02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਆਈ . ਆਈ . ਟੀ . ਰੋਪੜ ਅਤੇ ਸੀ . ਆਰ . ਆਰ . ਆਈ . ਡੀ . ਵਿਚਕਾਰ ਸਮਝੌਤਾ ਪੱਤਰ ’ ਤੇ ਦਸਤਖ਼ਤ

ਰੂਪਨਗਰ, 1 ਸਤੰਬਰ (ਯਸ਼ਵੰਤ ਬੱਸੀ)-ਭਾਰਤੀ ਤਕਨਾਲੋਜੀ ਸੰਸਥਾਨ ਰੋਪੜ ਅਤੇ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ, ਚੰਡੀਗੜ੍ਹ ਨੇ ਅੱਜ ਖੋਜ, ਤਕਨਾਲੋਜੀ, ਲੋਕ ਨੀਤੀ, ਅਕਾਦਮਿਕ ਗਤੀਵਿਧੀਆਂ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿਚ ਸਹਿਯੋਗ ਲਈ ਇੱਕ ਵਿਆਪਕ ਢਾਂਚਾ ਸਥਾਪਿਤ ਕਰਨ ਹਿੱਤ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ। ਇਸ ਸਮਝੌਤਾ ਪੱਤਰ ’ਤੇ ਪ੍ਰੋ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਰੂਪਨਗਰ, 1 ਸਤੰਬਰ (ਯਸ਼ਵੰਤ ਬੱਸੀ)-ਭਾਰਤੀ ਤਕਨਾਲੋਜੀ ਸੰਸਥਾਨ ਰੋਪੜ ਅਤੇ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ, ਚੰਡੀਗੜ੍ਹ ਨੇ ਅੱਜ ਖੋਜ, ਤਕਨਾਲੋਜੀ, ਲੋਕ ਨੀਤੀ, ਅਕਾਦਮਿਕ ਗਤੀਵਿਧੀਆਂ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿਚ ਸਹਿਯੋਗ ਲਈ ਇੱਕ ਵਿਆਪਕ ਢਾਂਚਾ ਸਥਾਪਿਤ ਕਰਨ ਹਿੱਤ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ। ਇਸ ਸਮਝੌਤਾ ਪੱਤਰ ’ਤੇ ਪ੍ਰੋ. ਰਾਜੀਵ ਆਹੂਜਾ, ਡਾਇਰੈਕਟਰ, ਆਈ.ਆਈ.ਟੀ. ਰੋਪੜ ਅਤੇ ਸ੍ਰੀਮਤੀ ਵਿਨੀ ਮਹਾਜਨ, ਚੇਅਰਪਰਸਨ ਗਵਰਨਿੰਗ ਬਾਡੀ, ਸੀ.ਆਰ.ਆਰ.ਆਈ.ਡੀ. ਨੇ ਆਦਿੱਤਿਆ ਡੇਚਲਵਾਲ ਡਿਪਟੀ ਕਮਿਸ਼ਨਰ, ਰੂਪਨਗਰ ਅਤੇ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਦਸਤਖ਼ਤ ਕੀਤੇ। ਇਹ ਭਾਈਵਾਲੀ ਸੀ.ਆਰ.ਆਰ.ਆਈ.ਡੀ. ਦੀ ਸਮਾਜਿਕ ਵਿਗਿਆਨ ਖੋਜ, ਵਿਕਾਸ ਨੀਤੀ ਅਤੇ ਸਰਕਾਰ ਨਾਲ ਜੁੜੇ ਕੰਮਾਂ ਵਿਚ ਲੰਬੇ ਸਮੇਂ ਦੀ ਮੁਹਾਰਤ ਨੂੰ ਆਈ.ਆਈ.ਟੀ. ਰੋਪੜ ਦੀ ਇੰਜੀਨੀਅਰਿੰਗ, ਆਰਟੀਫੀਸ਼ਲ ਇੰਟੈਲੀਜੈਂਸ, ਡਾਟਾ ਸਾਇੰਸ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਿਚ ਤਾਕਤਾਂ ਨਾਲ ਜੋੜਦੀ ਹੈ। ਇਹ ਸਹਿਯੋਗ ਪੇਂਡੂ ਅਤੇ ਉਦਯੋਗਿਕ ਵਿਕਾਸ, ਖੇਤੀਬਾੜੀ, ਸਿਹਤ, ਸਥਿਰਤਾ, ਸ਼ਹਿਰੀ ਸ਼ਾਸਨ, ਜਨਤਕ ਵਿੱਤ, ਐਮ.ਐਸ.ਐਮ.ਈ. ਅਤੇ ਹੋਰ ਉੱਭਰਦੀਆਂ ਵਿਕਾਸ ਚੁਣੌਤੀਆਂ ਸਮੇਤ ਕਈ ਖੇਤਰਾਂ ਵਿਚ ਫੈਲਿਆ ਹੋਵੇਗਾ। ਇਸ ਸਮਝੌਤਾ ਪੱਤਰ ਤਹਿਤ, ਸੀ.ਆਰ.ਆਰ.ਆਈ.ਡੀ. ਅਤੇ ਆਈ.ਆਈ.ਟੀ. ਰੋਪੜ ਸਾਂਝੀਆਂ ਅਤੇ ਸਪਾਂਸਰਡ ਖੋਜ ਪ੍ਰੋਜੈਕਟਾਂ ਦੀ ਸ਼ੁਰੂਆਤ ਕਰ ਸਕਣਗੇ। ਤਕਨਾਲੋਜੀ ਸਮਰੱਥ ਨੀਤੀ ਹੱਲਾਂ ਨੂੰ ਸਾਂਝੇ ਤੌਰ ’ਤੇ ਵਿਕਸਿਤ ਅਤੇ ਪਰਖ ਸਕਣਗੇ। ਸਰਕਾਰ, ਬਹੁਪੱਖੀ ਸੰਸਥਾਵਾਂ, ਫਾਊਂਡੇਸ਼ਨਾਂ ਅਤੇ ਉਦਯੋਗ ਲਈ ਪ੍ਰਸਤਾਵ ਤਿਆਰ ਕਰ ਸਕਣਗੇ ਅਤੇ ਸਾਂਝੇ ਖੋਜ ਪ੍ਰਕਾਸ਼ਨ, ਨੀਤੀ ਪੱਤਰ ਅਤੇ ਰਿਪੋਰਟਾਂ ਤਿਆਰ ਕਰ ਸਕਣਗੇ। ਇਹ ਭਾਈਵਾਲੀ ਕਾਨਫਰੰਸਾਂ, ਨੀਤੀ ਗੋਲਮੇਜ਼ ਮੀਟਿੰਗਾਂ, ਵਰਕਸ਼ਾਪਾਂ, ਕਾਰਜਕਾਰੀ ਸਿੱਖਿਆ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦਾ ਵੀ ਪ੍ਰਬੰਧ ਕਰੇਗੀ। ਦੋਵੇਂ ਸੰਸਥਾਵਾਂ ਫੈਕਲਟੀ ਅਤੇ ਖੋਜਕਾਰ ਵਟਾਂਦਰੇ, ਇੰਟਰਨਸ਼ਿਪਾਂ ਅਤੇ ਖੋਜ ਸਬੰਧਾਂ ਅਤੇ ਸਬੰਧਿਤ ਸੰਸਥਾਵਾਂ ਦੇ ਅਕਾਦਮਿਕ ਨਿਯਮਾਂ ਦੇ ਅਧੀਨ ਗ੍ਰੈਜੂਏਟ, ਪੋਸਟ-ਗ੍ਰੈਜੂਏਟ ਅਤੇ ਡਾਕਟੋਰਲ ਖੋਜ ਦੀ ਮਾਰਗਦਰਸ਼ਨ ਜਾਂ ਸਹਿ-ਨਿਗਰਾਨੀ ਰਾਹੀਂ ਅਕਾਦਮਿਕ ਸਾਂਝ ਨੂੰ ਵੀ ਸੁਖਾਲਾ ਬਣਾਉਣਗੀਆਂ।
Ad Position 22
No active advertisement
ਪਿਛਲੀ ਖ਼ਬਰ ਅਜੋਲੀ ਤੋਂ ਅੰਮ੍ਰਿਤਸਰ ਲਈ ‘ ਤੀਰਥ ਯਾਤਰਾ ’ ਰਵਾਨਾ , ਸੰਗਤਾਂ ’ ਚ ਭਾਰੀ ਉਤਸ਼ਾਹ ਅਗਲੀ ਖ਼ਬਰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਚਨੋਲੀ ਪਿੰਡ ਨੂੰ 9.50 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੌਂਪਿਆ
Ad Position 24