ਕਾਕਾ ਬਲਵਿੰਦਰ ਸਿੰਘ ਡਾਂਗੀਂ ਨਮਿਤ ਅੰਤਿਮ ਅਰਦਾਸ
ਰੂਪਨਗਰ, 6 ਸਤੰਬਰ (ਸਟਾਫ਼ ਰਿਪੋਰਟਰ)-ਸਵਰਗਵਾਸੀ ਜਥੇਦਾਰ ਕਰਮ ਸਿੰਘ ਡਾਂਗੀ ਹਵੇਲੀ ਕਲਾਂ ਦੇ ਪੋਤਰੇ ਅਤੇ ਜਥੇਦਾਰ ਮੋਹਨ ਸਿੰਘ ਡਾਂਗੀ ਗਤਕਾ ਮਾਸਟਰ ਦੇ ਸਪੁੱਤਰ ਕਾਕਾ ਬਲਵਿੰਦਰ ਸਿੰਘ, ਜਿਨ੍ਹਾਂ ਦਾ 31 ਅਗਸਤ ਨੂੰ ਅਚਾਨਕ ਦੇਹਾਂਤ ਹੋ ਗਿਆ ਸੀ, ਨਮਿਤ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਵੇਲੀ ਕਲਾਂ ਵਿਖੇ ਹੋਈ। ਹਜ਼ੂਰੀ ਰਾਗੀ ਭਾਈ ਬਲਵੰਤ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ।
ਰੂਪਨਗਰ, 6 ਸਤੰਬਰ (ਸਟਾਫ਼ ਰਿਪੋਰਟਰ)-ਸਵਰਗਵਾਸੀ ਜਥੇਦਾਰ ਕਰਮ ਸਿੰਘ ਡਾਂਗੀ ਹਵੇਲੀ ਕਲਾਂ ਦੇ ਪੋਤਰੇ ਅਤੇ ਜਥੇਦਾਰ ਮੋਹਨ ਸਿੰਘ ਡਾਂਗੀ ਗਤਕਾ ਮਾਸਟਰ ਦੇ ਸਪੁੱਤਰ ਕਾਕਾ ਬਲਵਿੰਦਰ ਸਿੰਘ, ਜਿਨ੍ਹਾਂ ਦਾ 31 ਅਗਸਤ ਨੂੰ ਅਚਾਨਕ ਦੇਹਾਂਤ ਹੋ ਗਿਆ ਸੀ, ਨਮਿਤ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਵੇਲੀ ਕਲਾਂ ਵਿਖੇ ਹੋਈ। ਹਜ਼ੂਰੀ ਰਾਗੀ ਭਾਈ ਬਲਵੰਤ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਨਗਰ ਵਾਸੀਆਂ ਸਮੇਤ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਬਾਬਾ ਹਰਦੀਪ ਸਿੰਘ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ ਅਤੇ ਬਰਿੰਦਰ ਸਿੰਘ ਢਿੱਲੋਂ, ਸੇਵਾ ਮੁਕਤ ਡੀ.ਆਈ.ਜੀ. ਦਲਜੀਤ ਸਿੰਘ ਰਾਣਾ, ਵਿਨਾਇਕ ਸੈਣੀ, ਬੈਂਸਪ੍ਰੀਤ ਸਿੰਘ, ਪਰਮਜੀਤ ਸਿੰਘ ਮੱਕੜ, ਅਜਮੇਰ ਸਿੰਘ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।