ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੌਮਾਂਤਰੀ ਦੰਗਲ 5 ਤੋਂ
ਭਰਤਗੜ੍ਹ, 28 ਅਗਸਤ (ਜਸਬੀਰ ਸਿੰਘ ਬਾਵਾ)- ਸਚਖੰਡਵਾਸੀ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਦੀ ਜਨਮ ਭੂਮੀ ਭਰਤਗੜ੍ਹ ‘ਚ ਇਨ੍ਹਾਂ ਦੀ ਯਾਦ ਵਿਚ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਦੀ ਰਹਿਨੁਮਾਈ ਅਧੀਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕੌਮਾਂਤਰੀ ਦੰਗਲ 5 ਤੋਂ 8 ਸਤੰਬਰ ਨੂੰ ਦੰਗਲ ਕਮੇਟੀ, ਗ੍ਰਾਮ ਪੰਚਾਇਤ, ਸਥਾਨਕ ਵਸਨੀਕਾਂ ਵਲੋਂ ਕਰਵਾਇਆ ਜਾਵੇਗਾ। ਨੰਬਰਦਾਰ ਉਜਾਗਰ ਸਿੰਘ ਢਿੱਲੋਂ ਨੇ ਦੱਸਿਆ 5 ਨੂੰ ਬੱਚਿਆਂ ਦੇ ਘੋਲ, 6 ਅਤੇ 7 ਸਤੰਬਰ ਨੂੰ ਆਮ ਪਹਿਲਵਾਨਾਂ ਦੇ ਘੋਲ, 8 ਸਤੰਬਰ ਨੂੰ ਨਾਮੀ ਅਖਾੜਿਆਂ ਦੇ ਨਾਮਵਰ ਪਹਿਲਵਾਨਾਂ ਦੇ ਘੋਲਾਂ ਤੋਂ ਇਲਾਵਾ ਪਟਕੇ ਦਾ ਘੋਲ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇਗਾ ਅਤੇ ਇਸੇ ਦਿਨ ਪਟਕੇ ਦੇ ਘੋਲ ਦੇ ਜੇਤੂ-ਉਪ ਜੇਤੂ ਪਹਿਲਵਾਨਾਂ ਨੂੰ ਇਨਾਮੀ ਰਾਸ਼ੀ ਦੇ ਨਾਲ-ਨਾਲ ਘੋਲ ਕਰਨ ਵਾਲੇ ਪਹਿਲਵਾਨਾਂ ਨੂੰ ਮਿਥੀ ਰਾਸ਼ੀ ਸੌਂਪੀ ਜਾਵੇਗੀ।
ਅਜੀਤ ਡੈਸਕ
29-08-2026