ਬਾਰ ਐਸੋਸੀਏਸ਼ਨ ਦੀਆਂ ਚੋਣਾਂ 11 ਸਤੰਬਰ ਨੂੰ
ਸ੍ਰੀ ਅਨੰਦਪੁਰ ਸਾਹਿਬ, 29 ਅਗਸਤ (ਜੇ. ਐਸ.
ਸ੍ਰੀ ਅਨੰਦਪੁਰ ਸਾਹਿਬ, 29 ਅਗਸਤ (ਜੇ. ਐਸ. ਨਿੱਕੂਵਾਲ)- ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੀਆਂ ਚੋਣਾਂ 11 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਹੋਣਗੀਆਂ। ਉਪਰੰਤ ਨਤੀਜਾ ਵੀ ਐਲਾਨ ਦਿੱਤਾ ਜਾਵੇਗਾ। ਇਸ ਸੰਬੰਧੀ ਚੋਣ ਅਧਿਕਾਰੀ ਐਡ. ਹੁਸ਼ਿਆਰ ਸਿੰਘ ਲੌਂਗੀਆ ਨੇ ਦੱਸਿਆ ਕਿ 31 ਅਗਸਤ ਤੋਂ 1 ਸਤੰਬਰ ਤੱਕ ਨਾਮਜ਼ਦਗੀਆਂ ਹੋਣਗੀਆਂ ਜਦਕਿ 2 ਸਤੰਬਰ ਸ਼ਾਮੀ 4 ਵਜੇ ਤੱਕ ਕਾਂਗੜਾ ਦੀ ਜਾਂਚ ਤੇ 3 ਸਤੰਬਰ ਸ਼ਾਮੀ 4 ਵਜੇ ਤੱਕ ਕਾਂਗੜਾ ਦੀ ਵਾਪਸੀ ਹੋਵੇਗੀ।ਲੌਗੀਆ ਨੇ ਕਿਹਾ ਕਿ ਸਰਵ-ਉੱਚ ਅਦਾਲਤ ਦੀਆਂ ਹਦਾਇਤਾਂ ਤੇ ਇਸ ਵਾਰ 30 ਫੀਸਦੀ ਅਹੁਦਿਆਂ ਤੇ ਔਰਤਾਂ ਲਈ ਰਾਖਵਾਂਕਰਨ ਲਾਗੂ ਕਰ ਦਿੱਤਾ ਗਿਆ ਹੈ।ਜਿਸ ’ਚ ਪ੍ਰਧਾਨ ਤੋਂ ਇਲਾਵਾ ਇੱਕ ਔਰਤ ਅਤੇ ਇੱਕ ਮਰਦ ਮੀਤ ਪ੍ਰਧਾਨ ਹੋਵੇਗਾ। ਇਸ ਤੋਂ ਬਿਨਾਂ ਜਨਰਲ ਸਕੱਤਰ, ਖ਼ਜ਼ਾਨਚੀ ਆਮ ਸ਼੍ਰੇਣੀ ਲਈ ਹੋਵੇਗਾ ਜਦਕਿ ਸੰਯੁਕਤ ਸਕੱਤਰ ਔਰਤਾਂ ਲਈ ਰਾਖਵਾਂ ਹੋਵੇਗਾ। ਉਨ੍ਹਾਂ ਦੱਸਿਆ ਕਿ ਕਾਰਜਕਾਰਨੀ ਦੇ ਤਿੰਨ ਮੈਂਬਰਾਂ ’ਚੋਂ ਦੋ ਮੈਂਬਰ ਔਰਤ ਵਰਗ ਵਿਚੋਂ ਹੋਣਗੇ।ਇਸ ਵਾਰ 9 ਅਹੁਦਿਆਂ ’ਤੇ ਚੋਣ ਹੋਣ ਜਾ ਰਹੀ ਹੈ।