ਘਨੌਲੀ, 30 ਜੁਲਾਈ (ਜਸਵੀਰ ਸਿੰਘ ਸੈਣੀ)- 70ਵੀਆਂ ਜ਼ੋਨਲ ਪੱਧਰੀ ਸਕੂਲ ਖੇਡਾਂ ਦੇ ਘਨੌਲੀ ਜ਼ੋਨ ਦੇ ਫੁੱਟਬਾਲ ਖੇਡ ਦੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਏ ਗਏ। ਜ਼ਿਕਰਯੋਗ ਹੈ ਕਿ ਅੱਜ ਬਹਾਦਰਪੁਰ ਦੇ ਫੁੱਟਬਾਲ ਖੇਡ ਮੈਦਾਨ ਵਿਚ ਉਮਰ ਵਰਗ ਅੰਡਰ 14,17 ਅਤੇ 19 ਸਾਲ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ। ਖੇਡਾਂ ਦੀ ਸ਼ੁਰੂਆਤ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਰਮੇਸ਼ ਸਿੰਘ ਸ.ਹ.ਸ ਘਨੌਲਾ, ਮਹਿੰਦਰ ਸਿੰਘ ਸਰਪੰਚ ਬਹਾਦਰਪੁਰ, ਰਜਿੰਦਰ ਸਿੰਘ ਚੰਦਪੁਰ, ਗਗਨਦੀਪ ਸਿੰਘ ਬਹਾਦਰਪੁਰ ਵਲੋਂ ਫੁੱਟਬਾਲ ਮੈਚ ਸ਼ੁਰੂ ਕਰਵਾ ਕੇ ਕੀਤੀ ਗਈ। ਅੱਜ 14 ਉਮਰ ਵਰਗਾਂ ਦੇ ਕਰਵਾਏ ਮੁਕਾਬਲਿਆਂ ਦੌਰਾਨ ਸਰਕਾਰੀ ਹਾਈ ਸਕੂਲ ਘਨੌਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ, ਸ੍ਰੀ ਗੁਰੂ ਰਾਮ ਰਾਏ ਸਕੂਲ ਘਨੌਲਾ ਅਤੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੋਧੀਮਾਜਰਾ ਅਤੇ 17 ਉਮਰ ਵਰਗ ਵਿਚ ਸਰਕਾਰੀ ਹਾਈ ਸਕੂਲ ਘਨੌਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਦੀ ਮਾਜਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਦੀਆਂ ਟੀਮਾਂ ਜੇਤੂ ਰਹੀਆਂ। ਇਸ ਮੌਕੇ ਅਧਿਆਪਕ ਵਰਿੰਦਰ ਸਿੰਘ ਸਰਸਾ ਨੰਗਲ, ਸਰਬਜੀਤ ਕੌਰ ਲੋਦੀ ਮਾਜਰਾ, ਜਸਪ੍ਰੀਤ ਸਿੰਘ ਲੋਦੀ ਮਾਜਰਾ, ਸਰਬਜੀਤ ਕੌਰ ਮਲਿਕਪੁਰ, ਜਸਵਿੰਦਰ ਸਿੰਘ ਲੋਦੀ ਮਾਜਰਾ ਜਤਿੰਦਰ ਸਿੰਘ, ਸੰਦੀਪ ਸਿੰਘ, ਅਤੇ ਹਰਵਿੰਦਰ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।