29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਰਕਾਰੀ ਸਕੂਲ ਧਮਾਣਾ ਦੇ ਖਿਡਾਰੀਆਂ ਦਾ ਜ਼ੋਨਲ ਫੁੱਟਬਾਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਨੂਰਪੁਰ ਬੇਦੀ, 28 ਅਗਸਤ (ਵਿੰਦਰਪਾਲ ਝਾਂਡੀਆਂ)- ਭੂਰੀ ਵਾਲੇ ਟਿੱਬਾ ਨੰਗਲ ਕਾਲਜੀਏਟ ਸਕੂਲ ਵਿਖੇ ਹੋਏ ਬਲਾਕ ਤਖਤਗੜ੍ਹ ਜ਼ੋਨਲ ਦੇ ਸਕੂਲੀ ਜ਼ੋਨ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾ ਦੇ ਖਿਡਾਰੀਆਂ ਨੇ ਵੱਖ-ਵੱਖ ਉਮਰ ਗਰੁੱਪਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੀ ਬੱਲੇ-ਬੱਲੇ ਕਰਾਈ। ਸਕੂਲ ਦੇ ਖਿਡਾਰੀਆਂ ਨੇ ਆਪਣੇ ਹੁਨਰ ਦਾ ਲੋਹਾ ਮਨਵਾਉਂਦੇ ਹੋਏ ਅੰਡਰ-17 ਮੁੰਡੇ ਤੇ ਕੁੜੀਆਂ ਦੋਨਾਂ ਨੇ ਫਸਵੇਂ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

Ad Position 21
No active advertisement
ਸ੍ਰੀ ਚਮਕੌਰ ਸਾਹਿਬ ਥਾਣੇ ’ਚ ਕਿਸਾਨ ਜਾਣਕਾਰੀ ਦਿੰਦੇ ਹੋਏ। ਤਸਵੀਰ : ਜਗਮੋਹਣ ਸਿੰਘ ਨਾਰੰਗ 29-08-2026
ਨੂਰਪੁਰ ਬੇਦੀ, 28 ਅਗਸਤ (ਵਿੰਦਰਪਾਲ ਝਾਂਡੀਆਂ)- ਭੂਰੀ ਵਾਲੇ ਟਿੱਬਾ ਨੰਗਲ ਕਾਲਜੀਏਟ ਸਕੂਲ ਵਿਖੇ ਹੋਏ ਬਲਾਕ ਤਖਤਗੜ੍ਹ ਜ਼ੋਨਲ ਦੇ ਸਕੂਲੀ ਜ਼ੋਨ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾ ਦੇ ਖਿਡਾਰੀਆਂ ਨੇ ਵੱਖ-ਵੱਖ ਉਮਰ ਗਰੁੱਪਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੀ ਬੱਲੇ-ਬੱਲੇ ਕਰਾਈ। ਸਕੂਲ ਦੇ ਖਿਡਾਰੀਆਂ ਨੇ ਆਪਣੇ ਹੁਨਰ ਦਾ ਲੋਹਾ ਮਨਵਾਉਂਦੇ ਹੋਏ ਅੰਡਰ-17 ਮੁੰਡੇ ਤੇ ਕੁੜੀਆਂ ਦੋਨਾਂ ਨੇ ਫਸਵੇਂ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਾ. ਵਿਨੋਦ ਚੰਦਨ ਨੇ ਆਖਿਆ ਕਿ ਸਕੂਲ ਪੁੱਜਣ ਤੇ ਇਹਨਾਂ ਖਿਡਾਰੀਆਂ ਦਾ ਨਿੱਘਾ ਭਰਵਾਂ ਸਵਾਗਤ ਕੀਤਾ ਗਿਆ ਹੈ। ਇੱਥੇ ਦੱਸਦੀਏ ਕਿ ਜ਼ੋਨਲ ਪੱਧਰੀ ਇਸ ਜਿੱਤ ਦਾ ਸਿਹਰਾ ਸਕੂਲ ਮੁਖੀ ਪ੍ਰਿੰਸੀਪਲ ਜਗਤਾਰ ਸਿੰਘ ਲੈਹੜੀਆਂ ਸਮੁੱਚੇ ਸਟਾਫ਼ ਤੇ ਖੇਡ ਵਿਭਾਗ ਮੁਖੀ ਗੁਰਮੀਤ ਸਿੰਘ ਅਬਿਆਣਾ ਨੂੰ ਜਾਂਦਾ ਹੈ, ਜਿਹਨਾਂ ਦੀ ਅਣਥੱਕ ਮਿਹਨਤ ਸਦਕਾ ਇਹ ਮਾਣ ਮੱਤੀਆਂ ਪ੍ਰਾਪਤੀਆਂ ਸਕੂਲ ਨੇ ਕੀਤੀਆਂ ਹਨ। ਪ੍ਰਿੰਸੀਪਲ ਜਗਤਾਰ ਸਿੰਘ ਲੈਹੜੀਆ ਤੇ ਸਟਾਫ਼ ਨੇ ਇਨ੍ਹਾਂ ਖਿਡਾਰੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਬਾਕੀ ਵਿਦਿਆਰਥੀਆਂ ਨੂੰ ਇਹਨਾਂ ਤੋਂ ਪ੍ਰੇਰਣਾ ਲੈਣ ਦੀ ਗੱਲ ਆਖੀ। ਇਸ ਮੌਕੇ ਸਮੁੱਚਾ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸੰਬੰਧੀ ਹੋਈ ਇਕੱਤਰਤਾ ਅਗਲੀ ਖ਼ਬਰ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਕਰਮਚਾਰੀਆਂ ਵਲੋਂ 5 ਨੂੰ ਮਨਾਇਆ ਜਾਵੇਗਾ ‘ਕਾਲਾ ਅਧਿਆਪਕ ਦਿਵਸ’
Ad Position 24