ਪਿੰਡ ਓਇੰਦ ਵਿਖੇ ਐੱਨ.ਆਰ.ਆਈ ਪਰਿਵਾਰ ਸਕੂਲ ਨੂੰ ਸਮਾਨ ਭੇਟ ਕਰਦੇ ਹੋਏ।
ਮੋਰਿੰਡਾ, 27 ਅਕਤੂਬਰ (ਪ੍ਰਿਤਪਾਲ ਸਿੰਘ)-ਨਜ਼ਦੀਕੀ ਪਿੰਡ ਓਇੰਦ ਵਿਖੇ ਐੱਨ. ਆਰ.
ਮੋਰਿੰਡਾ, 27 ਅਕਤੂਬਰ (ਪ੍ਰਿਤਪਾਲ ਸਿੰਘ)-ਨਜ਼ਦੀਕੀ ਪਿੰਡ ਓਇੰਦ ਵਿਖੇ ਐੱਨ.ਆਰ.ਆਈ ਪਰਿਵਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਓਇੰਦ ਦੀ ਨਵੀਂ ਬਣੀ ਬਿਲਡਿੰਗ ਲਈ ਏ.ਸੀ ਅਤੇ ਇਨਵਰਟਰ ਭੇਟ ਕੀਤਾ ਗਿਆ। ਇਸ ਸਬੰਧੀ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਬਹਾਦਰ ਸਿੰਘ ਦੇ ਸਪੁੱਤਰ ਰੁਪਿੰਦਰ ਸਿੰਘ ਅਤੇ ਨੂੰਹ ਰਾਜਿੰਦਰ ਕੌਰ ਨਿਊਜ਼ੀਲੈਂਡ ਵਲੋਂ ਆਪਣੇ ਬੇਟੇ ਵਾਰਿਸ ਸਿੰਘ ਦੇ ਜਨਮ ਦਿਨ ਮੌਕੇ ਸਕੂਲ ਨੂੰ ਇਨਵਰਟਰ ਦੀ ਸੇਵਾ ਭੇਟ ਕੀਤੀ ਹੈ। ਇਸੇ ਤਰ੍ਹਾਂ ਇੰਗਲੈਂਡ ਤੋਂ ਜਗਤਾਰ ਸਿੰਘ ਵਲੋਂ ਪ੍ਰਾਇਮਰੀ ਸਕੂਲ ਨੂੰ ਇੱਕ ਏ.ਸੀ ਭੇਟ ਕੀਤਾ ਗਿਆ ਅਤੇ ਸ਼ੇਰ ਸਿੰਘ ਯੂ.ਐਸ.ਏ ਨੇ ਆਪਣੇ ਪੋਤਰਿਆਂ ਦੇ ਜਨਮ ਦਿਨ ਮੌਕੇ ਸਰਕਾਰੀ ਮਿਡਲ ਸਕੂਲ ਓਇੰਦ ਨੂੰ ਇਨਵਰਟਰ ਦੀ ਸੇਵਾ ਭੇਟ ਕੀਤੀ ਹੈ। ਇਸ ਮੌਕੇ ਸ਼ੇਰ ਸਿੰਘ ਯੂ.ਐਸ.ਏ ਵਲੋਂ ਪ੍ਰਾਇਮਰੀ ਸਕੂਲ ਨੂੰ ਇੱਕ ਹੋਰ ਏ.ਸੀ ਭੇਟ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ, ਪ੍ਰਾਇਮਰੀ ਸਕੂਲ ਮੁਖੀ ਜਸਵਿੰਦਰ ਸਿੰਘ ਅਤੇ ਮਿਡਲ ਸਕੂਲ ਦੇ ਮੁਖੀ ਸ਼੍ਰੀਮਤੀ ਸੀਮਾ ਰਾਣੀ ਨੇ ਐਨ ਆਰ ਆਈ ਪਰਿਵਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਅਧਿਆਪਕ ਜਤਿੰਦਰ ਸਿੰਘ, ਰਾਗਿਨੀ ਸ਼ਰਮਾ, ਦਾਨੀ ਸੱਜਣ ਸੁਰਮੁੱਖ ਸਿੰਘ ਬਾਬਾ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਦਿਲਬਾਗ ਸਿੰਘ ਆਦਿ ਹਾਜ਼ਰ ਸਨ।