ਰਿਆਤ ਬਾਹਰਾ ਯੂਨੀਵਰਸਿਟੀ ਨੇ ਕਰਵਾਇਆ ਅੰਤਰਰਾਸ਼ਟਰੀ ਰੇਡਿਓਲੋਜੀ ਪ੍ਰੋਗਰਾਮ ਲੀਡਰ ਹੈਲਥ ਕੇਅਰ ਗਰੁੱਪ ਦੇ ਗਲੋਬਲ ਸੀ.ਈ.ਓ. ਸੁਖਦੀਪ ਸਚਦੇਵ ਵਲੋਂ ਛੇ ਵਿਦਿਆਰਥੀਆਂ ਨੂੰ ਦੁਬਈ ਆਉਣ ਦਾ ਸੱਦਾ
ਰੂਪਨਗਰ, 27 ਅਕਤੂਬਰ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਫਿਜ਼ੀਉਥੈਰੇਪੀ ਐਂਡ ਰੇਡਿਓਲੋਜੀ ਵਲੋਂ ਲੀਡਰ ਹੈਲਥ ਕੇਅਰ ਗਰੁੱਪ, ਦੁਬਈ ਦੇ ਸਹਿਯੋਗ ਨਾਲ ਦੂਜਾ ਅੰਤਰਰਾਸ਼ਟਰੀ ਨਿਰੰਤਰ ਮੈਡੀਕਲ ਸਿੱਖਿਆ (ਸੀ. ਐਮ.
ਸ
ਸਮਾਗਮ ਦਾ ਆਰੰਭ ਕਰਨ ਮੌਕੇ ਮੁੱਖ ਮਹਿਮਾਨ ਅਤੇ ਸਮਾਗਮ ਵਿਚ ਵੱਡੀ ਗਿਣਤੀ ਵਿਦਿਆਰਥੀ ਅਤੇ ਡੈਲੀਗੇਟਸ।
ਜਮਹੂਰੀ ਕਿਸਾਨ ਦੇ ਆਗੂ ਮੋਹਨ ਸਿੰਘ ਧਮਾਣਾ, ਗੁਰਨੈਬ ਸਿੰਘ ਜੇਤੇਵਾਲ, ਧਰਮਪਾਲ ਸੈਣੀਮਾਜਰਾ । ਤਸਵੀਰਾਂ: ਵਿੰਦਰਪਾਲ ਝਾਂਡੀਆਂ।
28-10-2026
ਰੂਪਨਗਰ, 27 ਅਕਤੂਬਰ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਫਿਜ਼ੀਉਥੈਰੇਪੀ ਐਂਡ ਰੇਡਿਓਲੋਜੀ ਵਲੋਂ ਲੀਡਰ ਹੈਲਥ ਕੇਅਰ ਗਰੁੱਪ, ਦੁਬਈ ਦੇ ਸਹਿਯੋਗ ਨਾਲ ਦੂਜਾ ਅੰਤਰਰਾਸ਼ਟਰੀ ਨਿਰੰਤਰ ਮੈਡੀਕਲ ਸਿੱਖਿਆ (ਸੀ.ਐਮ.ਈ.) ਪ੍ਰੋਗਰਾਮ ਅਤੇ ਵਿਸ਼ਵ ਰੇਡਿਓਲੋਜੀ ਦਿਵਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੀਡਰ ਹੈਲਥ ਕੇਅਰ ਗਰੁੱਪ ਦੇ ਗਲੋਬਲ ਸੀ.ਈ.ਓ. ਸੁਖਦੀਪ ਸਚਦੇਵ ਨੇ ਛੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਤਜਰਬਾ ਹਾਸਲ ਕਰਨ ਲਈ ਦੁਬਈ ਆਉਣ ਦਾ ਸੱਦਾ ਦਿੱਤਾ। ‘ਤਕਨਾਲੋਜੀ ਅਤੇ ਨਵੀਨਤਾ ਰਾਹੀਂ ਭਵਿੱਖ ਦੇ ਸਿਹਤ ਸੰਭਾਲ ਪੇਸ਼ਾਵਰਾਂ ਨੂੰ ਸਮਰੱਥ ਬਣਾਉਣਾ’ ਵਿਸ਼ੇ ’ਤੇ ਕਰਵਾਏ ਗਏ ਇਸ ਸਮਾਗਮ ਦੌਰਾਨ ਮੈਡੀਕਲ ਇਮੇਜਿੰਗ ਦੀਆਂ ਆਧੁਨਿਕ ਤਕਨੀਕਾਂ, ਸਿਹਤ ਸੰਭਾਲ ਖੇਤਰ ਵਿਚ ਨਵੀਨਤਮ ਤਬਦੀਲੀਆਂ ਅਤੇ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਪੱਧਰ ’ਤੇ ਉੱਭਰ ਰਹੇ ਕਰੀਅਰ ਦੇ ਮੌਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਵਿਚ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਅਤੇ ਪ੍ਰੋ-ਵਾਈਸ-ਚਾਂਸਲਰ ਪ੍ਰੋ. (ਡਾ.) ਸਤੀਸ਼ ਕੁਮਾਰ ਨੇ ਸ਼ਿਰਕਤ ਕੀਤੀ, ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਸਕੂਲ ਆਫ਼ ਫਿਜ਼ੀਉਥੈਰੇਪੀ ਐਂਡ ਰੇਡਿਓਲੋਜੀ ਦੇ ਡੀਨ ਪ੍ਰੋ. (ਡਾ.) ਲਲਿਤ ਕੁਮਾਰ ਗੁਪਤਾ ਨੇ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਸੁਖਦੀਪ ਸਚਦੇਵ ਨੇ ਸਿਹਤ ਸੰਭਾਲ ਦੇ ਖੇਤਰ ਵਿਚ ਹੋ ਰਹੀ ਤਕਨੀਕੀ ਤਰੱਕੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਆਧੁਨਿਕ ਤਕਨਾਲੋਜੀ ਨੇ ਮੈਡੀਕਲ ਜਾਂਚ ਅਤੇ ਬਿਮਾਰੀਆਂ ਦੀ ਸਹੀ ਪਛਾਣ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ। ਉਨ੍ਹਾਂ ਛੇ ਵਿਦਿਆਰਥੀਆਂ ਨੂੰ ਦੁਬਈ ਆਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਨੂੰ ਉਦਯੋਗ ਦੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਨ ਅਤੇ ਅੰਤਰਰਾਸ਼ਟਰੀ ਕਾਰਜ-ਪ੍ਰਣਾਲੀ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਨ ਦੀ ਪਹਿਲ ਕੀਤੀ। ਇਸ ਦੌਰਾਨ ਮਾਹਿਰਾਂ ਨੇ ਮੈਡੀਕਲ ਖੋਜ, ਐਮ.ਆਰ.ਆਈ. ਤਕਨਾਲੋਜੀ, ਮਰੀਜ਼ਾਂ ਦੀ ਸੁਰੱਖਿਆ ਅਤੇ ਪੇਸ਼ੇਵਾਰ ਹੁਨਰਾਂ ਦੇ ਵਿਕਾਸ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ। ਉਨ੍ਹਾਂ ਨੇ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਧੁਨਿਕ ਡਾਇਗਨੌਸਟਿਕ ਤਕਨੀਕਾਂ ਅਤੇ ਨਿਰੰਤਰ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਯੂਨੀਵਰਸਿਟੀ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਸਮਾਗਮ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਦੇ ਨਾਲ-ਨਾਲ ਵਿਹਾਰਕ ਤਜਰਬਾ ਹਾਸਲ ਕਰਨ ਅਤੇ ਵਿਸ਼ਵ ਪੱਧਰ ’ਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣੂ ਹੋਣ ਵਿਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਉਦਯੋਗ ਦੀਆਂ ਲੋੜਾਂ ਅਨੁਸਾਰ ਸਿੱਖਿਆ ਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਯਤਨ ਜਾਰੀ ਰਹਿਣਗੇ।