ਹੈੱਡਵਰਕਸ ਰੂਪਨਗਰ ਨੇੜੇ ਬਿਸਤ ਦੁਆਬ ਨਹਿਰ ’ ਤੇ ਬਣ ਰਹੇ ਪੁਲ ਦਾ ਕੰਮ ਰੁਕਿਆ , ਲੋਕ ਤੇ ਸੰਗਤਾਂ ਹੋ ਰਹੀਆਂ ਪ੍ਰੇਸ਼ਾਨ
ਅਧਿਆਪਕ ਦਿਵਸ ਮੌਕੇ ਸੇਵਾਮੁਕਤ ਅਧਿਆਪਕਾਂ ਦਾ ਸਨਮਾਨ
ਸ੍ਰੀ ਚਮਕੌਰ ਸਾਹਿਬ, 6 ਸਤੰਬਰ (ਜਗਮੋਹਣ ਸਿੰਘ ਨਾਰੰਗ)-ਐੱਸ. ਐੱਸ.
ਸ੍ਰੀ ਚਮਕੌਰ ਸਾਹਿਬ, 6 ਸਤੰਬਰ (ਜਗਮੋਹਣ ਸਿੰਘ ਨਾਰੰਗ)-ਐੱਸ.ਐੱਸ.ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਵਿਖੇ ਅਧਿਆਪਕ ਦਿਵਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਇਲਾਕੇ ਦੇ ਸੇਵਾ ਮੁਕਤ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਪ੍ਰੋ ਆਰ ਸੀ ਢੰਡ ਵਲੋਂ ਅਧਿਆਪਕਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਤਾ ਹੁੰਦੇ ਹਨ ਅਤੇ ਉਨ੍ਹਾਂ ਵਲੋਂ ਦਿੱਤੀ ਸਿੱਖਿਆ ਅਤੇ ਸੰਸਕਾਰ ਵਿਦਿਆਰਥੀਆਂ ਦੇ ਨਾਲ-ਨਾਲ ਪੂਰੇ ਸਮਾਜ ਦੇ ਭਵਿੱਖ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਸੇਵਾ ਮੁਕਤ ਲੈਕਚਰਾਰ ਲਛਮਣ ਸਿੰਘ ਸ੍ਰੀ ਚਮਕੌਰ ਸਾਹਿਬ, ਗੁਰਨਾਮ ਸਿੰਘ, ਹਰਚਰਨਕੰਵਲ ਸਿੰਘ, ਸੁਰਿੰਦਰਜੀਤ ਵਰਮਾ, ਗੁਰਦਿਆਲ ਸਿੰਘ, ਕਮਲਜੀਤ ਸਿੰਘ, ਭੂਪ ਚੰਦ, ਬਲਦੇਵ ਸਿੰਘ ਅਤੇ ਮੋਹਣ ਸਿੰਘ ਨੂੰ ਸਿਰਪਾਓ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਲੈਕਚਰਾਰ ਲਛਮਣ ਸਿੰਘ ਅਤੇ ਸੁਰਿੰਦਰਜੀਤ ਵਰਮਾ ਨੇ ਕਿਹਾ ਕਿ ਹਰ ਅਧਿਆਪਕ ਆਪਣੇ ਵਿਦਿਆਰਥੀ ਦੇ ਉੱਜਵਲ ਭਵਿੱਖ ਦਾ ਨਿਰਮਾਤਾ ਹੁੰਦਾ ਹੈ, ਉਸ ਨੂੰ ਫ਼ਿਕਰ ਹੁੰਦਾ ਹੈ ਕਿ ਉਹ ਆਪਣੇ ਹਰ ਵਿਦਿਆਰਥੀ ਦੇ ਜੀਵਨ ਨੂੰ ਸੁਨਹਿਰੇ ਬਣਾਏ। ਸਮਾਗਮ ਦੇ ਅੰਤ ਵਿਚ ਸਾਰੇ ਸਨਮਾਨਿਤ ਅਧਿਆਪਕਾਂ ਨੇ ਪ੍ਰੋ ਢੰਡ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਸਨਮਾਨ ਸਮਾਗਮ ਅਧਿਆਪਕ ਵਰਗ ਦਾ ਮਾਣ ਵਧਾਉਣ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਵੀ ਸਿੱਖਿਆ ਅਤੇ ਸਮਾਜ ਸੇਵਾ ਲਈ ਪ੍ਰੇਰਿਤ ਕਰਦੇ ਹਨ।