07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਕੌਮਾਂਤਰੀ ਕਾਨਫ਼ਰੰਸ ਹੋਈ ਸ਼ੁਰੂ

ਸ੍ਰੀ ਅਨੰਦਪੁਰ ਸਾਹਿਬ, 6 ਅਗਸਤ (ਕਰਨੈਲ ਸਿੰਘ)- ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ (ਆਟੋਨੋਮਸ ਕਾਲਜ) ਵਿਖੇ ਭਾਰਤੀ ਸਮਾਜਿਕ ਵਿਗਿਆਨ ਖੋਜ ਪਰਿਸ਼ਦ ਨਵੀਂ ਦਿੱਲੀ ਦੇ ਸਹਿਯੋਗ ਨਾਲ ‘’ਇੰਡੀਅਨ ਨੌਲਿਜ ਸਿਸਟਮ: ਪਰਸਪੈਕਟਿਵਜ਼ ਐਂਡ ਇੰਪੈਰੇਟਿਵਜ਼’’ ਵਿਸ਼ੇ ‘ਤੇ ਦੋ ਰੋਜ਼ਾ ਕੌਮਾਂਤਰੀ ਕਾਨਫ਼ਰੰਸ ਅੱਜ ਸ਼ੁਰੂ ਹੋਈ। 6 ਅਤੇ 7 ਅਗਸਤ ਨੂੰ ਹੋਣ ਵਾਲੀ ਕੌਮਾਂਤਰੀ ਕਾਨਫ਼ਰੰਸ ‘ਚ ਭਾਰਤ ਸਮੇਤ ਵਿਦੇਸ਼ਾਂ ਤੋਂ ਪਹੁੰਚੇ ਪ੍ਰਸਿੱਧ ਵਿਦਵਾਨ ਅਤੇ ਖੋਜਕਾਰ ਆਪਣੇ ਆਪਣੇ ਵਿਚਾਰ ਸਾਂਝੇ ਕਰਨਗੇ।

Ad Position 21
No active advertisement
ਅਜੀਤ ਡੈਸਕ 07-08-2026
ਸ੍ਰੀ ਅਨੰਦਪੁਰ ਸਾਹਿਬ, 6 ਅਗਸਤ (ਕਰਨੈਲ ਸਿੰਘ)- ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ (ਆਟੋਨੋਮਸ ਕਾਲਜ) ਵਿਖੇ ਭਾਰਤੀ ਸਮਾਜਿਕ ਵਿਗਿਆਨ ਖੋਜ ਪਰਿਸ਼ਦ ਨਵੀਂ ਦਿੱਲੀ ਦੇ ਸਹਿਯੋਗ ਨਾਲ ‘’ਇੰਡੀਅਨ ਨੌਲਿਜ ਸਿਸਟਮ: ਪਰਸਪੈਕਟਿਵਜ਼ ਐਂਡ ਇੰਪੈਰੇਟਿਵਜ਼’’ ਵਿਸ਼ੇ ‘ਤੇ ਦੋ ਰੋਜ਼ਾ ਕੌਮਾਂਤਰੀ ਕਾਨਫ਼ਰੰਸ ਅੱਜ ਸ਼ੁਰੂ ਹੋਈ। 6 ਅਤੇ 7 ਅਗਸਤ ਨੂੰ ਹੋਣ ਵਾਲੀ ਕੌਮਾਂਤਰੀ ਕਾਨਫ਼ਰੰਸ ‘ਚ ਭਾਰਤ ਸਮੇਤ ਵਿਦੇਸ਼ਾਂ ਤੋਂ ਪਹੁੰਚੇ ਪ੍ਰਸਿੱਧ ਵਿਦਵਾਨ ਅਤੇ ਖੋਜਕਾਰ ਆਪਣੇ ਆਪਣੇ ਵਿਚਾਰ ਸਾਂਝੇ ਕਰਨਗੇ। ਕਾਨਫ਼ਰੰਸ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ‘ਚ ਸ੍ਰੀ ਲੰਕਾ, ਬੰਗਲਾਦੇਸ਼, ਡੈਨਮਾਰਕ, ਆਇਰਲੈਂਡ , ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਦਿੱਲੀ ਅਤੇ ਦੇਸ਼ ਦੇ ਹੋਰ ਪ੍ਰਾਂਤਾਂ ਤੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦਾ ਮੁੱਖ ਮਕਸਦ ਵਿਦਵਾਨਾਂ ਨੂੰ ਇੱਕ ਮੰਚ ਪ੍ਰਦਾਨ ਕਰਨਾ ਹੈ ਤਾਂ ਜੋ ਭਾਰਤੀ ਗਿਆਨ ਪ੍ਰਣਾਲੀ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਜਾਵੇ। ਕਾਨਫ਼ਰੰਸ ‘ਚ ਸ੍ਰੀਲੰਕਾ ਦੀ ਸਾਊਥ ਈਸਟਰਨ ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ ਡਾ. ਅਮਰਾਸਿਰੀ ਵਿਕਰਮਾਰਤਨਾ ਨੇ ਮੁੱਖ ਵਕਤਾ ਵੱਜੋ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਅਜੋਕੇ ਸਮੇਂ ‘ਚ ਭਾਰਤੀ ਗਿਆਨ ਪ੍ਰਣਾਲੀ ਨੂੰ ਹੋਰ ਵੀ ਸਾਰਥਿਕ ਤੇ ਢੁਕਵਾਂ ਦੱਸਿਆ। ਕਾਨਫ਼ਰੰਸ ਦਾ ਮੁੱਖ ਭਾਸ਼ਣ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਪ੍ਰੋਫੈਸਰ ਡਾ. ਜੈਅੰਤੀ ਦੱਤਾ ਵਲੋਂ ਦਿੱਤਾ ਗਿਆ। ਉਨ੍ਹਾਂ ਭਾਰਤੀ ਗਿਆਨ ਪ੍ਰਣਾਲੀ ਦੀ ਅਜੋਕੇ ਸਮੇਂ ਵਿਚ ਪ੍ਰਸੰਗਕਿਤਾ ਤੇ ਚਾਨਣਾ ਪਾਇਆ। ਕਾਨਫ਼ਰੰਸ ‘ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਅਜੇ ਵਰਮਾ, ਡਾ. ਜੈਸਮੀਨ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸਤੋਂ ਪਹਿਲਾਂ ਕਾਨਫ਼ਰੰਸ ਕੋਆਰਡੀਨੇਟਰ ਡਾ. ਗੁਰਪ੍ਰੀਤ ਕੌਰ ਨੇ ਕਾਨਫ਼ਰੰਸ ਦੇ ਉਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਪਰੰਤ ਪਲੇਨਰੀ ਸੈਸ਼ਨ ਦੀ ਪ੍ਰਧਾਨਗੀ ਕੇ. ਜੇ. ਸੋਮੱਈਆ ਕਾਲਜ, ਮੁੰਬਈ ਦੀ ਐਸੋਸੀਏਟ ਪ੍ਰੋਫੈਸਰ ਡਾ. ਮੀਰਾ ਵੇਂਕਟੇਸ਼ ਨੇ ਕੀਤੀ। ਇਸ ਸੈਸ਼ਨ ‘ਚ ਢਾਕਾ (ਬੰਗਲਾਦੇਸ਼), ਡੈਨਮਾਰਕ ਅਤੇ ਅਮਰੀਕਾ ਦੇ ਵਿਦਵਾਨਾਂ ਨੇ ਆਨਲਾਈਨ ਆਪਣੇ ਖੋਜ ਪੱਤਰ ਪੜ੍ਹੇ ਅਤੇ ਵਿਚਾਰ ਪੇਸ਼ ਕੀਤੇ। ਉਪਰੰਤ ਵੱਖ-ਵੱਖ ਛੇ ਟੈਕਨੀਕਲ ਸੈਸ਼ਨਾਂ ਦੌਰਾਨ ਵਿਦਵਾਨਾਂ ਵਲੋਂ ਆਪਣੇ ਪਰਚੇ ਪੜ੍ਹੇ ਗਏ ਅਤੇ ਭਾਰਤੀ ਗਿਆਨ ਪ੍ਰਣਾਲੀ ਦੇ ਵੱਖ-ਵੱਖ ਪੱਖਾਂ, ਇਸ ਦੀ ਸਮਕਾਲੀ ਪ੍ਰਸੰਗਿਕਤਾ ਅਤੇ ਵਿਸ਼ਵ ਪੱਧਰ ‘ਤੇ ਇਸ ਦੇ ਮਹੱਤਵ ਸਬੰਧੀ ਵਿਚਾਰ - ਵਟਾਂਦਰਾ ਕੀਤਾ ਗਿਆ। ਇਸ ਤੋਂ ਪਹਿਲਾਂ ਕਾਨਫ਼ਰੰਸ ਦੀਆਂ ਪ੍ਰੋਸੀਡਿੰਗ ਸਬੰਧੀ ਕਿਤਾਬਚਾ ਅਤੇ ਇੱਕ ਚੋਣਵੇਂ ਰਿਸਰਚ ਪੇਪਰਾਂ ਦੀ ਇੱਕ ਕਿਤਾਬ ਵੀ ਲੋਕ ਅਰਪਣ ਕੀਤੀ ਗਈ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਪ੍ਰੋ. ਦਿਲਸ਼ਰਬੀਰ ਸਿੰਘ ਤੇ ਕਾਨਫ਼ਰੰਸ ਦੇ ਕੋ-ਕੋਆਰਡੀਨੇਟਰ ਡਾ. ਸ਼ਵੇਤਾ ਕੌਂਸਲ ਨੇ ਕੀਤਾ
Ad Position 22
No active advertisement
ਪਿਛਲੀ ਖ਼ਬਰ ਸਕੂਲ ਖੇਡਾਂ ਦੇ ਜ਼ੋਨਲ ਮੁਕਾਬਲਿਆਂ ’ਚ ਭਲਿਆਣ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਬਰਾਰੀ ਦੀ ਧਰਤੀ ਤੋਂ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ ਅੱਜ ਰਾਜਾ ਵੜਿੰਗ, ਭੁਪੇਸ਼ ਬਘੇਲ, ਰਾਣਾ ਕੇ. ਪੀ. ਤੇ ਸੂਰਜ ਠਾਕੁਰ ਭਰਨ...
Ad Position 24
No active advertisement