ਸ਼ਰਮਾ ਸਟੋਰ ਵਪਾਰ ਮੰਡਲ ਵਲੋਂ ਕੌਂਸਲਰ ਲਵਲੀ ਆਂਗਰਾ ਦਾ ਸਨਮਾਨ
ਵਪਾਰੀਆਂ ਨੇ ਟੁੱਟੀਆਂ ਸੜਕਾਂ ਦੀ ਮੁਰੰਮਤ ਦੀ ਉਠਾਈ ਮੰਗ
ਨੰਗਲ, 3 ਅਗਸਤ (ਪ੍ਰੀਤਮ ਸਿੰਘ ਬਰਾਰੀ)-ਸ਼ਰਮਾ ਸਟੋਰ ਵਾਰਡ ਨੰਬਰ-1 ਵਪਾਰ ਮੰਡਲ ਦੀ ਵਿਸ਼ੇਸ਼ ਮੀਟਿੰਗ ਵਿਚ ਜਵਾਹਰ ਮਾਰਕੀਟ ਵਪਾਰ ਮੰਡਲ ਦੇ ਪ੍ਰਧਾਨ ਅਤੇ ਨਵੇਂ ਚੁਣੇ ਗਏ ਕੌਂਸਲਰ ਲਵਲੀ ਆਂਗਰਾ ਦਾ ਸਨਮਾਨ ਕੀਤਾ ਗਿਆ। ਸ਼ਰਮਾ ਸਟੋਰ ਵਪਾਰ ਮੰਡਲ ਦੇ ਦੁਕਾਨਦਾਰਾਂ ਨੇ ਲਵਲੀ ਆਂਗਰਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ।
ਨ
ਨੰਗਲ ਵਿਚ ਸ਼ਰਮਾ ਸਟੋਰ ਵਪਾਰ ਮੰਡਲ ਦੀ ਮੀਟਿੰਗ ਦੌਰਾਨ ਨਵੇਂ ਕੌਂਸਲਰ ਲਵਲੀ ਆਂਗਰਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਸੁਮਿਤ ਛਾਬੜਾ ਅਤੇ ਹੋਰ ਵਪਾਰੀ।
04-08-2026
ਨੰਗਲ, 3 ਅਗਸਤ (ਪ੍ਰੀਤਮ ਸਿੰਘ ਬਰਾਰੀ)-ਸ਼ਰਮਾ ਸਟੋਰ ਵਾਰਡ ਨੰਬਰ-1 ਵਪਾਰ ਮੰਡਲ ਦੀ ਵਿਸ਼ੇਸ਼ ਮੀਟਿੰਗ ਵਿਚ ਜਵਾਹਰ ਮਾਰਕੀਟ ਵਪਾਰ ਮੰਡਲ ਦੇ ਪ੍ਰਧਾਨ ਅਤੇ ਨਵੇਂ ਚੁਣੇ ਗਏ ਕੌਂਸਲਰ ਲਵਲੀ ਆਂਗਰਾ ਦਾ ਸਨਮਾਨ ਕੀਤਾ ਗਿਆ। ਸ਼ਰਮਾ ਸਟੋਰ ਵਪਾਰ ਮੰਡਲ ਦੇ ਦੁਕਾਨਦਾਰਾਂ ਨੇ ਲਵਲੀ ਆਂਗਰਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਇਸ ਮੌਕੇ ਲਵਲੀ ਆਂਗਰਾ ਨੇ ਵੀ ਸ਼ਰਮਾ ਸਟੋਰ ਵਪਾਰ ਮੰਡਲ ਦੇ ਪ੍ਰਧਾਨ ਸੁਮਿਤ ਛਾਬੜਾ ਨੂੰ ਸਨਮਾਨਿਤ ਕਰਦਿਆਂ ਵਪਾਰੀਆਂ ਦੀ ਏਕਤਾ ਅਤੇ ਆਪਸੀ ਸਹਿਯੋਗ ਦੀ ਸ਼ਲਾਘਾ ਕੀਤੀ। ਆਪਣੇ ਸੰਬੋਧਨ ਦੌਰਾਨ ਸੁਮਿਤ ਛਾਬੜਾ ਨੇ ਮੀਟਿੰਗ ਵਿਚ ਸ਼ਾਮਲ ਸਾਰੇ ਦੁਕਾਨਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਰਮਾ ਸਟੋਰ ਵਪਾਰ ਮੰਡਲ ਪੂਰੀ ਤਰ੍ਹਾਂ ਗੈਰ-ਰਾਜਨੀਤਿਕ ਸੰਸਥਾ ਹੈ ਅਤੇ ਇਸ ਦਾ ਮੁੱਖ ਉਦੇਸ਼ ਇਲਾਕੇ ਦੇ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੁਕਾਨਦਾਰ ਨੂੰ ਕੋਈ ਸਮੱਸਿਆ ਆਉਣ ’ਤੇ ਵਪਾਰ ਮੰਡਲ ਹਰ ਸਮੇਂ ਉਸ ਦੇ ਨਾਲ ਖੜ੍ਹਾ ਰਹੇਗਾ। ਮੀਟਿੰਗ ਦੌਰਾਨ ਵਪਾਰੀਆਂ ਨੇ ਸ਼ਰਮਾ ਸਟੋਰ ਇਲਾਕੇ ਦੀਆਂ ਟੁੱਟੀਆਂ ਸੜਕਾਂ ਅਤੇ ਖਰਾਬ ਹਾਲਤ ’ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਅਤੇ ਸੰਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਸੜਕਾਂ ਦੀ ਜਲਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਵਪਾਰੀਆਂ ਅਤੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। ਮੀਟਿੰਗ ਵਿਚ ਰਕੇਸ਼ ਮੈਹਣ, ਸੰਦੀਪ ਵਰਮਾ, ਸਾਬਕਾ ਕੌਂਸਲਰ ਰਾਜ ਸਿੰਘ ਨੰਗਲ, ਸ਼ਿਵ ਸਿੰਘ ਰਾਣਾ, ਦਿਲਦਾਰ ਸਿੰਘ, ਡਾ. ਰਘੁਵੰਸ਼ੀ, ਕਪਲਾ ਫੋਟੋ ਆਰਟਸ ਸਟੂਡੀਓ ਦੇ ਸੋਨੂ ਸਮੇਤ ਵਪਾਰ ਮੰਡਲ ਦੇ ਹੋਰ ਮੈਂਬਰ ਵੀ ਹਾਜ਼ਰ ਸਨ।