ਮੀਟਿੰਗ ਉਪਰੰਤ ਜਾਣਕਾਰੀ ਦੇ ਰਹੇ ਹਲਕਾ ਵਿਧਾਇਕ, ਚੇਅਰਮੈਨ ਯੂਥ ਬੋਰਡ ਤੇ ਹੋਰ ਆਗੂ
ਟਾਂਡਾ ਉੜਮੁੜ, 14 ਅਗਸਤ (ਦੀਪਕ ਬਹਿਲ, ਕੁਲਬੀਰ ਸਿੰਘ ਗੁਰਾਇਆ)- ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਪੁਖ਼ਤਾ ਕਰਨ ਦੇ ਮੰਤਵ ਨਾਲ ਟਾਂਡਾ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਐਸ.
ਟ
ਟਾਂਡਾ ਵਿਚ ਕੱਢੇ ਗਏ ਫਲੈਗ ਮਾਰਚ ਦੀ ਅਗਵਾਈ ਕਰਦੇ ਹੋਏ ਐਸ.ਪੀ.ਡੀ ਮਨਪ੍ਰੀਤ ਸ਼ੀਮਾਰ, ਡੀ.ਐਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਤੇ ਐਸ.ਐਚ.ਓ ਇੰਸਪੈਕਟਰ ਅਮਰਜੀਤ ਕੌਰ। ਤਸਵੀਰ : ਦੀਪਕ ਬਹਿਲ
15-08-2026
ਟਾਂਡਾ ਉੜਮੁੜ, 14 ਅਗਸਤ (ਦੀਪਕ ਬਹਿਲ, ਕੁਲਬੀਰ ਸਿੰਘ ਗੁਰਾਇਆ)- ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਪੁਖ਼ਤਾ ਕਰਨ ਦੇ ਮੰਤਵ ਨਾਲ ਟਾਂਡਾ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਐਸ.ਪੀ.ਡੀ ਹੁਸ਼ਿਆਰਪੁਰ ਮਨਪ੍ਰੀਤ ਸ਼ੀਮਾਰ ਅਗਵਾਈ ਵਿਚ ਕੱਢੇ ਗਏ ਇਸ ਫਲੈਗ ਮਾਰਚ ਦੌਰਾਨ ਡੀ.ਐਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਐਸ.ਐਚ.ਓ ਟਾਂਡਾ ਅਮਰਜੀਤ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਗੱਲਬਾਤ ਕਰਦੇ ਹੋਏ ਐਸ.ਪੀ.ਡੀ ਮਨਪ੍ਰੀਤ ਸ਼ੀਮਾਰ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ- ਨਿਰਦੇਸ਼ਾਂ ਅਧੀਨ ਆਜ਼ਾਦੀ ਦਿਵਸ ਮੌਕੇ ਸਮੁੱਚੇ ਜ਼ਿਲੇ੍ਹ ਅੰਦਰ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਅਤੇ ਪੁਖ਼ਤਾ ਕਰਨ ਦੇ ਮੰਤਵ ਨਾਲ ਇਹ ਵਿਸ਼ਾਲ ਫਲੈਗ ਮਾਰਚ ਮਾਰਚ ਕੱਢਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਸ਼ਹਿਰ ਦੀ ਸੁਰੱਖਿਆ ਵਾਸਤੇ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਡੀ.ਐਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਟਾਂਡਾ ਸ਼ਹਿਰ ਵਾਸੀਆਂ ਨੂੰ ਦੇਸ਼ ਦੇ ਆਜ਼ਾਦੀ ਦਿਵਸ ਤੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਟਾਂਡਾ ਇਲਾਕੇ ਦੀ ਸੁਰੱਖਿਆ ਵਾਸਤੇ ਜ਼ਿਲ੍ਹਾ ਤੇ ਟਾਂਡਾ ਪੁਲਿਸ ਪੂਰੀ ਤਰ੍ਹਾਂ ਬਚਨ ਵੱਧ ਹੈ। ਇਸ ਮੌਕੇ ਉਨ੍ਹਾਂ ਹੋਰ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੇ ਮੱਦੇ ਨਜ਼ਰ ਵੱਖ-ਵੱਖ ਚੌਂਕਾਂ ਵਿਚ ਪੁਲਿਸ ਨਾਕੇ ਵੀ ਲਗਾਏ ਗਏ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਜਿਵੇਂ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਮੇਨ ਬਾਜ਼ਾਰ ਵਿਚ ਵੀ ਸੁਰੱਖਿਆ ਦੇ ਮੱਦੇ ਨਜ਼ਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਵੀ ਅਣਸੁਖਾਂਵੀ ਘਟਨਾ ਤੋਂ ਸ਼ਹਿਰਵਾਸੀਆਂ ਨੂੰ ਬਚਾਇਆ ਜਾ ਸਕੇ। ਵਿਸ਼ਾਲ ਫਲੈਗ ਮਾਰਚ ਸਮੁੱਚੇ ਸ਼ਹਿਰ ਪਰਿਕਰ ਮਾ ਕਰਨ ਉਪਰੰਤ ਥਾਣਾ ਟਾਂਡਾ ਵਿਚ ਪਹੁੰਚ ਕੇ ਸੰਪੰਨ ਹੋਇਆ।