05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਬਾਪੂ ਗੰਗਾ ਦਾਸ ਤੇ ਬਾਪੂ ਕੁੰਭਦਾਸ ਦੇ ਮੇਲੇ ’ਚ ਉਮੜੀ ਅਟੱਲ ਸ਼ਰਧਾ, ਸੂਫ਼ੀ ਸੁਰਾਂ ਨੇ ਬੰਨ੍ਹਿਆ ਸਮਾਂ

ਨੰਗਲ, 3 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੰਗਲ ਦੇ ਵਾਰਡ ਨੰਬਰ–1 ਸਥਿਤ ਦੋਬੇਟਾ ਕਲੋਨੀ ਵਿਚ ਬਾਪੂ ਗੰਗਾ ਦਾਸ ਅਤੇ ਬਾਪੂ ਕੁੰਭ ਦਾਸ ਜੀ ਨੂੰ ਸਮਰਪਿਤ ਸਾਲਾਨਾ ‘ਬਾਪੂ ਜੀ ਦਾ ਮੇਲਾ’ ਅਟੱਲ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਜ ਸੇਵਕ ਸੁਧੀਰ ਮੈਹਨ (ਲਵਲੀ) ਅਤੇ ਸੀਮਾ ਮੈਹਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਬਾਪੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਦੋਬੇਟਾ ਕਲੋਨੀ ਨੰਗਲ ਵਿਖੇ ਬਾਪੂ ਗੰਗਾ ਦਾਸ ਤੇ ਬਾਪੂ ਕੁੰਭਦਾਸ ਜੀ ਨੂੰ ਸਮਰਪਿਤ ਮੇਲੇ ਦੌਰਾਨ ਪਰਵੇਜ਼ ਆਲਮ ਤੇ ਕੱਵਾਲ, ਹਾਜ਼ਰ ਸ਼ਰਧਾਲੂ ਤੇ ਮੁੱਖ ਮਹਿਮਾਨ। 04-08-2026
ਨੰਗਲ, 3 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੰਗਲ ਦੇ ਵਾਰਡ ਨੰਬਰ–1 ਸਥਿਤ ਦੋਬੇਟਾ ਕਲੋਨੀ ਵਿਚ ਬਾਪੂ ਗੰਗਾ ਦਾਸ ਅਤੇ ਬਾਪੂ ਕੁੰਭ ਦਾਸ ਜੀ ਨੂੰ ਸਮਰਪਿਤ ਸਾਲਾਨਾ ‘ਬਾਪੂ ਜੀ ਦਾ ਮੇਲਾ’ ਅਟੱਲ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਜ ਸੇਵਕ ਸੁਧੀਰ ਮੈਹਨ (ਲਵਲੀ) ਅਤੇ ਸੀਮਾ ਮੈਹਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਬਾਪੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਸ਼ੁਰੂਆਤ ਬਾਬਾ ਜੀ ਦੀ ਅਰਦਾਸ ਅਤੇ ਪ੍ਰਾਰਥਨਾ ਨਾਲ ਹੋਈ। ਬਾਬਾ ਕਰਨ ਮੈਹਨ ਨੇ ਦੱਸਿਆ ਕਿ ਗੁਰੂ ਪੂਰਨਿਮਾ ਦੇ ਪਾਵਨ ਮੌਕੇ ’ਤੇ ਇਲਾਕੇ ਦੀ ਖੁਸ਼ਹਾਲੀ, ਆਪਸੀ ਭਾਈਚਾਰੇ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਨਾਲ ਹਰ ਸਾਲ ਇਹ ਮੇਲਾ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਪੂ ਜੀ ਦੀਆਂ ਸਿੱਖਿਆਵਾਂ ਲੋਕਾਂ ਨੂੰ ਸੇਵਾ, ਸਾਦਗੀ ਅਤੇ ਮਨੁੱਖਤਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦੀਆਂ ਹਨ। ਸਮਾਗਮ ਦਾ ਮੁੱਖ ਆਕਰਸ਼ਣ ਪ੍ਰਸਿੱਧ ਸੂਫ਼ੀ ਅਤੇ ਭਜਨ ਗਾਇਕ ਪ੍ਰਵੇਜ਼ ਆਲਮ ਅਤੇ ਮਸ਼ਹੂਰ ਕਵਾਲ ਇਸ਼ਰਤ ਗੁਲਾਮ ਅਲੀ ਦੀਆਂ ਰੂਹਾਨੀ ਪੇਸ਼ਕਾਰੀਆਂ ਰਹੀਆਂ। ਦੋਵੇਂ ਕਲਾਕਾਰਾਂ ਨੇ ਸੂਫ਼ੀ ਅਤੇ ਭਗਤੀ ਗੀਤਾਂ ਰਾਹੀਂ ਅਜਿਹਾ ਰੂਹਾਨੀ ਮਾਹੌਲ ਸਿਰਜਿਆ ਕਿ ਪੂਰਾ ਪੰਡਾਲ ਭਗਤੀ ਰੰਗ ਵਿਚ ਰੰਗਿਆ ਗਿਆ। ਇਸ ਮੌਕੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੇ ਵੀ ਹਾਜ਼ਰੀ ਭਰੀ। ਡਾ. ਸ਼ਰਮਾ ਨੇ ਕਿਹਾ ਕਿ ਮੈਹਨ ਪਰਿਵਾਰ ਵਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਇਹ ਮੇਲਾ ਸਮਾਜ ਵਿਚ ਸਦਭਾਵਨਾ ਅਤੇ ਧਾਰਮਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਮੈਹਨ ਪਰਿਵਾਰ ਦੀ ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ ਪ੍ਰਤੀ ਸਮਰਪਿਤ ਸੋਚ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੌਰਾਨ ਡਾ. ਸੁਭਾਸ਼ ਸ਼ਰਮਾ ਸਮੇਤ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੰਗਤ ਲਈ ਅਟੁੱਟ ਲੰਗਰ ਵੀ ਵਰਤਾਇਆ ਗਿਆ। ਅੰਤ ਵਿਚ ਸੀਮਾ ਮੈਹਨ ਅਤੇ ਸੁਧੀਰ ਮੈਹਨ (ਲਵਲੀ) ਨੇ ਸਮੂਹ ਸੰਗਤ, ਕਲਾਕਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਬਾਪੂ ਜੀ ਦੀ ਕਿਰਪਾ ਨਾਲ ਇਹ ਮੇਲਾ ਆਉਣ ਵਾਲੇ ਸਾਲਾਂ ਵਿਚ ਵੀ ਇਸੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਅਸੁਰੱਖਿਅਤ ਐਲਾਨੇ ਪੁਲ ਤੋਂ ਸਵਾਰੀਆਂ ਸਮੇਤ ਲੰਘ ਰਹੇ ਥਰੀ-ਵੀਲ੍ਹਰ ਤੇ ਤੋੜੀਆਂ ਗਈਆਂ ਰੋਕਾਂ। ਅਗਲੀ ਖ਼ਬਰ ਭਰਤਗੜ੍ਹ-ਢੇਲਾਬੜ ਮਾਰਗ ਦੀ ਮਾੜੀ ਹਾਲਤ ਪ੍ਰਤੀ ਸਰਕਾਰ ਤੇ ਮਹਿਕਮੇ ਤੋਂ ਖਫ਼ਾ ਨੇ ਖੇਤਰੀ ਵਸਨੀਕ
Ad Position 24
No active advertisement