27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਨੂਰਪੁਰ ਬੇਦੀ ਪੁਲਿਸ ਵਲੋਂ ਅੱਧਾ ਕਿੱਲੋ ਅਫ਼ੀਮ ਸਮੇਤ ਇੱਕ ਕਾਬੂ

ਨੂਰਪੁਰ ਬੇਦੀ, 27 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐੱਸ. ਐੱਸ.

Ad Position 21
No active advertisement
ਨੂਰਪੁਰ ਬੇਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਦੋਸ਼ੀ ਪੁਲਿਸ ਪਾਰਟੀ ਨਾਲ। ਤਸਵੀਰ: ਢੀਂਡਸਾ 28-10-2026
ਨੂਰਪੁਰ ਬੇਦੀ, 27 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐੱਸ.ਐੱਸ.ਪੀ ਰੂਪਨਗਰ ਮਨਿੰਦਰ ਸਿੰਘ, ਕਪਤਾਨ ਪੁਲਿਸ ਇਨਵੈਸਟੀਗੇਸ਼ਨ ਹਰਸਿਮਰਤ ਸਿੰਘ ਛੇਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ਼੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਮਾਨ ਦੀ ਯੋਗ ਅਗਵਾਈ ਵਿਚ ਨੂਰਪੁਰ ਬੇਦੀ ਪੁਲਿਸ ਵਲੋਂ ਸ਼ੱਕੀ ਵਿਅਕਤੀਆਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਵਿਚ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ, ਜਦੋਂ ਇੰਸ.ਰਣਬੀਰ ਸਿੰਘ ਸਿੰਘ ਮੁੱਖ ਅਫ਼ਸਰ ਥਾਣਾ ਨੂਰਪੁਰ ਬੇਦੀ ਦੀ ਹਦਾਇਤ ਤੇ ਬੀਤੀ 25 ਅਕਤੂਬਰ ਨੂੰ ਸਬ ਇੰਸਪੈਕਟਰ ਧਰਮਪਾਲ ਸਮੇਤ ਸਾਥੀ ਕਰਮਚਾਰੀਆਂ ਦੇ ਬਾ ਸਵਾਰੀ ਸਰਕਾਰੀ ਗੱਡੀ ਦੇ ਬਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਲਿੰਕ ਰੋਡ ਨੂਰਪੁਰ ਬੇਦੀ ਤੋਂ ਬੁੰਗਾ ਸਾਹਿਬ ਨੂੰ ਜਾ ਰਹੇ ਸੀ ਤਾਂ ਹੱਦ ਕੁੰਭੇਵਾਲ ਟੀ ਪੁਆਇੰਟ ਵਿਖੇ ਕਰੀਬ 07.50 ਵਜੇ ਸ਼ਾਮੀਂ , ਪਿੰਡ ਕੁੰਭੇਵਾਲ ਸਾਹਿਬ ਤੋਂ ਇੱਕ ਮੋਨਾ ਨੌਜਵਾਨ ਪੈਦਲ ਪਿੰਡ ਹਿਆਤਪੁਰ ਸਾਹਿਬ ਨੂੰ ਆਉਂਦਾ ਦਿਖਾਈ ਦਿੱਤਾ। ਜਿਸਨੇ ਆਪਣੇ ਖੱਬੇ ਹੱਥ ਵਿਚ ਇੱਕ ਕਾਲੇ ਰੰਗ ਦੇ ਲਿਫ਼ਾਫ਼ੇ ਫੜਿਆ ਹੋਇਆ ਸੀ, ਜੋ ਪੁਲਿਸ ਦੀ ਗੱਡੀ ਨੂੰ ਦੇਖ ਕੇ ਉਕਤ ਨੌਜਵਾਨ ਨੇ ਇੱਕ ਦਮ ਘਬਰਾ ਕੇ ਆਪਣੇ ਹੱਥ ਵਿਚ ਫੜੇ ਕਾਲੇ ਰੰਗ ਦੇ ਲਿਫ਼ਾਫ਼ੇ ਨੂੰ ਸੜਕ ਦੇ ਕਿਨਾਰੇ ਘਾਹ ਵਿਚ ਸੁੱਟ ਕੇ ਪਿੱਛੇ ਨੂੰ ਮੁੜਨ ਲੱਗਾ ਤਾਂ ਐੱਸ ਆਈ ਧਰਮਪਾਲ ਨੇ ਸ਼ੱਕ ਦੀ ਬਿਨਾਂ ਤੇ ਉਕਤ ਨੌਜਵਾਨ ਪਾਸ ਗੱਡੀ ਨੂੰ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ, ਜੋ ਪੁੱਛਣ ਤੇ ਉਕਤ ਨੌਜਵਾਨ ਨੇ ਆਪਣਾ ਨਾਮ ਆਸਿਫ਼ ਪੁੱਤਰ ਜ਼ਮੀਰ ਸ਼ਾਹ ਵਾਸੀ ਪਿੰਡ ਬੈਲਸ ਬਾਬਾ ਅਲੀਗੰਜ ਜ਼ਿਲ੍ਹਾ ਬਰੇਲੀ ਯੂ ਪੀ ਹਾਲ ਵਾਸੀ ਚੋਈ ਬਜਾਰ ਨੇੜੇ ਕਾਲੀਆ ਸਵੀਟ ਸ਼ਾਪ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੱਸਿਆ। ਫਿਰ ਆਸਿਫ ਉਕਤ ਪਾਸੋਂ ਉਸ ਵਲੋਂ ਸੁੱਟੇ ਕਾਲੇ ਰੰਗ ਦੇ ਲਿਫ਼ਾਫ਼ੇ ਨੂੰ ਚੁਕਵਾ ਕੇ ਖੋਲ੍ਹ ਕੇ ਚੈੱਕ ਕੀਤਾ ਗਿਆ, ਜੋ ਉਕਤ ਲਿਫ਼ਾਫ਼ੇ ਨੂੰ ਚੈੱਕ ਕਰਨ ਤੇ ਉਸ ਵਿਚੋਂ 500 ਗ੍ਰਾਮ ਅਫ਼ੀਮ ਬਰਾਮਦ ਹੋਈ। ਜਿਸ ਤੇ ਆਸਿਫ਼ ਉਕਤ ਨੂੰ ਗ੍ਰਿਫ਼ਤਾਰ ਕਰਕੇ ਐਨ. ਡੀ. ਪੀ. ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਜਿਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਚਾਨਣ ਮੁਨਾਰਾ : ਜਥੇਦਾਰ ਜਰਨੈਲ ਸਿੰਘ ਔਲਖ ਅਗਲੀ ਖ਼ਬਰ ਯੂਰੀਆ ਖਾਦ ਦੀ ਕਿੱਲਤ ਖ਼ਤਮ ਕਰਨ ਲਈ ਇਲਾਕਾ ਸੰਘਰਸ਼ ਕਮੇਟੀ ਨੇ ਐੱਨ . ਐੱਫ . ਐੱਲ . ਅੱਗੇ ਚੁੱਕਿਆ ਮੁੱਦਾ
Ad Position 24