05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਅਸੁਰੱਖਿਅਤ ਐਲਾਨੇ ਪੁਲ ਤੋਂ ਸਵਾਰੀਆਂ ਸਮੇਤ ਲੰਘ ਰਹੇ ਥਰੀ-ਵੀਲ੍ਹਰ ਤੇ ਤੋੜੀਆਂ ਗਈਆਂ ਰੋਕਾਂ।

ਰੂਪਨਗਰ, 3 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਸਥਾਨਕ ਸ਼ਹਿਰ ਦੇ ਦਹਾਕਿਆਂ ਪੁਰਾਣੇ ਤੇ ਪ੍ਰਸ਼ਾਸਨ ਵਲੋਂ ਅਸੁਰੱਖਿਅਤ ਐਲਾਨੇ ਜਾ ਚੁੱਕੇ ਪੁਰਾਣੇ ਪੁਲ ’ਤੇ ਸੁਰੱਖਿਆ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਕੁੱਝ ਵਾਹਨ ਚਾਲਕਾਂ ਵਲੋਂ ਬੇਪ੍ਰਵਾਹੀ ਦੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵਲੋਂ ਲਗਾਈਆਂ ਗਈਆਂ ਲੋਹੇ ਦੀਆਂ ਰੋਕਾਂ ਨੂੰ ਤੋੜ ਕੇ ਸਵਾਰੀਆਂ ਨਾਲ ਭਰੇ ਜਾਂ ਭਾਰੀ ਸਾਮਾਨ ਨਾਲ ਲੱਦੇ ਥਰੀ-ਵੀਲ੍ਹਰ ਇਸ ਜਾਨਲੇਵਾ ਪੁਲ ਤੋਂ ਧੜੱਲੇ ਨਾਲ ਲੰਘ ਰਹੇ ਹਨ, ਜਿਸ ਕਾਰਨ ਸ਼ਹਿਰ ਵਿਚ ਕਦੇ ਵੀ ਕੋਈ ਵੱਡਾ ਹਾਦਸਾ ਵਾਪਰਨ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ।

Ad Position 21
No active advertisement
ਨੰਗਲ ਡਿਪੂ ਵਿਖੇ ਤਿੰਨ ਰੋਜ਼ਾ ਹੜਤਾਲ ਦੌਰਾਨ ਯੂਨੀਅਨ ਦੇ ਆਗੂ ਅਤੇ ਕੰਟਰੈਕਟ ਮੁਲਾਜ਼ਮ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ। 04-08-2026
ਰੂਪਨਗਰ, 3 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਸਥਾਨਕ ਸ਼ਹਿਰ ਦੇ ਦਹਾਕਿਆਂ ਪੁਰਾਣੇ ਤੇ ਪ੍ਰਸ਼ਾਸਨ ਵਲੋਂ ਅਸੁਰੱਖਿਅਤ ਐਲਾਨੇ ਜਾ ਚੁੱਕੇ ਪੁਰਾਣੇ ਪੁਲ ’ਤੇ ਸੁਰੱਖਿਆ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਕੁੱਝ ਵਾਹਨ ਚਾਲਕਾਂ ਵਲੋਂ ਬੇਪ੍ਰਵਾਹੀ ਦੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵਲੋਂ ਲਗਾਈਆਂ ਗਈਆਂ ਲੋਹੇ ਦੀਆਂ ਰੋਕਾਂ ਨੂੰ ਤੋੜ ਕੇ ਸਵਾਰੀਆਂ ਨਾਲ ਭਰੇ ਜਾਂ ਭਾਰੀ ਸਾਮਾਨ ਨਾਲ ਲੱਦੇ ਥਰੀ-ਵੀਲ੍ਹਰ ਇਸ ਜਾਨਲੇਵਾ ਪੁਲ ਤੋਂ ਧੜੱਲੇ ਨਾਲ ਲੰਘ ਰਹੇ ਹਨ, ਜਿਸ ਕਾਰਨ ਸ਼ਹਿਰ ਵਿਚ ਕਦੇ ਵੀ ਕੋਈ ਵੱਡਾ ਹਾਦਸਾ ਵਾਪਰਨ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਪੁਲ ਦੀ ਖਸਤਾ ਹਾਲਤ ਅਤੇ ਅਸੁਰੱਖਿਅਤ ਹੋਣ ਦੇ ਮੱਦੇਨਜ਼ਰ ਪਹਿਲਾਂ ਪ੍ਰਸ਼ਾਸਨ ਵਲੋਂ ਇਸ ਨੂੰ ਤਾਰਾਂ ਅਤੇ ਰੋਕਾਂ ਲਗਾ ਕੇ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਪਰ ਬਾਅਦ ਵਿਚ ਸ਼ਹਿਰ ਵਾਸੀਆਂ ਅਤੇ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਨੂੰ ਸਿਰਫ਼ ਦੋ-ਪਹੀਆ ਵਾਹਨਾਂ (ਟੂ-ਵੀਲਰ) ਲਈ ਹੀ ਖੋਲ੍ਹਿਆ ਗਿਆ ਸੀ, ਤਾਂ ਜੋ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਆਉਣ-ਜਾਣ ਵਿਚ ਪ੍ਰੇਸ਼ਾਨੀ ਨਾ ਆਵੇ, ਪਰ ਹੁਣ ਕੁੱਝ ਕਾਹਲੇ ਚਾਲਕਾਂ ਵਲੋਂ ਪੁਲ ਦੇ ਅੱਗੇ ਲਗਾਈਆਂ ਗਈਆਂ ਰੋਕਾਂ ਨੂੰ ਧੱਕੇ ਨਾਲ ਤੋੜ ਦਿੱਤਾ ਗਿਆ ਹੈ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਸਵਾਰੀਆਂ ਨਾਲ ਭਰੇ ਜਾਂ ਭਾਰੀ ਸਾਮਾਨ ਨਾਲ ਲੱਦੇ ਥਰੀ-ਵੀਲ੍ਹਰ ਵੀ ਇਸ ਰਸਤੇ ਤੋਂ ਲੰਘਾਏ ਜਾ ਰਹੇ ਹਨ । ਇਸ ਲਾਪਰਵਾਹੀ ਕਾਰਨ ਆਉਣ ਜਾਣ ਵਾਲੇ ਆਮ ਲੋਕਾਂ ਨੂੰ ਪੁਲ ’ਤੇ ਵਾਹਨਾਂ ਦੇ ਜਮਾਵੜੇ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਉਨ੍ਹਾਂ ਲਈ ਦਿੱਕਤ ਬਣਦਾ ਹੈ। ਸ਼ਹਿਰ ਦੇ ਜਾਗਰੂਕ ਨਾਗਰਿਕਾਂ ਅਤੇ ਬੁੱਧੀਜੀਵੀ ਵਰਗ ਨੇ ਸਵਾਲ ਉਠਾਇਆ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਇਸ ਅਸੁਰੱਖਿਅਤ ਪੁਲ ਦੇ ਡਿੱਗਣ ਜਾਂ ਕਿਸੇ ਹੋਰ ਵੱਡੇ ਹਾਦਸੇ ਕਾਰਨ ਕੋਈ ਜਾਨੀ ਨੁਕਸਾਨ ਹੁੰਦਾ ਹੈ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਪ੍ਰਭਾਵਿਤ ਨਾਗਰਿਕਾਂ ਅਤੇ ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਟਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਨੋਟਿਸ ਲਿਆ ਜਾਵੇ। ਪੁਲ ਦੇ ਮੋੜਾਂ ’ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇ ਜਾਂ ਲੋਹੇ ਦੀਆਂ ਮਜ਼ਬੂਤ ਰੋਕਾਂ ਲਗਾ ਕੇ ਇਨ੍ਹਾਂ ਕਾਨੂੰਨ ਤੋੜਨ ਵਾਲੇ ਵਾਹਨ ਚਾਲਕਾਂ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ, ਤਾਂ ਜੋ ਕਿਸੇ ਅਣਹੋਣੀ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਸ਼ਰਮਾ ਸਟੋਰ ਵਪਾਰ ਮੰਡਲ ਵਲੋਂ ਕੌਂਸਲਰ ਲਵਲੀ ਆਂਗਰਾ ਦਾ ਸਨਮਾਨ ਵਪਾਰੀਆਂ ਨੇ ਟੁੱਟੀਆਂ ਸੜਕਾਂ ਦੀ ਮੁਰੰਮਤ ਦੀ ਉਠਾਈ ਮੰਗ ਅਗਲੀ ਖ਼ਬਰ ਬਾਪੂ ਗੰਗਾ ਦਾਸ ਤੇ ਬਾਪੂ ਕੁੰਭਦਾਸ ਦੇ ਮੇਲੇ ’ਚ ਉਮੜੀ ਅਟੱਲ ਸ਼ਰਧਾ, ਸੂਫ਼ੀ ਸੁਰਾਂ ਨੇ ਬੰਨ੍ਹਿਆ ਸਮਾਂ
Ad Position 24
No active advertisement