ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਦੀ ਇਕੱਤਰਤਾ
ਘਨੌਲੀ, 29 ਅਗਸਤ (ਜਸਵੀਰ ਸਿੰਘ ਸੈਣੀ)-ਬੁਢਾਪਾ ਪੈਨਸ਼ਨ ਨਾ ਵਧਾਉਣਾ ਬਜ਼ੁਰਗਾਂ ਦੇ ਨਾਲ ਵਿਸ਼ਵਾਸਘਾਤ ਹੈ। ਫਿਰ ਤੋਂ ਅੱਗੇ ਵੀ ਗੱਦੀ ਸਾਂਭਣ ਦੇ ਮਕਸਦ ਨਾਲ ਕਰਜ਼ਾ ਚੁੱਕ ਕਰੀ ਮੌਜੂਦਾ ਸਰਕਾਰ, ਨੌਜਵਾਨਾਂ ਪਰ ਡਾਂਗਾਂ ਤੇ ਕਿਸਾਨਾਂ ਦਾ ਭਲਾ ਨਾ ਸੋਚਣਾ ਇਹ ਸਰਕਾਰ ਦਾ ਕੰਮ ਹੈ।
ਘਨੌਲੀ, 29 ਅਗਸਤ (ਜਸਵੀਰ ਸਿੰਘ ਸੈਣੀ)-ਬੁਢਾਪਾ ਪੈਨਸ਼ਨ ਨਾ ਵਧਾਉਣਾ ਬਜ਼ੁਰਗਾਂ ਦੇ ਨਾਲ ਵਿਸ਼ਵਾਸਘਾਤ ਹੈ। ਫਿਰ ਤੋਂ ਅੱਗੇ ਵੀ ਗੱਦੀ ਸਾਂਭਣ ਦੇ ਮਕਸਦ ਨਾਲ ਕਰਜ਼ਾ ਚੁੱਕ ਕਰੀ ਮੌਜੂਦਾ ਸਰਕਾਰ, ਨੌਜਵਾਨਾਂ ਪਰ ਡਾਂਗਾਂ ਤੇ ਕਿਸਾਨਾਂ ਦਾ ਭਲਾ ਨਾ ਸੋਚਣਾ ਇਹ ਸਰਕਾਰ ਦਾ ਕੰਮ ਹੈ। ਇਹ ਪ੍ਰਗਟਾਵਾ ਲੋਧੀ ਮਾਜਰੇ ਵਿਖੇ ਹੋਈ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਨੇ ਕੀਤਾ। ਇਸ ਮੌਕੇ ਗਿਆਨ ਸਿੰਘ ਘਨੌਲੀ, ਬਲਜੀਤ ਸਿੰਘ ਸਾਬਕਾ ਸਰਪੰਚ ਦਸਮੇਸ਼ ਨਗਰ, ਹਰਦੇਵ ਸਿੰਘ, ਮਾਸਟਰ ਅਵਤਾਰ ਸਿੰਘ, ਮਾਸਟਰ ਜਗਤਾਰ ਸਿੰਘ ਨੇ ਵੀ ਕਿਹਾ ਕਿ ਇਸ ਵੇਲੇ ਸਿਆਸਤ ਗਰਮਾਈ ਹੋਈ ਹੈ ਜਿਥੇ ਮੌਜੂਦਾ ਸਰਕਾਰ ਲੋਕਾਂ ਨੂੰ ਭਰਮਾਉਣ ’ਤੇ ਲੱਗੀ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਤੇ ਕਾਂਗਰਸ ਨੇ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਰੋੜਾਂ ਅਰਬਾਂ ਰੁਪਏ ਦਾ ਕਰਜ਼ਾ ਚੁੱਕ ਕੇ ਪੰਜਾਬ ਨੂੰ ਕੰਗਾਲੀ ਦੇ ਰਾਹ ਵੱਲ ਤੋਰਿਆ ਜਾ ਰਿਹਾ ਉੱਥੇ ਹੀ ਆਪਣੀ 2027 ਦੀ ਗੱਦੀ ਕਾਇਮ ਰੱਖਣ ਦੇ ਲਈ ਮਸ਼ਹੂਰੀ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਡਾਕਟਰ ਅੰਬੇਦਕਰ ਨੇ ਔਰਤਾਂ ਤੇ ਮਰਦਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਸਨ, ਪਰ ਮਾਨ ਸਰਕਾਰ ਉਲਟਾ ਔਰਤਾਂ ਦੇ ਖਾਤਿਆਂ ਵਿਚ ਔਰਤਾਂ ਨੂੰ ਵੋਟਾਂ ਦੇ ਲਈ ਭਰਮਾਉਣ ਦੇ ਲਈ ਕਰਜ਼ਾ ਚੁੱਕ ਕੇ ਖਾਤਿਆਂ ਵਿਚ ਪੈਸੇ ਪਾ ਰਹੀ ਹੈ, ਉੱਥੇ ਹੀ 16 /17 ਲੱਖ ਰੁਪਏ ਪੁਰਸ਼ਾਂ ਦੀ ਪੈਨਸ਼ਨ ਵਿਚ ਵਾਧਾ ਨਾ ਕਰਨਾ ਮਰਦਾ ਤੇ ਔਰਤਾਂ ਦੀ ਬਰਾਬਰਤਾ ਦਾ ਸਿਧਾਂਤ ਡਾ. ਅੰਬੇਡਕਰ ਦੇ ਹੁਕਮਾਂ ਦੇ ਖ਼ਿਲਾਫ ਹੈ। ਇਸ ਮੌਕੇ ਮੋਹਣ ਸਿੰਘ, ਸੁਰਜੀਤ ਸਿੰਘ, ਪ੍ਰੇਮ ਸਿੰਘ, ਹਰਿੰਦਰ ਸਿੰਘ, ਹੁਸਨ ਚੰਦ, ਇੰਦਰਜੀਤ ਸਿੰਘ ਤੇ ਹੋਰ ਹਾਜ਼ਰ ਸਨ।