07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਅਸੀਂ ਘਾਟ ਦੀ ਪਵਿੱਤਰਤਾ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ - ਸ਼ੇਰ ਸਿੰਘ

ਨੰਗਲ, 6 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)- ਇਤਿਹਾਸਕ ਪਿੰਡ ਬਿਭੌਰ ਸਾਹਿਬ ਦੇ ਘਾਟ ‘ਤੇ ਮਹਾਨ ਗੁਰੂਆਂ ਅਤੇ ਦੇਵੀ ਦੇਵਤਾਵਾਂ ਦੀਆਂ ਤਸਵੀਰਾਂ ਤੇ ਮੂਰਤੀਆਂ ਦੀ ਨਿਰੰਤਰ ਬੇਅਦਬੀ ਹੋ ਰਹੀ ਹੈ । ਇਲਾਕੇ ਦੇ ਪ੍ਰਸਿੱਧ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਪਵਿੱਤਰ ਘਾਟ ‘ਤੇ ਜਾ ਕੇ ਪੱਤਰਕਾਰਾਂ ਨੂੰ ਮੌਕਾ ਦਿਖਾਇਆ ਜਿੱਥੇ ਤਸਵੀਰਾਂ ਕਚਰੇ ਵਾਂਗ ਰੁਲ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 07-08-2026
ਨੰਗਲ, 6 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)- ਇਤਿਹਾਸਕ ਪਿੰਡ ਬਿਭੌਰ ਸਾਹਿਬ ਦੇ ਘਾਟ ‘ਤੇ ਮਹਾਨ ਗੁਰੂਆਂ ਅਤੇ ਦੇਵੀ ਦੇਵਤਾਵਾਂ ਦੀਆਂ ਤਸਵੀਰਾਂ ਤੇ ਮੂਰਤੀਆਂ ਦੀ ਨਿਰੰਤਰ ਬੇਅਦਬੀ ਹੋ ਰਹੀ ਹੈ । ਇਲਾਕੇ ਦੇ ਪ੍ਰਸਿੱਧ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਪਵਿੱਤਰ ਘਾਟ ‘ਤੇ ਜਾ ਕੇ ਪੱਤਰਕਾਰਾਂ ਨੂੰ ਮੌਕਾ ਦਿਖਾਇਆ ਜਿੱਥੇ ਤਸਵੀਰਾਂ ਕਚਰੇ ਵਾਂਗ ਰੁਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬੜੇ ਹੀ ਦੁੱਖ ਦੀ ਗੱਲ ਹੈ ਅਤੇ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਪਿੰਡ ਬਿਭੌਰ ਸਾਹਿਬ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਅਤੇ ਮੌਜੂਦਾ ਪੰਚ ਸ਼ੇਰ ਸਿੰਘ ਨੇ ਦੱਸਿਆ ਕਿ ਲਾਗੇ ਹੀ ਸ਼ਮਸ਼ਾਨ ਘਾਟ ਹੈ। ਜਦੋਂ ਵੀ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਗੈਰ ਜਾਗਰੂਕ ਲੋਕ ਉਸ ਦੇ ਕੱਪੜੇ, ਰਜਾਈ, ਤਸਵੀਰਾਂ ਘਾਟ ‘ਤੇ ਸੁੱਟ ਜਾਂਦੇ ਹਨ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਖ਼ਤਰਨਾਕ ਰੁਝਾਨ ਰੋਕਿਆ ਜਾਵੇ। ਚੌਗਿਰਦਾ ਪ੍ਰੇਮੀ ਪ੍ਰਭਾਤ ਭੱਟੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਨਿਰੰਤਰ ਪ੍ਰਦੂਸ਼ਿਤ ਹੋ ਰਹੀ ਹੈ ਕਿਉਂਕਿ ਸਾਰਾ ਕਚਰਾ ਦਰਿਆ ‘ਚ ਜਾ ਰਿਹਾ ਹੈ। ਜੰਗਲੀ ਜੀਵ ਸੁਰੱਖਿਆ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਭੱਟੀ ਨੇ ਨਿਰੰਕਾਰੀ ਮਿਸ਼ਨ ਨੰਗਲ ਦੀ ਸ਼ਲਾਘਾ ਕੀਤੀ ਜਿਹੜਾ ਪੰਜ ਛੇ ਮਹੀਨੇ ਮਗਰੋਂ ਸਫ਼ਾਈ ਕਰਕੇ ਕਚਰੇ ਦੀਆਂ ਤਿੰਨ ਚਾਰ ਟਰਾਲੀਆਂ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਘਾਟ ‘ਤੇ ‘’ਸਤਲੁਜ ਆਰਤੀ’’ ਹੋਣਾ ਚੰਗੀ ਗੱਲ ਹੈ , ਪਰ ਤਸਵੀਰਾਂ ਦੀ ਬੇਅਦਬੀ ਤਰਕਸੰਗਤ ਨਹੀਂ ਹੈ। ਮੈਂ ਛੇਤੀ ਹੀ ਕੈਲਰੇ ਘੋਖ ਕੇ ਕਥਿਤ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਵਾਵਾਂਗਾ।
Ad Position 22
No active advertisement
ਪਿਛਲੀ ਖ਼ਬਰ ਤਨਖ਼ਾਹ ਨਾ ਮਿਲਣ ’ਤੇ ਵਣ-ਵਿਭਾਗ ਦੇ ਡੇਲੀਵੇਜ ਕਾਮਿਆਂ ਨੇ ਦਿੱਤਾ ਧਰਨਾ ਅਗਲੀ ਖ਼ਬਰ ਸਕੂਲ ਖੇਡਾਂ ਦੇ ਜ਼ੋਨਲ ਮੁਕਾਬਲਿਆਂ ’ਚ ਭਲਿਆਣ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement