14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਭਾਰੀ ਬਾਰਿਸ਼ ਨੇ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਦੀ ਖੋਲ੍ਹੀ ਪੋਲ, ਗਲੀਆਂ-ਬਾਜ਼ਾਰ ਹੋਏ ਜਲਥਲ

ਰੂਪਨਗਰ, 14 ਅਗਸਤ (ਸਤਨਾਮ ਸਿੰਘ ਸੱਤੀ)- ਨਗਰ ਕੌਂਸਲ ਰੂਪਨਗਰ ਦੇ ਨਵ-ਨਿਯੁਕਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਵਲੋਂ ਅੱਜ ਅਹੁਦਾ ਸੰਭਾਲਣ ਦੇ ਦਿਨ ਹੀ ਇੰਦਰ ਦੇਵਤਾ ਦਿਆਲ ਹੋ ਗਿਆ। ਤਾਜਪੋਸ਼ੀ ਸਮਾਗਮ ਦੌਰਾਨ ਪਈ ਭਾਰੀ ਬਾਰਸ਼ ਨੇ ਜਿੱਥੇ ਸਮਾਗਮ ਵਿਚ ਵਿਘਨ ਪਾਇਆ, ਉੱਥੇ ਹੀ ਕੁੱਝ ਹੀ ਮਿੰਟਾਂ ਵਿਚ ਪੂਰੇ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰ ਜਲਥਲ ਹੋ ਗਏ।

Ad Position 21
No active advertisement
ਨਗਰ ਕੌਂਸਲ ਦੇ ਨੇੜਲੇ ਬਾਜ਼ਾਰਾਂ ਵਿਚ ਬਰਸਾਤ ਕਾਰਨ ਸੜਕਾਂ ’ਤੇ ਘੁੰਮ ਰਿਹਾ ਗੰਦਾ ਪਾਣੀ ਅਤੇ ਲੰਘ ਰਹੇ ਲੋਕ । 15-08-2026
ਰੂਪਨਗਰ, 14 ਅਗਸਤ (ਸਤਨਾਮ ਸਿੰਘ ਸੱਤੀ)- ਨਗਰ ਕੌਂਸਲ ਰੂਪਨਗਰ ਦੇ ਨਵ-ਨਿਯੁਕਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਵਲੋਂ ਅੱਜ ਅਹੁਦਾ ਸੰਭਾਲਣ ਦੇ ਦਿਨ ਹੀ ਇੰਦਰ ਦੇਵਤਾ ਦਿਆਲ ਹੋ ਗਿਆ। ਤਾਜਪੋਸ਼ੀ ਸਮਾਗਮ ਦੌਰਾਨ ਪਈ ਭਾਰੀ ਬਾਰਸ਼ ਨੇ ਜਿੱਥੇ ਸਮਾਗਮ ਵਿਚ ਵਿਘਨ ਪਾਇਆ, ਉੱਥੇ ਹੀ ਕੁੱਝ ਹੀ ਮਿੰਟਾਂ ਵਿਚ ਪੂਰੇ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰ ਜਲਥਲ ਹੋ ਗਏ। ਕੁੱਝ ਦਿਨ ਪਹਿਲਾਂ ਲੰਬੇ ਸਮੇਂ ਤੱਕ ਚੱਲੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਥਾਂ-ਥਾਂ ਬੇਸ਼ੁਮਾਰ ਗੰਦਗੀ ਇਕੱਠੀ ਹੋ ਗਈ ਸੀ। ਹੁਣ ਭਾਰੀ ਬਾਰਸ਼ ਕਾਰਨ ਇਹ ਗੰਦਗੀ ਪਾਣੀ ਵਿਚ ਰਲਣ ਨਾਲ ਸ਼ਹਿਰ ਵਾਸੀਆਂ ਲਈ ਬਾਜ਼ਾਰਾਂ ਅਤੇ ਗਲੀਆਂ ਵਿਚੋਂ ਲੰਘਣਾ ਮੁਸ਼ਕਲ ਹੋ ਗਿਆ। ਕਈ ਥਾਵਾਂ ‘ਤੇ ਬਦਬੂਦਾਰ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਅਚਾਨਕ ਆਈ ਬਾਰਸ਼ ਨੇ ਪੇਂਡੂ ਇਲਾਕਿਆਂ ਵਿਚ ਕਿਸਾਨਾਂ ਦੇ ਚਿਹਰਿਆਂ ‘ਤੇ ਖ਼ੁਸ਼ੀ ਲਿਆ ਦਿੱਤੀ, ਪਰ ਸ਼ਹਿਰ ਵਾਸੀਆਂ ਲਈ ਇਹ ਬਾਰਸ਼ ਮੁਸੀਬਤ ਬਣ ਕੇ ਆਈ। ਨਿਕਾਸੀ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਥੋੜ੍ਹੇ ਸਮੇਂ ਦੀ ਭਾਰੀ ਬਾਰਸ਼ ਨੇ ਹੀ ਸ਼ਹਿਰ ਦੇ ਕਈ ਹਿੱਸਿਆਂ ਨੂੰ ਜਲਥਲ ਕਰ ਦਿੱਤਾ। ਅੱਜ ਨਗਰ ਕੌਂਸਲ ਰੂਪਨਗਰ ਵਿਖੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦੇ ਸੇਵਾ ਸੰਭਾਲ ਸਮਾਰੋਹ ਦੌਰਾਨ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਮੁੱਖ ਮਹਿਮਾਨ ਵਜੋਂ ਪਹੁੰਚੇ। ਜਿਉਂ ਹੀ ਉਹ ਸਮਾਗਮ ਨੂੰ ਸੰਬੋਧਨ ਕਰਨ ਲੱਗੇ ਤਾਂ ਬਾਰਸ਼ ਸ਼ੁਰੂ ਹੋ ਗਈ। ਮਾਲਵਿੰਦਰ ਸਿੰਘ ਕੰਗ ਛਤਰੀ ਲੈ ਕੇ ਆਪਣਾ ਸੰਬੋਧਨ ਕਰਦੇ ਰਹੇ, ਪਰ ਬਾਰਸ਼ ਤੇਜ਼ ਹੋਣ ਕਾਰਨ ਲੋਕ ਪੰਡਾਲ ਛੱਡ ਕੇ ਇੱਧਰ-ਉੱਧਰ ਸਾਈਡਾਂ ‘ਤੇ ਖੜ੍ਹੇ ਹੋ ਕੇ ਮੀਂਹ ਤੋਂ ਬਚਣ ਦੀ ਕੋਸ਼ਿਸ਼ ਕਰਨ ਲੱਗੇ। ਅਖੀਰ ਵਿਚ ਭਾਰੀ ਬਾਰਸ਼ ਕਾਰਨ ਸਮਾਗਮ ਨੂੰ ਵੀ ਜਲਦੀ ਸਮੇਟਣਾ ਪਿਆ। ਇਸ ਦੌਰਾਨ ਸ਼ਹਿਰ ਵਿਚ ਇਹ ਚਰਚਾ ਵੀ ਰਹੀ ਕਿ ਨਵੇਂ ਪ੍ਰਧਾਨ ਨੇ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਦੀ ਹਕੀਕਤ ਨੂੰ ਆਪਣੀਆਂ ਅੱਖਾਂ ਨਾਲ ਦੇਖ ਲਿਆ ਹੈ। ਭਾਰੀ ਬਾਰਸ਼ ਨੇ ਨਗਰ ਕੌਂਸਲ ਸਾਹਮਣੇ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਨਾਲਿਆਂ ਦੀ ਸਫ਼ਾਈ ਵਰਗੀਆਂ ਚੁਨੌਤੀਆਂ ਨੂੰ ਵੀ ਉਜਾਗਰ ਕਰ ਦਿੱਤਾ। ਇੰਦਰਪਾਲ ਸਿੰਘ ਰਾਜੂ ਸਤਿਆਲ ਪਹਿਲਾਂ ਵੀ ਨਗਰ ਕੌਂਸਲਰ ਰਹਿ ਚੁੱਕੇ ਹਨ ਅਤੇ ਪਿਛਲੀ ਟਰਮ ਦੌਰਾਨ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਧਾਨ ਵਜੋਂ ਆਪਣੇ ਪਹਿਲੇ ਹੀ ਦਿਨ ਸ਼ਹਿਰ ਦੀ ਨਿਕਾਸੀ ਪ੍ਰਣਾਲੀ ਦੀ ਜੋ ‘ਅਗਨੀ ਪ੍ਰੀਖਿਆ’ ਹੋਈ ਹੈ, ਉਸ ਤੋਂ ਬਾਅਦ ਨਗਰ ਕੌਂਸਲ ਆਉਣ ਵਾਲੇ ਸਮੇਂ ਵਿਚ ਬਰਸਾਤੀ ਪਾਣੀ ਤੇ ਸਫ਼ਾਈ ਦੀ ਸਮੱਸਿਆ ਨਾਲ ਨਜਿੱਠਣ ਲਈ ਕਿੰਨੀ ਤੇਜ਼ੀ ਨਾਲ ਕਦਮ ਚੁੱਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮੀਟਿੰਗ ਉਪਰੰਤ ਜਾਣਕਾਰੀ ਦੇ ਰਹੇ ਹਲਕਾ ਵਿਧਾਇਕ, ਚੇਅਰਮੈਨ ਯੂਥ ਬੋਰਡ ਤੇ ਹੋਰ ਆਗੂ ਅਗਲੀ ਖ਼ਬਰ ਰੂਪਨਗਰ ਹਲਕੇ ਦੇ ਨੌਜਵਾਨਾਂ ਲਈ ‘ਆਪ’ ਸਰਕਾਰ ਦਾ ਵੱਡਾ ਤੋਹਫ਼ਾ : 150 ਤੋਂ ਵੱਧ ਖੇਡ ਮੈਦਾਨ ਤੇ ਸਟੇਡੀਅਮ ਤਿਆਰ
Ad Position 24