20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਵਿਸ਼ਵਕਰਮਾ ਸਭਾ ਮੋਰਿੰਡਾ ਵਲੋਂ ਖ਼ੂਨਦਾਨ ਤੇ ਮੈਡੀਕਲ ਜਾਂਚ ਕੈਂਪ ਲਗਾਇਆ

ਮੋਰਿੰਡਾ, 19 ਸਤੰਬਰ (ਪ੍ਰਿਤਪਾਲ ਸਿੰਘ)-ਵਿਸ਼ਵਕਰਮਾ ਸਭਾ ਮੋਰਿੰਡਾ ਵਲੋਂ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਸੰਬੰਧੀ ਸਵ: ਹਰਦੇਵ ਸਿੰਘ ਰੂਪਰਾਏ ਸਾਬਕਾ ਕੌਂਸਲਰ ਤੇ ਸਾਬਕਾ ਪ੍ਰਧਾਨ ਵਿਸ਼ਵਕਰਮਾ ਸਭਾ ਦੀ ਯਾਦ ਵਿਚ ਖੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸੱਲ੍ਹ ਤੇ ਸਕੱਤਰ ਅਮਰੀਕ ਸਿੰਘ ਡੱਫੂ ਨੇ ਦੱਸਿਆ ਕਿ ਸਭਾ ਦੇ ਮੈਂਬਰ ਗੁਰਜੀਤ ਸਿੰਘ ਰੂਪਰਾਏ ਦੇ ਪਰਿਵਾਰ ਵਲੋਂ ਆਪਣੇ ਪਿਤਾ ਸਵਰਗਵਾਸੀ ਹਰਦੇਵ ਸਿੰਘ ਰੂਪਰਾਏ ਦੀ ਯਾਦ ਵਿਚ ਲਗਾਏ ਖ਼ੂਨਦਾਨ ਕੈਂਪ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤਾ ਗਿਆ।

Ad Position 21
No active advertisement
ਵਿਸ਼ਵਕਰਮਾ ਸਭਾ ਮੋਰਿੰਡਾ ਵਲੋਂ ਲਗਾਏ ਖ਼ੂਨਦਾਨ ਕੈਂਪ ਦੌਰਾਨ ਖ਼ੂਨ ਦਾਨੀਆਂ ਦਾ ਸਨਮਾਨ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਚੰਨੀ। 20-09-2026
ਮੋਰਿੰਡਾ, 19 ਸਤੰਬਰ (ਪ੍ਰਿਤਪਾਲ ਸਿੰਘ)-ਵਿਸ਼ਵਕਰਮਾ ਸਭਾ ਮੋਰਿੰਡਾ ਵਲੋਂ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਸੰਬੰਧੀ ਸਵ: ਹਰਦੇਵ ਸਿੰਘ ਰੂਪਰਾਏ ਸਾਬਕਾ ਕੌਂਸਲਰ ਤੇ ਸਾਬਕਾ ਪ੍ਰਧਾਨ ਵਿਸ਼ਵਕਰਮਾ ਸਭਾ ਦੀ ਯਾਦ ਵਿਚ ਖੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸੱਲ੍ਹ ਤੇ ਸਕੱਤਰ ਅਮਰੀਕ ਸਿੰਘ ਡੱਫੂ ਨੇ ਦੱਸਿਆ ਕਿ ਸਭਾ ਦੇ ਮੈਂਬਰ ਗੁਰਜੀਤ ਸਿੰਘ ਰੂਪਰਾਏ ਦੇ ਪਰਿਵਾਰ ਵਲੋਂ ਆਪਣੇ ਪਿਤਾ ਸਵਰਗਵਾਸੀ ਹਰਦੇਵ ਸਿੰਘ ਰੂਪਰਾਏ ਦੀ ਯਾਦ ਵਿਚ ਲਗਾਏ ਖ਼ੂਨਦਾਨ ਕੈਂਪ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤਾ ਗਿਆ। ਇਸ ਮੌਕੇ ਲਗਾਏ ਮੈਡੀਕਲ ਚੈੱਕਅਪ ਕੈਂਪ ਵਿਚ ਡਾਕਟਰਾਂ ਦੀ ਟੀਮ ਵਲੋਂ ਮਰੀਜਾਂ ਦੀ ਸਿਹਤ ਤੇ ਅੱਖਾਂ ਦੀ ਜਾਂਚ ਕੀਤੀ ਗਈ ਤੇ ਸਭਾ ਵਲੋਂ ਲੋੜਵੰਦ ਲਗਭਗ 50 ਮਰੀਜਾਂ ਨੂੰ ਐਨਕਾਂ ਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਖ਼ੂਨਦਾਨ ਕੈਂਪ ਦੌਰਾਨ ਬਲੱਡ ਬੈਂਕ ਸੈਕਟਰ 32 ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਨੇ 45 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਵਿਸ਼ਵਕਰਮਾ ਸਭਾ ਦੇ ਮੈਂਬਰਾਂ ਵਲੋਂ ਵਿਸੇਸ ਤੌਰ ’ਤੇ ਪਹੁਚੇ ਪਤਵੰਤਿਆਂ ਦਾ ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰੈੱਸ ਸਕੱਤਰ ਪਰਵਿੰਦਰ ਸਿੰਘ ਸੋਨੂੰ ਖੁਰਲ ਨੇ ਬਾਬਾ ਵਿਸ਼ਵਕਰਮਾ ਜੀ ਦੇ ਪਵਿੱਤਰ ਜਨਮ ਦਿਹਾੜੇ ਮੌਕੇ ਸਹਿਯੋਗੀਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਨਗਰ ਕੌਂਸਲ ਦੇ ਪ੍ਰਧਾਨ ਜਗਪਾਲ ਸਿੰਘ ਜੋਲੀ, ਮੀਤ ਪ੍ਰਧਾਨ ਹਰਜਿੰਦਰ ਸਿੰਘ ਛਿੱਬਰ, ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਬਹਾਦਰ ਸਿੰਘ ਓ.ਕੇ, ਐੱਸ ਐਮ ਓ ਮੋਰਿੰਡਾ ਡਾਕਟਰ ਪਰਮਿੰਦਰ ਸਿੰਘ, ਸਮਾਜ ਸੇਵੀ ਡਾਕਟਰ ਨਿਰਮਲ ਧੀਮਾਨ, ਕੌਂਸਲਰ ਮਨਦੀਪ ਸਿੰਘ ਬਾਜਵਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਹੁਲ ਸ਼ਰਮਾ, ਕੌਂਸਲਰ ਮਹਿੰਦਰ ਸਿੰਘ ਢਿੱਲੋਂ, ਕੌਂਸਲ ਰ ਹਰਜੀਤ ਸਿੰਘ ਸੋਢੀ, ਕੌਂਸਲਰ ਅੰਮ੍ਰਿਤਪਾਲ ਸਿੰਘ ਖਟੜਾ, ਸੰਗਤ ਸਿੰਘ ਭਾਮੀਆ, ਸੰਦੀਪ ਕੁਮਾਰ ਸੋਨੂ, ਠੇਕੇਦਾਰ ਬਲਬੀਰ ਸਿ ੰਘ ਲਾਲਾ, ਗੁਰਜੀਤ ਸਿੰਘ, ਸਾਬਕਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਅਮਰੀਕ ਸਿੰਘ ਰੀਹਲ, ਗੋਪਾਲ ਚੰਦ ਐਡਵੋਕੇਟ ਬਰਿੰਦਰ ਕੁਮਾਰ ਜਾਗੜ, ਗੁਰਚਰਨ ਸਿੰਘ ਬਿਮਰਾ, ਹਰਵਿੰਦਰ ਸਿੰਘ ਕਲਸੀ, ਅਵਤਾਰ ਸਿੰਘ ਬੱਬਲੂ, ਬਲਵਿੰਦਰ ਸਿੰਘ ਰੀਹਲ, ਸੁਖਵਿੰਦਰ ਸਿੰਘ ਧੰਨਾ, ਗੁਰੂ ਬਚਨ ਸਿੰਘ ਰੀਹਲ, ਯੁਗੇਸ਼ਵਰ ਸਿੰਘ, ਕਾਲਾ ਬੀਟੀ, ਅਵਤਾਰ ਸਿੰਘ ਏ.ਐੱਸ., ਪਵਨ ਕੁਮਾਰ, ਦਰਸ਼ਨ ਸਿੰਘ ਰੀਹਲ, ਗੋਲਡੀ ਰੀਹਲ, ਐਡਵੋਕੇਟ ਵਰਿੰਦਰ ਧੀਮਾਨ, ਜਸਵਿੰਦਰ ਸਿੰਘ ਕੋਹਲੀ, ਮਨਜੀਤ ਸਿੰਘ ਭਾਟੀਆ, ਕਮਲਜੀਤ ਸਿੰਘ, ਗੁਰਿੰਦਰ ਸਿੰਘ ਸੋਨੀ, ਦਰਸ਼ਨ ਸਿੰਘ ਮਠਾੜੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਰੂਰਾ ਟੱਪਰੀਆਂ ਦੇ ਵਿਕਾਸ ਲਈ ਵਿਧਾਇਕ ਦਿਨੇਸ਼ ਚੱਢਾ ਨੇ ਦਿੱਤੀ 5 ਲੱਖ ਦੀ ਗ੍ਰਾਂਟ ਅਗਲੀ ਖ਼ਬਰ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਲੋਂ ਟੈਂਪੂ ਯੂਨੀਅਨ ਨਾਲ ਮੀਟਿੰਗ
Ad Position 24