ਇੰਜੀ: ਨਰਿੰਦਰ ਸਿੰਘ ਨੇ ਪਾਵਕਾਮ ਦੇ ਉਪ ਦਫ਼ਤਰ ਤਖਤਗੜ੍ਹ ਵਿਖੇ ਬਤੌਰ ਵਧੀਕ ਸਹਾਇਕ ਇੰਜਨੀਅਰ ਵਜੋਂ ਅਹੁਦਾ ਸੰਭਾਲਿਆ
ਨੂਰਪੁਰ ਬੇਦੀ , 21 ਸਤੰਬਰ ( ਵਿੰਦਰਪਾਲ ਝਾਂਡੀਆਂ )- ਪਾਵਰਕਾਮ ਦੇ ਉੱਪ ਦਫ਼ਤਰ ਤਖਤਗੜ੍ਹ ਵਿਖੇ ਇੰਜੀਨੀਅਰ ਨਰਿੰਦਰ ਸਿੰਘ ਨੇ ਬਤੌਰ ਵਧੀਕ ਸਹਾਇਕ ਇੰਜਨੀਅਰ ਵਜੋ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ । ਇੱਥੇ ਦੱਸਦੀਏ ਕਿ ਇੰਜੀਨੀਅਰ ਨਰਿੰਦਰ ਸਿੰਘ ਇਸ ਤੋਂ ਪਹਿਲਾ ਬੇਲਾ ਸਬ ਡਵੀਜ਼ਨ ਵਿਖੇ ਬਤੌਰ ਜੇ .
ਨੂਰਪੁਰ ਬੇਦੀ , 21 ਸਤੰਬਰ ( ਵਿੰਦਰਪਾਲ ਝਾਂਡੀਆਂ )- ਪਾਵਰਕਾਮ ਦੇ ਉੱਪ ਦਫ਼ਤਰ ਤਖਤਗੜ੍ਹ ਵਿਖੇ ਇੰਜੀਨੀਅਰ ਨਰਿੰਦਰ ਸਿੰਘ ਨੇ ਬਤੌਰ ਵਧੀਕ ਸਹਾਇਕ ਇੰਜਨੀਅਰ ਵਜੋ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ । ਇੱਥੇ ਦੱਸਦੀਏ ਕਿ ਇੰਜੀਨੀਅਰ ਨਰਿੰਦਰ ਸਿੰਘ ਇਸ ਤੋਂ ਪਹਿਲਾ ਬੇਲਾ ਸਬ ਡਵੀਜ਼ਨ ਵਿਖੇ ਬਤੌਰ ਜੇ . ਈ ਸੇਵਾਵਾਂ ਨਿਭਾ ਰਹੇ ਸਨ । ਹੁਣ ਉਨਾਂ ਨੇ ਪਦ - ਉੱਨਤੀ ਹੋਣ ਉਪਰੰਤ ਉਕਤ ਉਪ ਦਫ਼ਤਰ ਵਿਚ ਜੁਆਇਨ ਕੀਤਾ ਹੈ । ਇਸ ਮੌਕੇ ’ ਤੇ ਉਪ ਦਫ਼ਤਰ ਤਖਤਗੜ੍ਹ ਦੇ ਸਮੂਹ ਕਲੈਰੀਕਲ ਅਤੇ ਟੈਕਨੀਕਲ ਕਾਮਿਆਂ ਨੇ ਉਹਨਾਂ ਦਾ ਉਨਾਂ ਨੂੰ ਬੁਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ । ਇਸ ਮੌਕੇ ’ ਤੇ ਇੰਜੀਨੀਅਰ ਨਰਿੰਦਰ ਸਿੰਘ ਨੇ ਸਮੁੱਚੇ ਸਟਾਫ਼ ਨੂੰ ਵਧੀਆ ਤਾਲਮੇਲ ਜ਼ਰੀਏ ਉਪ ਦਫ਼ਤਰ ਦਾ ਕੰਮ ਚਲਾਉਣ ਲਈ ਭਰੋਸਾ ਦਿੱਤਾ ਅਤੇ ਇਲਾਕੇ ਦੇ ਖਪਤਕਾਰਾਂ ਨੂੰ ਵਧੀਆ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵੀ ਵਿਸ਼ਵਾਸ ਦਿਵਾਇਆ ਹੈ । ਉਨ੍ਹਾਂ ਨੇ ਖਪਤਕਾਰਾਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ । ਦੱਸਣਯੋਗ ਹੈ ਕਿ ਇੰਜੀਨੀਅਰ ਕੁਲਵਿੰਦਰ ਸਿੰਘ ਝੱਜ ਦੇ ਐੱਸ . ਡੀ . ਓ . ਬਣਨ ਉਪਰੰਤ ਇਹ ਅਹੁਦਾ ਖਾਲੀ ਹੋਇਆ ਸੀ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਵਿਖੇ ਬਤੌਰ ਐੱਸ . ਡੀ . ਓ . ਵਜੋਂ ਜੁਆਇਨ ਕੀਤਾ ਹੈ ।