30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਸਕੂਲਾਂ ਵਿਚ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਦੇ ਟਵੀਟ ਦੀਆਂ ਕਾਪੀਆਂ ਸਾੜ ਕੇ ਜਤਾਇਆ ਰੋਸ

ਸ੍ਰੀ ਅਨੰਦਪੁਰ ਸਾਹਿਬ, 29 ਅਗਸਤ (ਜੇ. ਐਸ.

Ad Position 21
No active advertisement
ਅਜੀਤ ਡੈਸਕ 30-08-2026
ਸ੍ਰੀ ਅਨੰਦਪੁਰ ਸਾਹਿਬ, 29 ਅਗਸਤ (ਜੇ. ਐਸ. ਨਿੱਕੂਵਾਲ)-ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ‘ਤੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਸਕੂਲਾਂ ਤੇ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਵਲੋਂ ਕੀਤੇ ਟਵੀਟ ਦੀਆਂ ਕਾਪੀਆਂ ਸਾੜੀਆਂ ਗਈਆਂ। ਰੋਸ ਪ੍ਰਦਰਸ਼ਨ ਦੌਰਾਨ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਮੁਲਾਜ਼ਮਾਂ ਨਾਲ ਅਪਣਾਏ ਜਾ ਰਹੇ ਰਵੱਈਏ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ। ਇਸ ਮੌਕੇ ਮਨਦੀਪ ਕੌਰ ਮਿਨਹਾਸ, ਬਲਵਿੰਦਰ ਸਿੰਘ ਲੋਦੀਪੁਰ, ਤਰਲੋਚਨ ਸਿੰਘ, ਗੁਰਪਿੰਦਰ ਕੌਰ, ਰਣਜੀਤ ਸਿੰਘ ਭੱਠਲ, ਅਸ਼ੋਕ ਕੁਮਾਰ, ਵਿਕਾਸ ਕੁਮਾਰ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਲੰਮੇ ਸਮੇਂ ਤੋਂ ਮਹਿੰਗਾਈ ਭੱਤੇ, ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ, ਜਨਵਰੀ 2015 ਅਤੇ ਜੁਲਾਈ 2020 ਦੇ ਮੁਲਾਜ਼ਮ ਮਾਰੂ ਪੱਤਰਾਂ ਨੂੰ ਰੱਦ ਕਰਨਾ, ਸਾਲਾਨਾ ਗੁਪਤ ਰਿਪੋਰਟ, ਪੇਂਡੂ ਭੱਤੇ ਸਮੇਤ ਕੱਟੇ ਗਏ ਭੱਤੇ ਬਹਾਲ ਕਰਨਾ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।ਇਸ ਮੌਕੇ ਨਰੇਸ਼ ਰਾਣੀ, ਪ੍ਰਤਿਭਾ ਗੁਪਤਾ, ਕਰਮਜੀਤ ਕੌਰ, ਲਲਿਤਾ ਕੁਮਾਰੀ, ਹਰਪ੍ਰੀਤ ਬਾਵਾ, ਮੀਨਾ ਕੋਰੀ, ਮਨਜੀਤ ਕੌਰ, ਸੀਮਾ ਜੱਸਲ, ਸੀਮਾ ਰਾਣੀ, ਪੁਨੀਤਾ ਸ਼ਰਮਾ, ਦਲਜੀਤ ਕੌਰ, ਰਜਨੀ ਦੇਵੀ, ਸੁਨੀਤਾ ਰਾਣੀ, ਰੇਨੂ ਬਾਲਾ, ਪੁਸ਼ਪਾ ਦੇਵੀ, ਗੁਰਪ੍ਰੀਤ ਕੌਰ, ਕਵਿਤਾ ਬੇਦੀ, ਹਰਕੀਰਤ ਸਿੰਘ, ਮਨਦੀਪ ਕੌਰ, ਨੀਰਜ ਬਾਲਾ, ਗੁਰਦੀਪ ਕੌਰ, ਹਰਭਜਨ ਸਿੰਘ ਬੀਕਾਪੁਰ, ਰਜੀਵ ਕੁਮਾਰ, ਗੌਰਵ ਸ਼ਰਮਾ, ਬਖ਼ਸ਼ੀਸ਼ ਸਿੰਘ, ਦਿਲਾਵਰ ਸਿੰਘ, ਯੋਗੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਸਾ ਨੰਗਲ ’ਚ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ ਤੇ ਸਮੂਹਿਕ ਅਰਦਾਸ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਦੀਆਂ ਚੋਣਾਂ 11 ਸਤੰਬਰ ਨੂੰ
Ad Position 24