ਗੁਰੂ ਰਾਮ ਰਾਏ ਜੀ ਦਾ ਜੋਤੀ ਜੋਤ ਪੁਰਬ 19 ਨੂੰ
ਨੂਰਪੁਰ ਬੇਦੀ, 16 ਸਤੰਬਰ (ਢੀਂਡਸਾ)-ਸਵਰਗਵਾਸੀ ਮਹੰਤ ਗੁਰਬਚਨ ਸਿੰਘ ਦੇ ਸਮੂਹ ਪਰਿਵਾਰ ਅਤੇ ਸਮੂਹ ਸਾਧ ਸੰਗਤ ਪਿੰਡ ਚਨੌਲੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਰਾਮ ਰਾਏ ਦਾ ਜੋਤੀ ਜੋਤ ਪੁਰਬ 19 ਸਤੰਬਰ ਦਿਨ ਸ਼ਨੀਵਾਰ ਨੂੰ ਰਾਮ ਰਾਏ ਦਰਬਾਰ ਪਿੰਡ ਚਨੋਲੀ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿਚ 17 ਸਤੰਬਰ ਦਿਨ ਵੀਰਵਾਰ ਨੂੰ ਸ਼੍ਰੀ ਅਖੰਡ ਪਾਠ ਆਰੰਭ ਹੋਣਗੇ ਅਤੇ 19 ਸਤੰਬਰ ਦੇ ਦਿਨ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਮਹੰਤ ਕੇਵਲ ਸਿੰਘ ਅਤੇ ਮਹੰਤ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਨਿਸ਼ਾਨ ਸਾਹਿਬ ਦੀ ਸੇਵਾ 19 ਸਤੰਬਰ ਨੂੰ ਸਵੇਰੇ 8 ਵਜੇ ਕੀਤੀ ਜਾਵੇਗੀ, ਇਸ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤੇਗਾ।
ਅਜੀਤ ਡੈਸਕ
17-09-2026