ਅਮਿੱਟ ਯਾਦਾਂ ਛੱਡਦਾ ਹੋਇਆ ਬਾਬਾ ਕਰੌਲਗੜ੍ਹ ਦਾ ਸਾਲਾਨਾ ਸੱਭਿਆਚਾਰਕ ਮੇਲਾ ਸਮਾਪਤ ਪ੍ਰਸਿੱਧ ਗਾਇਕ
ਨੂਰਪੁਰ ਬੇਦੀ , 21 ਸਤੰਬਰ ( ਰਾਜੇਸ਼ ਚੌਧਰੀ ਤਖਤਗੜ੍ਹ / ਵਿੰਦਰਪਾਲ ਝਾਂਡੀਆਂ )- ਪਿੰਡ ਘਾਹੀਮਾਜਰਾ ਵਿਖੇ ਬਾਬਾ ਕਰੌਲਗੜ੍ਹ ਜੀ ਦੇ ਧਾਰਮਿਕ ਅਸਥਾਨ ’ ਤੇ ਬਾਬਾ ਕਰੌਲਗੜ੍ਹ ਸੇਵਾ ਕਮੇਟੀ ਵਲੋਂ ਕਰਵਾਇਆ ਗਿਆ 23 ਵਾਂ ਸਾਲਾਨਾ ਜੋੜ ਮੇਲਾ ਪੰਜਾਬੀ ਗੀਤ - ਸੰਗੀਤ ਤੇ ਸਭਿਆਚਾਰਕ ਰੰਗ ਵਿਖੇਰਦਾ ਹੋਇਆ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ । ਮੇਲੇ ਦਾ ਉਦਘਾਟਨ ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਪ੍ਰਧਾਨ ਐਡ .
ਨੂਰਪੁਰ ਬੇਦੀ , 21 ਸਤੰਬਰ ( ਰਾਜੇਸ਼ ਚੌਧਰੀ ਤਖਤਗੜ੍ਹ / ਵਿੰਦਰਪਾਲ ਝਾਂਡੀਆਂ )- ਪਿੰਡ ਘਾਹੀਮਾਜਰਾ ਵਿਖੇ ਬਾਬਾ ਕਰੌਲਗੜ੍ਹ ਜੀ ਦੇ ਧਾਰਮਿਕ ਅਸਥਾਨ ’ ਤੇ ਬਾਬਾ ਕਰੌਲਗੜ੍ਹ ਸੇਵਾ ਕਮੇਟੀ ਵਲੋਂ ਕਰਵਾਇਆ ਗਿਆ 23 ਵਾਂ ਸਾਲਾਨਾ ਜੋੜ ਮੇਲਾ ਪੰਜਾਬੀ ਗੀਤ - ਸੰਗੀਤ ਤੇ ਸਭਿਆਚਾਰਕ ਰੰਗ ਵਿਖੇਰਦਾ ਹੋਇਆ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ । ਮੇਲੇ ਦਾ ਉਦਘਾਟਨ ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਪ੍ਰਧਾਨ ਐਡ . ਦੌਲਤ ਸਿੰਘ ਚਬਰੇਵਾਲ ਨੇ ਕੀਤਾ । ਇਸਤੋਂ ਉਪਰੰਤ ਜਿਉਂ ਹੀ ਪੰਜਾਬ ਦੇ ਨਾਮਵਰ ਗਾਇਕ ਕੋਰਾਲਾ ਮਾਨ ਨੇ ਮੇਲੇ ਦੇ ਅਗਾਜ਼ ਦੌਰਾਨ ਸਟੇਜ਼ ’ ਤੇ ਪੈਰ ਧਰਿਆ ਤਾਂ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਕਲਾਕਾਰ ਦਾ ਸਵਾਗਤ ਕੀਤਾ । ਗਾਇਕ ਕੋਰਾਲਾ ਮਾਨ ਨੇ ਆਪਣੇ ਕਈ ਹਿੱਟ ਗਾ ਕੇ ਦਰਸ਼ਕਾਂ ਦੀ ਵਾਹੋ ਵਾਹੀ ਖੱਟੀ । ਜਦਕਿ ਪ੍ਰਸਿੱਧ ਲੋਕ ਗਾਇਕ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦੀ ਦੋਗਾਣਾ ਜੋੜੀ ਨੇ ਵੀ ਕਈ ਗੀਤ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ । ਮੇਲੇ ’ ਚ ਪਹੁੰਚੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਆਖਿਆ ਕਿ ਧਾਰਮਿਕ ਅਸਥਾਨ ਪ੍ਰਤੀ ਲੋਕਾਂ ਦੀ ਭਾਰੀ ਸ਼ਰਧਾ ਹੈ ਤੇ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਅਸਥਾਨ ਲਈ ਮੇਰੇ ਲਈ ਲਗਾਈ ਸੇਵਾ ਪ੍ਰਵਾਨ ਹੋਵੇਗੀ । ਮੇਲੇ ਦੌਰਾਨ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਦਰਬਾਰਾ ਸਿੰਘ ਬਾਲਾ , ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਗੁਰ ਪ੍ਰਤਾਪ ਸਿੰਘ ਗਿੱਲ , ਸੰਦੀਪ ਪਾਠਕ ਨੇ ਵੀ ਹਾਜ਼ਰੀ ਭਰੀ । ਕਮੇਟੀ ਦੇ ਪ੍ਰਧਾਨ ਸੁਰਿੰਦਰਪਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਦੇਸ ਰਾਜ ਸੈਣੀ ਉਪ ਪ੍ਰਧਾਨ ਜ਼ਿਲ੍ਹਾ ਪਰਿਸ਼ਦ ਰੂਪਨਗਰ , ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ , ਗੁਰਪ੍ਰਤਾਪ ਸਿੰਘ ਗਿੱਲ , ਸੰਦੀਪ ਪਾਠਕ , ਪ੍ਰਧਾਨ ਸੁਰਿੰਦਰਪਾਲ , ਸ਼ਾਮ ਲਾਲ , ਡਾ . ਪਰਮਿੰਦਰ ਸਿੰਘ ਪੀ . ਜੀ . ਆਈ ., ਸਾਬਕਾ ਏ . ਡੀ . ਸੀ . ਦਵਿੰਦਰ ਸ਼ਰਮਾ , ਐਡਵੋਕੇਟ ਬਨਾਰਸੀ ਦਾਸ , ਐਡਵੋਕੇਟ ਕੁਲਦੀਪ ਚਬਰੇਵਾਲ , ਗੁਰਨਾਮ ਚੰਦ , ਜਰਨੈਲ ਸਿੰਘ ਲਾਲੀ ਸਹਿਤ ਸਮੂਹ ਕਮੇਟੀ ਮੈਂਬਰਾਂ ਨੇ ਯੋਗਦਾਨ ਪਾਇਆ ।