20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਵਿਰਸੇ ਦੇ ਰੰਗਾਂ ’ਚ ਰੰਗਿਆ ਨੰਗਲ ਦਾ ‘ਮੇਲਾ ਤੀਆਂ ਦਾ’ ਰਵਾਇਤੀ ਪਹਿਰਾਵੇ ’ਚ ਕਿੱਕਲੀ-ਗਿੱਧਾ ਪਾਉਂਦੀਆਂ ਮਹਿਲਾਵਾਂ ਨੇ ਬੰਨ੍ਹਿਆ ਰੰਗ

ਨੰਗਲ, 20 ਅਗਸਤ (ਪ੍ਰੀਤਮ ਸਿੰਘ ਬਰਾਰੀ)- ਪੰਜਾਬੀ ਸਭਿਆਚਾਰ ਤੇ ਅਮੀਰ ਵਿਰਸੇ ਨੂੰ ਸਮਰਪਿਤ ‘ਮੇਲਾ ਤੀਆਂ ਦਾ-2026’ ਨੰਗਲ ਦੇ ਬੀ. ਬੀ.

Ad Position 21
No active advertisement
ਅਜੀਤ ਡੈਸਕ 21-08-2026
ਨੰਗਲ, 20 ਅਗਸਤ (ਪ੍ਰੀਤਮ ਸਿੰਘ ਬਰਾਰੀ)- ਪੰਜਾਬੀ ਸਭਿਆਚਾਰ ਤੇ ਅਮੀਰ ਵਿਰਸੇ ਨੂੰ ਸਮਰਪਿਤ ‘ਮੇਲਾ ਤੀਆਂ ਦਾ-2026’ ਨੰਗਲ ਦੇ ਬੀ. ਬੀ. ਐਮ. ਬੀ. ਆਡੀਟੋਰੀਅਮ ਵਿਖੇ ਅਮਿੱਟ ਪੈੜਾਂ ਛੱਡਦਾ ਹੋਇਆ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਨੰਗਲ ਲੇਡੀਜ਼ ਵੈੱਲਫੇਅਰ ਐਂਡ ਚੈਰੀਟੇਬਲ ਸੁਸਾਇਟੀ (ਰਜਿ.) ਵਲੋਂ ਕਰਵਾਏ ਗਏ, ਇਸ ਵਿਸ਼ੇਸ਼ ਸਭਿਆਚਾਰਕ ਸਮਾਗਮ ‘ਚ ਇਲਾਕੇ ਦੀਆਂ ਵੱਡੀ ਗਿਣਤੀ ‘ਚ ਮਹਿਲਾਵਾਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸ਼ਾਮ 5 ਵਜੇ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ਦੀ ਧਰਮ-ਪਤਨੀ ਮੈਡਮ ਸ਼ਸ਼ੀ ਰਾਣਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਕੇ ਕੀਤੀ। ਉਪਰੰਤ ਸ਼ਾਮ 7 ਵਜੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਬਤੌਰ ਮੁੱਖ ਮਹਿਮਾਨ ਪੁੱਜੇ ਤੇ ਤੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਮੇਲੇ ਦੌਰਾਨ ਪੰਜਾਬ ਦੀ ਅਮੀਰ ਵਿਰਾਸਤ ਦੀ ਝਲਕ ਪੇਸ਼ ਕਰਦਾ ਸਭਿਆਚਾਰਕ ਪ੍ਰੋਗਰਾਮ ਖਿੱਚ ਦਾ ਕੇਂਦਰ ਰਿਹਾ। ਰੰਗ-ਬਰੰਗਿਆਂ ਰਵਾਇਤੀ ਪੁਸ਼ਾਕਾਂ ‘ਚ ਸਜੀਆਂ ਮਹਿਲਾਵਾਂ ਨੇ ਤੀਜ ਮੁਕਾਬਲਾ, ਕਿੱਕਲੀ, ਗਿੱਧਾ ਅਤੇ ਭੰਗੜਾ ਪਾ ਕੇ ਖ਼ੂਬ ਰੌਣਕਾਂ ਲਗਾਈਆਂ। ਇਸ ਤੋਂ ਇਲਾਵਾ ਮਨੋਰੰਜਕ ਖੇਡਾਂ, ਲੱਕੀ ਡਰਾਅ ਅਤੇ ਢੇਰ ਸਾਰੇ ਇਨਾਮ ਵੀ ਮੁੱਖ ਆਕਰਸ਼ਨ ਰਹੇ। ਪੂਰਾ ਆਡੀਟੋਰੀਅਮ ਪੰਜਾਬੀ ਲੋਕ-ਰੰਗਾਂ ਅਤੇ ਤੀਆਂ ਦੀਆਂ ਰੌਣਕਾਂ ਨਾਲ ਗੂੰਜ ਉੱਠਿਆ। ਇਸ ਮੌਕੇ ਮੁੱਖ ਮਹਿਮਾਨ ਰਾਣਾ ਕੇ.ਪੀ. ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ, ਹਰਿਆਣਾ, ਰਾਜਸਥਾਨ, ਯੂ. ਪੀ. ਆਦਿ ਸੂਬਿਆਂ ਵਿਚ ਸਾਉਣ ਮਹੀਨੇ ਵਿਚ ਮਹਿਲਾਵਾਂ ਵਲੋਂ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਸਫ਼ਲ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹੋ ਜਿਹੇ ਸਮਾਗਮਾਂ ਨਾਲ ਨੌਜਵਾਨ ਪੀੜ੍ਹੀ ਨੂੰ ਆਪਣੇ ਪੁਰਾਤਨ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਆਪਸੀ ਭਾਈਚਾਰਕ ਸਾਂਝ ਵੀ ਮਜ਼ਬੂਤ ਹੁੰਦੀ ਹੈ, ਇਸ ਲਈ ਅਜਿਹੇ ਪ੍ਰੋਗਰਾਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸੁਸਾਇਟੀ ਦੀ ਆਗੂ ਮੈਡਮ ਦਿਵਿਆ ਰਾਣਾ ਕੰਵਰ ਨੇ ਸਮੂਹ ਮਹਿਮਾਨਾਂ ਤੇ ਭਾਗ ਲੈਣ ਵਾਲੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਪ੍ਰਬੰਧਕਾਂ ਵਲੋਂ ਸਾਰੀਆਂ ਮਹਿਲਾਵਾਂ ਤੇ ਪਤਵੰਤਿਆਂ ਲਈ ਰਾਤ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੇ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਰੂਪਨਗਰ ਵਿਖੇ ਭਾਜਪਾ ਦੀ ਸੰਗਠਨਾਤਮਿਕ ਮੀਟਿੰਗ
Ad Position 24