22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬ ਅੰਦਰ ਬਾਬਾ ਸਾਹਿਬ ਦੀਆਂ ਮੂਰਤੀਆਂ ਦਾ ਅਪਮਾਨ ਸਹਿਣ ਨਹੀ ਕਰਾਂਗੇ-ਨਨਹੇੜੀਆ

ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਨਨਹੇੜੀਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਪੰਜਾਬ ਅੰਦਰ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੀਆਂ ਮੂਰਤੀਆਂ ਦੀ ਹੋ ਰਹੀ ਬੇਅਦਬੀ ਰੋਕਣ ਵਿਚ ਜਿੱਥੇ ਪੰਜਾਬ ਸਰਕਾਰ ਬੁਰੀ ਤਰਾਂ ਅਸਫਲ ਹੋਈ ਹੈ, ਉੱਥੇ ਭਾਜਪਾ ਦਾ ਦੋਹਰਾ ਚਿਹਰਾ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਦਾ 13 ਜਗ੍ਹਾ ’ਤੇ ਅਪਮਾਨ ਹੋਇਆ ਹੈ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਾੜੀਆ ਦੇ ਅੰਦਰ ਜਦੋਂ ਬਹੁਜਨ ਸਮਾਜ ਪਾਰਟੀ ਦੇ ਸਮਰਥਕ ਰੋਸ ਮਈ ਧਰਨਾ ਦੇ ਰਹੇ ਸੀ ਤਾਂ ਭਾਜਪਾ ਦੀ ਗੁੰਡਾਗਰਦੀ ਵੱਡੇ ਪੱਧਰ ’ਤੇ ਸਾਹਮਣੇ ਆਈ, ਭਾਜਪਾ ਦੇ ਵਿਜੈ ਸਾਂਪਲਾ ਨੇ ਜਬਰਦਸਤੀ ਮਾਇਕ ਖੋਹਿਆ, ਤੋੜਿਆ ਅਤੇ ਬਸਪਾ ਵਰਕਰਾਂ ਦੇ ਨਾਲ ਹੱਥੋਪਾਈ ਕੀਤੀ ਅਸੀਂ ਇਸ ਦੀ ਪੁਰਜੋਰ ਸ਼ਬਦਾਂ ਚ ਕਰੜੀ ਨਿੰਦਿਆਂ ਕਰਦੇ ਹਾਂ, ਜਗ੍ਹਾ ਜਗ੍ਹਾ ਤੇ ਬਾਬਾ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਹੋਣਾ ਇਹ ਆਰ.

Ad Position 21
No active advertisement
ਅਜੀਤ ਡੈਸਕ 23-09-2026
ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਨਨਹੇੜੀਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਪੰਜਾਬ ਅੰਦਰ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੀਆਂ ਮੂਰਤੀਆਂ ਦੀ ਹੋ ਰਹੀ ਬੇਅਦਬੀ ਰੋਕਣ ਵਿਚ ਜਿੱਥੇ ਪੰਜਾਬ ਸਰਕਾਰ ਬੁਰੀ ਤਰਾਂ ਅਸਫਲ ਹੋਈ ਹੈ, ਉੱਥੇ ਭਾਜਪਾ ਦਾ ਦੋਹਰਾ ਚਿਹਰਾ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਦਾ 13 ਜਗ੍ਹਾ ’ਤੇ ਅਪਮਾਨ ਹੋਇਆ ਹੈ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਾੜੀਆ ਦੇ ਅੰਦਰ ਜਦੋਂ ਬਹੁਜਨ ਸਮਾਜ ਪਾਰਟੀ ਦੇ ਸਮਰਥਕ ਰੋਸ ਮਈ ਧਰਨਾ ਦੇ ਰਹੇ ਸੀ ਤਾਂ ਭਾਜਪਾ ਦੀ ਗੁੰਡਾਗਰਦੀ ਵੱਡੇ ਪੱਧਰ ’ਤੇ ਸਾਹਮਣੇ ਆਈ, ਭਾਜਪਾ ਦੇ ਵਿਜੈ ਸਾਂਪਲਾ ਨੇ ਜਬਰਦਸਤੀ ਮਾਇਕ ਖੋਹਿਆ, ਤੋੜਿਆ ਅਤੇ ਬਸਪਾ ਵਰਕਰਾਂ ਦੇ ਨਾਲ ਹੱਥੋਪਾਈ ਕੀਤੀ ਅਸੀਂ ਇਸ ਦੀ ਪੁਰਜੋਰ ਸ਼ਬਦਾਂ ਚ ਕਰੜੀ ਨਿੰਦਿਆਂ ਕਰਦੇ ਹਾਂ, ਜਗ੍ਹਾ ਜਗ੍ਹਾ ਤੇ ਬਾਬਾ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਹੋਣਾ ਇਹ ਆਰ.ਐਸ.ਐਸ. ਦੀ ਬਹੁਤ ਵੱਡੀ ਸਾਜਿਸ਼ ਹੈ, ਬਹੁਜਨ ਸਮਾਜ ਪਾਰਟੀ ਮੰਗ ਕਰਦੀ ਹੈ ਕਿ ਇਸ ਘਟਨਾਕ੍ਰਮ ਦੀ ਸੀ.ਬੀ.ਆਈ. ਤੋਂ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਦੇ ਸਾਹਮਣੇ ਆਏ ਕਿ ਸਾਜਿਸ਼ ਕੌਣ ਰਚ ਰਿਹਾ ਹੈ, ਜੇਕਰ ਸਰਕਾਰ ਨੇ ਆਉਣ ਵਾਲੇ ਸਮੇਂ ਅੰਦਰ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਮੂਰਤੀ ਦੀ ਬੇਅਦਬੀ ਹੋਣ ਤੋਂ ਨਾ ਰੋਕੀ ਤਾਂ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਸੜਕਾਂ ਤੇ ਉਤਰ ਆਉਣਗੇ, ਸਰਕਾਰ ਨੂੰ ਕੰਟਰੋਲ ਕਰਨਾ ਔਖਾ ਹੋ ਜਾਵੇਗਾ। ਦੂਜੀਆਂ ਪਾਰਟੀਆ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਇਸ ਬੇਅਦਬੀ ਬਾਰੇ ਆਪਣਾ ਮੂੰਹ ਤਕ ਨਹੀਂ ਖੋਲ੍ਹ ਰਹੀਆਂ। ਫਿਰ ਬਾਬਾ ਸਾਹਿਬ ਦੀ ਫੋਟੋ ਦੇ ਅਗੇ ਖੜ ਕੇ ਡਰਾਮੇ ਕਰਦੇ, ਕਾਂਗਰਸ ਅਤੇ ਭਾਜਪਾ ਉਨ੍ਹਾਂ ਦਾ ਜਿਉਂਦੇ ਜੀ ਵਿਰੋਧ ਕਰਦੇ ਰਹੇ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ 2027 ਦੀਆਂ ਚੋਣਾਂ ਵਿਚ ਇਨ੍ਹਾਂ ਨੂੰ ਮੂੰਹ ਨਾ ਲਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ ਮੁਫ਼ਤ ਡਾਇਲਸਿਸ ਦੀ ਸਹੂਲਤ ਅਗਲੀ ਖ਼ਬਰ ਨਾਜਾਇਜ਼ ਮਾਈਨਿੰਗ ਵਾਲੇ ਟਿੱਪਰਾਂ ਦੀ ਰਾਖੀ ਕਰਨਾ ਬੇਲਦਾਰ ਨੂੰ ਪਿਆ ਮਹਿੰਗਾ
Ad Position 24