ਰੂਪਨਗਰ, 30 ਜੁਲਾਈ (ਯਸ਼ਵੰਤ ਬੱਸੀ)- ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਵਿਖੇ ਇੰਟਰ ਹਾਊਸ ਅੰਗਰੇਜ਼ੀ ਮੇਲਾ ਕਰਵਾਇਆ ਗਿਆ, ਜਿਸ ਵਿਚ ਤੀਜੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਚਾਰਟ ਅਤੇ ਮਾਡਲ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਅਤੇ ਉਨ੍ਹਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜੱਜਾਂ ਵਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉਨਾਂ ਨੇ ਆਤਮ ਵਿਸ਼ਵਾਸ ਦੇ ਨਾਲ ਜਵਾਬ ਦਿੱਤੇ। ਤੀਸਰੀ ਜਮਾਤ ਵਿਚ ਅੰਸ਼ਿਕਾ ਤੇ ਸਾਹੀਦਾ ਖਾਤੂਨ ਨੇ ਪਹਿਲਾ ਸਥਾਨ, ਉਧਮ ਸਿੰਘ ਤੇ ਹਰਨੀਤ ਕੌਰ ਨੇ ਦੂਜਾ ਸਥਾਨ, ਚੌਥੀ ਜਮਾਤ ਵਿਚ ਅਨੁਸ਼ ਤੇ ਨਰਗਿਸ ਬਾਨੋ ਨੇ ਪਹਿਲਾ ਸਥਾਨ, ਨਵਜੋਤ ਸਿੰਘ ਤੇ ਜਸਨੀਤ ਨੇ ਦੂਜਾ ਸਥਾਨ, ਪੰਜਵੀਂ ਜਮਾਤ ਵਿਚ ਅਵੀ ਕੁਮਾਰ ਤੇ ਤੋਹਿਦ ਕੁਮਾਰ ਨੇ ਪਹਿਲਾ ਸਥਾਨ, ਗੁਰਲੀਨ ਤੇ ਗੁਰਲੀਨ ਕੌਰ ਨੇ ਦੂਜਾ ਸਥਾਨ, ਛੇਵੀਂ ਜਮਾਤ ਵਿਚ ਭਾਵਨਾ ਤੇ ਮਨਜੋਤ ਕੌਰ ਨੇ ਪਹਿਲਾ ਸਥਾਨ, ਪ੍ਰਤੀਕ ਸਿੰਘ ਤੇ ਗੁਰਸ਼ਾਨ ਸਿੰਘ ਨੇ ਦੂਜਾ ਸਥਾਨ, ਸੱਤਵੀਂ ਜਮਾਤ ਵਿਚ ਜੈਸਮੀਨ ਕੌਰ ਤੇ ਮਨਦੀਪ ਕੌਰ ਨੇ ਪਹਿਲਾ ਸਥਾਨ, ਮਨਵੀਰ ਤੇ ਤਰਨ ਨੇ ਦੂਜਾ ਸਥਾਨ, ਅੱਠਵੀਂ ਜਮਾਤ ਵਿਚ ਜੰਨਤਪ੍ਰੀਤ ਕੌਰ ਅਤੇ ਅਭਿਜੋਤ ਸਿੰਘ ਨੇ ਪਹਿਲਾ ਸਥਾਨ, ਸਵਰਦੀਪ ਕੌਰ ਤੇ ਸੁਜਾਤਾ ਕੁਮਾਰੀ ਨੇ ਦੂਜਾ ਸਥਾਨ, ਨੌਵੀਂ ਜਮਾਤ ’ਚ ਏਕਮਜੋਤ ਕੌਰ ਤੇ ਰੀਤਾ ਨੇ ਪਹਿਲਾ ਸਥਾਨ, ਹਿਮਾਂਕ ਤੇ ਹਰਸਿਮਰਨ ਨੇ ਦੂਜਾ ਸਥਾਨ, ਦਸਵੀਂ ਜਮਾਤ ਵਿਚ ਨੀਲਮ ਰਾਏ ਤੇ ਅਮਨਜੋਤ ਕੌਰ ਨੇ ਪਹਿਲਾ ਸਥਾਨ, ਦਿਲਪ੍ਰੀਤ ਕੌਰ ਤੇ ਹਰਸਿਮਰਨ ਕੌਰ ਨੇ ਦੂਜਾ ਸਥਾਨ, ਗਿਆਰ੍ਹਵੀਂ ਆਰਟਸ ਗਰੁੱਪ ਵਿਚ ਰਵਨੀਤ ਕੌਰ ਤੇ ਸੁਖਮਨਦੀਪ ਕੌਰ ਨੇ ਪਹਿਲਾ ਸਥਾਨ, ਮਾਨਸਰੋਵਰ ਅਤੇ ਸਰਬਜੀਤ ਕੌਰ ਨੇ ਦੂਜਾ ਸਥਾਨ, ਗਿਆਰ੍ਹਵੀਂ ਸਾਇੰਸ ਤੇ ਕਮਰਸ ਗਰੁੱਪ ਵਿਚ ਤਰਨਜੀਤ ਕੌਰ ਤੇ ਦੀਕਸ਼ਾ ਨੇ ਪਹਿਲਾ ਸਥਾਨ, ਚਾਹਤ ਤੇ ਕਾਜਲ ਨੇ ਦੂਜਾ ਸਥਾਨ, ਬਾਰ੍ਹਵੀਂ ਆਰਟਸ ਗਰੁੱਪ ਵਿਚ ਨਵਜੋਤ ਕੌਰ ਤੇ ਹਰੀਕਾ ਨੇ ਪਹਿਲਾ ਸਥਾਨ, ਅਮਨਪ੍ਰੀਤ ਕੌਰ ਤੇ ਅਮਨਜੋਤ ਕੌਰ ਨੇ ਦੂਜਾ ਸਥਾਨ, ਬਾਰ੍ਹਵੀਂ ਸਾਇੰਸ ਤੇ ਕਮਰਸ ਗਰੁੱਪ ਵਿਚ ਖੁਸ਼ੀ ਤੇ ਤੰਨੂ ਨੇ ਪਹਿਲਾ ਸਥਾਨ, ਮਨਜੋਤ ਕੌਰ ਤੇ ਹਰਸਿਮਰਨਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾ ਮੁਕਾਬਲਿਆਂ ਵਿਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਪਹਿਲਾ ਸਥਾਨ, ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ ਨੇ ਦੂਜਾ ਸਥਾਨ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਵਿਚ ਰਕੇਸ਼ ਸ਼ਰਮਾ ਤੇ ਅਸ਼ੋਕ ਸ਼ਰਮਾ ਨੇ ਜੱਜਾ ਦੀ ਭੂਮਿਕਾ ਨਿਭਾਈ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਨਵਤੇਜ ਸਿੰਘ, ਹਰਜੀਤ ਕੌਰ, ਜਸਵਿੰਦਰ ਕੌਰ, ਮੀਨਾ ਕੁਮਾਰੀ, ਅਮਨਪ੍ਰੀਤ ਕੌਰ ਤੇ ਸੰਜਨਾ ਸਮੇਤ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ।