੀ ਫੇਟ ਵੱਜਣ ਨਾਲ ਜ਼ਖਮੀ ਹੋ ਗਿਆ ਸੀ, ਰਾਹਗੀਰਾਂ ਨੇ ਇਸਨੂੰ ਭਰਤਗੜ੍ਹ ਦੇ ਸਰਕਾਰੀ ਹਸਪਤਾਲ ‘ਚ ਪੁਜਾਇਆ ਸੀ, ਸਬੰਧਿਤ ਡਾਕਟਰ ਨੇ ਮੁੱਢਲੀ ਸਹਾਇਤਾ ਦੇ ਕੇ ਲੋੜੀਂਦੇ ਇਲਾਜ ਲਈ ਚੰਡੀਗੜ੍ਹ ਸਥਿਤ ਸੈਕਟਰ 32 ਦੇ ਹਸਪਤਾਲ ਭੇਜਿਆ ਸੀ, ਪਰ ਇਸ ਹਸਪਤਾਲ ਦੇ ਗੇਟ ਅੱਗੇ ਹੀ ਉਕਤ ਨੌਜਵਾਨ ਦੀ ਮੌਤ ਹੋ ਗਈ। ਇਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਸ਼ਨਾਖ਼ਤ ਬਲਵਿੰਦਰ ਸਿੰਘ ਉਰਫ਼ ਗੋਵਿੰਦ (26) ਪੁੱਤਰ ਰਣਜੀਤ ਸਿੰਘ, ਵਾਸੀ: ਦਭੋਟਾ, ਥਾਣਾ ਨਾਲਾਗੜ੍ਹ, ਜ਼ਿਲ੍ਹਾ ਸੋਲਨ (ਹਿ. ਪ੍ਰ.) ਵਜੋਂ ਹੋਈ ਸੀ, ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾਂ ਦੇ ਸਪੁਰਦ ਕਰ ਦਿੱਤੀ ਹੈ, ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1598.26 ਫੁੱਟ ਅਗਲੀ ਖ਼ਬਰ ਪਿੰਡ ਸ਼ਾਮਪੁਰਾ ਦੀਆਂ ਮੁੱਖ ਸੜਕਾਂ ਦੀ ਖਸਤਾ ਹਾਲਤ ਵੱਲ ਪ੍ਰਸ਼ਾਸਨ ਧਿਆਨ ਦੇਵੇ
Ad Position 24
No active advertisement