ਨਸ਼ਿਆਂ ਨੇ ਸਾਡੇ ਸਮਾਜ ਨੂੰ ਗੰਧਲਾ ਹੀ ਨਹੀਂ ਕੀਤਾ ਬਲਕਿ ਪਰਿਵਾਰਾਂ ਨੂੰ ਵੀ ਖ਼ਤਮ ਕੀਤਾ-ਕੁਸ਼ਲਦੀਪ ਸਿੰਘ ਮਾਨ
ਸ੍ਰੀ ਚਮਕੌਰ ਸਾਹਿਬ, 21 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਜਨਰਲ ਸਕੱਤਰ ਕੁਸ਼ਲਦੀਪ ਸਿੰਘ ਮਾਨ ਨੇ ਕਿਹਾ ਕਿ ਅੱਜ ਨਸ਼ਿਆਂ ਦੇ ਵਧ ਰਹੇ ਰੁਝਾਨ ਨੇ ਸਮਾਜ ਨੂੰ ਹੀ ਗੰਧਲਾ ਨਹੀ ਕੀਤਾ ਬਲਿਕਿ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਕਰਿਆਨੇ ਦੀਆਂ ਦੁਕਾਨਾਂ ਵਿਚ ਖੁਲੇਆਮ ਵਿੱਕ ਰਹੇ ਨਸ਼ੇ ਇਸ ਗੱਲ ਦੀ ਗਵਾਹੀ ਭਰਦੇ ਹਨ, ਕਿ ਨਸ਼ੇ ਵੇਚਣ ਵਾਲਿਆਂ ਦੇ ਸਿਰ ਤੇ ਸਿਆਸੀ ਹੱਥ ਹੈ।
ਸ੍ਰੀ ਚਮਕੌਰ ਸਾਹਿਬ, 21 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਜਨਰਲ ਸਕੱਤਰ ਕੁਸ਼ਲਦੀਪ ਸਿੰਘ ਮਾਨ ਨੇ ਕਿਹਾ ਕਿ ਅੱਜ ਨਸ਼ਿਆਂ ਦੇ ਵਧ ਰਹੇ ਰੁਝਾਨ ਨੇ ਸਮਾਜ ਨੂੰ ਹੀ ਗੰਧਲਾ ਨਹੀ ਕੀਤਾ ਬਲਿਕਿ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਕਰਿਆਨੇ ਦੀਆਂ ਦੁਕਾਨਾਂ ਵਿਚ ਖੁਲੇਆਮ ਵਿੱਕ ਰਹੇ ਨਸ਼ੇ ਇਸ ਗੱਲ ਦੀ ਗਵਾਹੀ ਭਰਦੇ ਹਨ, ਕਿ ਨਸ਼ੇ ਵੇਚਣ ਵਾਲਿਆਂ ਦੇ ਸਿਰ ਤੇ ਸਿਆਸੀ ਹੱਥ ਹੈ। ਕੁਸ਼ਲਦੀਪ ਸਿੰਘ ਮਾਨ ਅੱਜ ਇੱਥੋਂ ਨਜ਼ਦੀਕੀ ਪਿੰਡ ਡਹਿਰ ਵਿਖੇ ਨਸ਼ਿਆਂ ਦੀ ਭੇਟ ਚੜ੍ਹੇ ਹਰਵਿੰਦਰ ਸਿੰਘ ਦੇ ਘਰ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਪੁੱਜੇ ਹੋਏ ਸਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਨਸ਼ਿਆਂ ਨੂੰ ਰੋਕਣ ਲਈ ਠੋਸ ਪ੍ਰਬੰਧ ਨਾ ਕੀਤੇ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੂਬੇ ਅੰਦਰ ਮੁਹਿੰਮ ਚਲਾ ਕੇ ਨਸ਼ੇ ਵੇਚਣ ਅਤੇ ਇਨ੍ਹਾਂ ਦੇ ਬਾਪ ਬਣ ਨਸ਼ੇ ਵਿਕਵਾਉਣ ਵਾਲਿਆਂ ਦੇ ਚੇਹਰੇ ਨੰਗੇ ਕਰੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਸੰਤੋਖਗੜ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦਲਜੀਤ ਸਿੰਘ ਕੁੰਭੜਾ, ਹਲਕਾ ਇੰਚਾਰਜ ਪਰਮਿੰਦਰ ਸਿੰਘ ਮਲੋਆ, ਬਲਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਪ੍ਰਧਾਨ ਘੱਟ ਗਿਣਤੀ ਸੈਲ ਰੂਪਨਗਰ, ਹਰਜੀਤ ਸਿੰਘ ਢੋਲਣਮਾਜਰਾ, ਹਰਜੀਤ ਸਿੰਘ ਚਤਾਮਲਾ ਪ੍ਰਧਾਨ ਜ਼ਿਲ੍ਹਾ ਯੂਥ ਅਕਾਲੀ ਦਲ ਰੂਪਨਗਰ ਆਦਿ ਵੀ ਹਾਜ਼ਰ ਸਨ।