ਕਰੂਰਾ ਟੱਪਰੀਆਂ ਦੇ ਵਿਕਾਸ ਲਈ ਵਿਧਾਇਕ ਦਿਨੇਸ਼ ਚੱਢਾ ਨੇ ਦਿੱਤੀ 5 ਲੱਖ ਦੀ ਗ੍ਰਾਂਟ
ਨੂਰਪੁਰ ਬੇਦੀ, 19 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਕਰੂਰਾ ਟੱਪਰੀਆਂ ਵਿਖੇ ਲੋਕ ਮਿਲਣੀ ਕਰਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ ਉਨ੍ਹਾਂ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਮ ਪੰਚਾਇਤ ਨੂੰ 5 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ।
ਕ
ਕਰੂਰਾ ਟੱਪਰੀਆਂ ਨੂੰ ਗਰਾਂਟ ਦਾ ਚੈੱਕ ਪ੍ਰਦਾਨ ਕਰਦੇ ਹੋਏ ਵਿਧਾਇਕ ਚੱਢਾ। ਤਸਵੀਰ: ਰਾਜੇਸ਼ ਚੌਧਰੀ
20-09-2026
ਨੂਰਪੁਰ ਬੇਦੀ, 19 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਕਰੂਰਾ ਟੱਪਰੀਆਂ ਵਿਖੇ ਲੋਕ ਮਿਲਣੀ ਕਰਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ ਉਨ੍ਹਾਂ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਮ ਪੰਚਾਇਤ ਨੂੰ 5 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ। ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਨੇ ਸਮੱਸਿਆਵਾਂ ਵਿਧਾਇਕ ਦੇ ਧਿਆਨ ਵਿਚ ਲਿਆਂਦੀਆਂ। ਵਿਧਾਇਕ ਦਿਨੇਸ਼ ਚੱਢਾ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਵਿਕਾਸ ਕਾਰਜ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲੋਕ ਮਿਲਣੀਆਂ ਰਾਹੀਂ ਜਿੱਥੇ ਪਿੰਡ ਵਾਸੀਆਂ ਨਾਲ ਸਿੱਧਾ ਸੰਪਰਕ ਬਣਦਾ ਹੈ, ਉੱਥੇ ਸਥਾਨਕ ਪੱਧਰ ’ਤੇ ਦਰਪੇਸ਼ ਸਮੱਸਿਆਵਾਂ ਦੀ ਜਾਣਕਾਰੀ ਵੀ ਮਿਲਦੀ ਹੈ। ਉਨ੍ਹਾਂ ਮੌਕੇ ’ਤੇ ਮੌਜੂਦ ਸਬੰਧਤ ਵਿਅਕਤੀਆਂ ਨਾਲ ਵੱਖ-ਵੱਖ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਲੋੜੀਂਦੀ ਕਾਰਵਾਈ ਲਈ ਕਿਹਾ। ਇਸ ਮੌਕੇ ਸਰਪੰਚ ਤਿਲਕ ਰਾਜ, ਡਾ. ਮਦਨ ਚੇਚੀ, ਪ੍ਰੀਤਮ ਚੰਦ ਪੰਚ, ਚੇਤ ਰਾਮ, ਮੋਹਣ ਲਾਲ, ਜਸਵਿੰਦਰ, ਪਰਵਿੰਦਰ, ਰਾਜ ਕੁਮਾਰ, ਹਰਮੇਸ਼ ਚੰਦ, ਜਰਨੈਲ ਲਾਲੀ, ਸੰਮਤੀ ਮੈਂਬਰ ਸਤਨਾਮ ਨਾਗਰਾ, ਅੰਜਨਾ ਰਾਣੀ, ਕਿਸ਼ਨ ਬਿੱਲਾ, ਕੇਵਲ ਕ੍ਰਿਸ਼ਨ ਹੈਪੀ, ਰਵਿੰਦਰ ਬਿੰਦੀ(ਸਾਰੇ ਸੰਮਤੀ ਮੈਂਬਰ), ਡਾ. ਮਦਨ ਲਾਲ, ਚੇਅਰਮੈਨ ਰਾਜਪੂਤ ਵੈਲਫੇਅਰ ਬੋਰਡ ਰਜਿੰਦਰ ਰਾਣਾ, ਰਜਿੰਦਰ ਕਾਲਾ, ਲੰਬਰਦਾਰ ਮਹਿੰਦਰ ਰਾਮਪੁਰ, ਮਾਸਟਰ ਬਿਹਾਰੀ ਲਾਲ, ਚੌਧਰੀ ਸ਼ਾਮ ਕਿਸਾਣਾ, ਚੌਧਰੀ ਚਮਨ ਭਾਟੀਆ, ਚੌਧਰੀ ਬਲਵੀਰ ਟੇਢੇਵਾਲ, ਮਹਿੰਦਰ ਸਿੰਘ ਝੱਜ ਅਤੇ ਚੌਧਰੀ ਪ੍ਰੇਮ ਚੰਦ ਆਦਿ ਹਾਜ਼ਰ ਸਨ।