21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕਾਂਗਰਸ ਨੇ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ

ਸੁਨਾਮ ਊਧਮ ਸਿੰਘ ਵਾਲਾ, 20 ਅਗਸਤ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵਲੋਂ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਵਿਚ ਸਥਾਨਕ ਕਾਂਗਰਸ ਭਵਨ ਵਿਖੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਆਧੁਨਿਕ ਭਾਰਤ ਦੇ ਨਿਰਮਾਤਾ ਸਵ. ਸ੍ਰੀ ਰਾਜੀਵ ਗਾਂਧੀ ਦੀ ਜਨਮ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 21-08-2026
ਸੁਨਾਮ ਊਧਮ ਸਿੰਘ ਵਾਲਾ, 20 ਅਗਸਤ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵਲੋਂ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਵਿਚ ਸਥਾਨਕ ਕਾਂਗਰਸ ਭਵਨ ਵਿਖੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਆਧੁਨਿਕ ਭਾਰਤ ਦੇ ਨਿਰਮਾਤਾ ਸਵ. ਸ੍ਰੀ ਰਾਜੀਵ ਗਾਂਧੀ ਦੀ ਜਨਮ ਮਨਾਇਆ ਗਿਆ।ਇਸ ਸਮੇ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ, ਰਾਜਿੰਦਰ ਦੀਪਾ,ਦੁਰਲੱਭ ਸਿੰਘ ਸਿੱਧੂ ਸਮੇਤ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦੀ ਦੂਰਦਰਸ਼ੀ ਸੋਚ,ਆਧੁਨਿਕ ਭਾਰਤ ਦੀ ਨੀਂਹ ਮਜ਼ਬੂਤ ਕਰਨ ਲਈ ਪਾਇਆ ਯੋਗਦਾਨ ਅਤੇ ਨੌਜਵਾਨ ਭਾਰਤ ਪ੍ਰਤੀ ਸੁਪਨਾ ਅੱਜ ਵੀ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ। ਇਸ ਮੌਕੇ ਸੋਨੀਆ ਅਰੋੜਾ, ਬਲਾਕ ਕਾਂਗਰਸ ਸੁਨਾਮ ਸ਼ਹਿਰੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜੈਚ, ਕੁਲਜੀਤ ਸਿੰਘ ਤੂਰ ਬਲਾਕ ਪ੍ਰਧਾਨ ਦਿਹਾਤੀ ਸੁਨਾਮ, ਪਰਵਿੰਦਰ ਸਿੰਘ ਬੱਬੂ ਕੌਂਸਲਰ ਚੀਮਾ ਮੰਡੀ, ਗੁਰਮੁੱਖ ਸਿੰਘ ਮੋਖਾ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ,ਨੱਛਤਰ ਸਿੰਘ ਸਾਬਕਾ ਸਰਪੰਚ ਜਖਪੇਲ ਵਾਸ, ਰਾਮ ਸਿੰਘ ਉੱਭਿਆ, ਹਰਿੰਦਰ ਸਿੰਘ ਬਡਰੁੱਖਾਂ, ਰਿੰਕੂ ਸਿੰਘ, ਅਵਤਾਰ ਸਿੰਘ ਗਾਗਾ, ਮਨਜੀਤ ਸਿੰਘ, ਕਿਰਨਾ ਕੌਰ, ਹਰਜੀਤ ਕੌਰ, ਕਰਮਜੀਤ ਕੌਰ ਮਾਡਲ ਟਾਊਨ, ਸਰਬਜੀਤ ਸਿੰਘ ਦਿੜ੍ਹਬਾ, ਭਿੰਦਰ ਸਿੰਘ ਗੰਢੂਆਂ, ਹਰਦੇਵ ਸਿੰਘ ਭੱਠਲ, ਗੁਰਮੇਲ ਸਿੰਘ ਕੌਂਸਲਰ ਲੌਂਗੋਵਾਲ, ਅੰਗਰੇਜ ਵਿਰਕ ਲਹਿਰਾ ਅਤੇ ਹਰਭਜਨ ਸਿੰਘ ਸਿੱਧੂ ਹੰਬਲਵਾਸ ਜਖੇਪਲ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਇਸਤਰੀ ਵਿੰਗ ਦੀ ਹੋਈ ਮੀਟਿੰਗ ਬਲਾਕ ਪ੍ਰਧਾਨ ਸਾਹਿਬ ਸਿੰਘ ਵੀ ਰਹੇ ਮੌਜੂਦ ਅਗਲੀ ਖ਼ਬਰ ਵਿਰਸੇ ਦੇ ਰੰਗਾਂ ’ਚ ਰੰਗਿਆ ਨੰਗਲ ਦਾ ‘ਮੇਲਾ ਤੀਆਂ ਦਾ’ ਰਵਾਇਤੀ ਪਹਿਰਾਵੇ ’ਚ ਕਿੱਕਲੀ-ਗਿੱਧਾ ਪਾਉਂਦੀਆਂ ਮਹਿਲਾਵਾਂ ਨੇ...
Ad Position 24