14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਸਾਵਨ ਸ਼ਿਵਰਾਤਰੀ ਮੌਕੇ ‘ਇਕ ਸ਼ਾਮ ਭੋਲੇ ਦੇ ਨਾਮ’

ਨੂਰਪੁਰ ਬੇਦੀ, 13 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)- ਸਾਵਨ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀ ਸੰਧਿਆ ਮੌਕੇ ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਦੇਰ ਸ਼ਾਮ ‘ਇਕ ਸ਼ਾਮ ਭੋਲੇ ਦੇ ਨਾਮ’ ਧਾਰਮਿਕ ਸਮਾਗਮ ਕੀਤਾ ਗਿਆ। ਸਮਾਗਮ ਦੌਰਾਨ ਸਮੁੱਚਾ ਮੰਦਰ ਕੰਪਲੈਕਸ ‘ਹਰ ਹਰ ਮਹਾਦੇਵ’ ਅਤੇ ‘ਬਮ ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ।

Ad Position 21
No active advertisement
ਸ਼ਿਵ ਮੰਦਰ ਨੂਰਪੁਰਬਦੀ ਵਿਖੇ ਪ੍ਰਵਚਨ ਕਰਦੇ ਪੰਡਿਤ ਅਨਪਮ। ਤਸਵੀਰ : ਰਾਜੇਸ਼ ਚੌਧਰੀ 14-08-2026
ਨੂਰਪੁਰ ਬੇਦੀ, 13 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)- ਸਾਵਨ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀ ਸੰਧਿਆ ਮੌਕੇ ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਦੇਰ ਸ਼ਾਮ ‘ਇਕ ਸ਼ਾਮ ਭੋਲੇ ਦੇ ਨਾਮ’ ਧਾਰਮਿਕ ਸਮਾਗਮ ਕੀਤਾ ਗਿਆ। ਸਮਾਗਮ ਦੌਰਾਨ ਸਮੁੱਚਾ ਮੰਦਰ ਕੰਪਲੈਕਸ ‘ਹਰ ਹਰ ਮਹਾਦੇਵ’ ਅਤੇ ‘ਬਮ ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ। ਸਮਾਗਮ ਦੌਰਾਨ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਭਜਨ ਤੇ ਧਾਰਮਿਕ ਰਚਨਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ। ਭਜਨਾਂ ਦੀਆਂ ਧੁਨਾਂ ’ਤੇ ਸ਼ਰਧਾਲੂ ਭਗਤੀ ਦੇ ਰੰਗ ਵਿਚ ਰੰਗੇ ਨਜ਼ਰ ਆਏ ਅਤੇ ਸੰਗਤਾਂ ਭਗਵਾਨ ਸ਼ਿਵ ਦੀ ਭਗਤੀ ਵਿਚ ਮਸਤੀ ਨਾਲ ਝੂਮਦੀਆਂ ਰਹੀਆਂ। ਇਸ ਮੌਕੇ ਪੰਡਿਤ ਅਨੁਪਮ ਸਬੌਰ ਅਤੇ ਡਾਕਟਰ ਓਂਕਾਰੇਸ਼ਵਰ ਸ਼ਰਮਾ ਨੇ ਸੰਗਤਾਂ ਨੂੰ ਭਗਵਾਨ ਸ਼ਿਵ ਦੇ ਜੀਵਨ, ਉਪਦੇਸ਼ਾਂ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਆਤਮਿਕ ਸੰਦੇਸ਼ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਸਾਨੂੰ ਸਾਦਗੀ, ਸੰਜਮ, ਦਇਆ, ਪਰਉਪਕਾਰ ਅਤੇ ਸੱਚ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੇ ਹਨ। ਉਨਾਂ ਸਾਵਨ ਸ਼ਿਵਰਾਤਰੀ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਪਵਿੱਤਰ ਦਿਹਾੜਾ ਸ਼ਰਧਾਲੂਆਂ ਨੂੰ ਭਗਵਾਨ ਸ਼ਿਵ ਪ੍ਰਤੀ ਆਪਣੀ ਆਸਥਾ ਹੋਰ ਮਜ਼ਬੂਤ ਕਰਨ ਦਾ ਮੌਕਾ ਦਿੰਦਾ ਹੈ। ਮਹੰਤ ਸੰਮਤ ਗਿਰੀ ਨੇ ਵੀ ਸ਼ਿਵ ਉਪਾਸਨਾ ਦੇ ਆਤਮਿਕ ਪੱਖ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਾਮ ਸਿਮਰਨ ਅਤੇ ਸਤਿਸੰਗ ਮਨੁੱਖ ਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੁੰਡੀਆਂ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਮੌਕੇ ਪਿੰਡ ਦੀਆਂ ਮੁਟਿਆਰਾਂ ਤੇ ਹੋਰ। ਪਿੰਡ ਮੁੰਡੀਆਂ ਵਿਖੇ ਤੀਆਂ ਦਾ ਤਿ... ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਦੀ ਅਕਾਲੀ ਕਾਨਫਰੰਸ ਸਾਰੇ ਰਿਕਾਰਡ ਤੋੜੇਗੀ -ਜਥੇਦਾਰ ਹਰਦੇਵ ਸਿੰਘ ਨਾਗੋਕੇ
Ad Position 24