22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਾਜਾਇਜ਼ ਮਾਈਨਿੰਗ ਵਾਲੇ ਟਿੱਪਰਾਂ ਦੀ ਰਾਖੀ ਕਰਨਾ ਬੇਲਦਾਰ ਨੂੰ ਪਿਆ ਮਹਿੰਗਾ

ਐੱਸ. ਏ.

Ad Position 21
No active advertisement
ਅਜੀਤ ਡੈਸਕ 23-09-2026
ਐੱਸ. ਏ. ਐੱਸ. ਨਗਰ, 22 ਸਤੰਬਰ (ਕਪਿਲ ਵਧਵਾ)-ਨਾਜਾਇਜ਼ ਮਾਈਨਿੰਗ ਦੀ ਸਮੱਗਰੀ ਲਿਜਾ ਰਹੇ ਟਿੱਪਰਾਂ ਨੂੰ ਰੋਕਣ ਤੋਂ ਬਾਅਦ ਉਨ੍ਹਾਂ ਦੀ ਨਿਗਰਾਨੀ ਕਰ ਰਹੇ ਮਾਈਨਿੰਗ ਵਿਭਾਗ ਦੇ ਬੇਲਦਾਰ ਦੀ ਕੁਝ ਵਿਅਕਤੀਆਂ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੋਹਾਣਾ ਪੁਲਿਸ ਨੇ ਪੜਤਾਲ ਤੋਂ ਬਾਅਦ ਟਿੱਪਰਾਂ ਅਤੇ ਬਰੀਜਾ ਕਾਰ ਦੇ ਅਣਪਛਾਤੇ ਚਾਲਕਾਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 115 (2), 221, 132 ਅਤੇ 324 (4) ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਪਰਮਿੰਦਰ ਸਿੰਘ ਵਾਸੀ ਧਕਾਂਸੂ ਕਲਾਂ, ਜੋ ਮਾਈਨਿੰਗ ਵਿਭਾਗ ਦੇ ਐੱਸ. ਏ. ਐੱਸ. ਨਗਰ ਜ਼ਿਲ੍ਹਾ ਮਾਈਨਿੰਗ ਅਫ਼ਸਰ ਅਧੀਨ ਬਨੂੜ ਵਿਖੇ ਬੇਲਦਾਰ ਵਜੋਂ ਤਾਇਨਾਤ ਹੈ, ਨੇ ਦੱਸਿਆ ਕਿ 6 ਸਤੰਬਰ ਨੂੰ ਵਿਭਾਗ ਦੇ ਫੀਲਡ ਸਟਾਫ ਵਲੋਂ ਲਾਂਡਰਾਂ-ਬਨੂੜ ਰੋਡ ’ਤੇ ਸੀ. ਜੀ. ਸੀ. ਕਾਲਜ ਨੇੜੇ ਨਾਕਾ ਲਗਾ ਕੇ ਗੈਰ-ਕਾਨੂੰਨੀ ਅਤੇ ਬਿਨਾਂ ਮਨਜ਼ੂਰੀ ਮਟੀਰੀਅਲ ਦੀ ਢੋਆ-ਢੁਆਈ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਐੱਚ. ਆਰ.-58-ਡੀ ਅਤੇ ਪੀ.ਬੀ.-12-ਏ.ਐੱਲ. ਨੰਬਰੀ ਦੋ ਟਿੱਪਰਾਂ ਨੂੰ ਰੋਕਿਆ ਗਿਆ, ਪਰ ਦੋਵੇਂ ਚਾਲਕ ਵਾਹਨ ਲਾਕ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਬਾਅਦ ਵਿਚ ਇਨ੍ਹਾਂ ਟਿੱਪਰਾਂ ਦੀ ਨਿਗਰਾਨੀ ਲਈ ਪਰਮਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਸੀ। ਰਾਤ ਕਰੀਬ 10 ਤੋਂ 10.15 ਵਜੇ ਦਰਮਿਆਨ 8-10 ਵਿਅਕਤੀ ਮਾਰੂਤੀ-80 0 ਅਤੇ ਬਰੀਜਾ ਕਾਰ ਨੰਬਰ ਪੀ.ਬੀ.-10-ਜੇ.ਵੀ. -5852 ਵਿਚ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਪਰਮਿੰਦਰ ਦੀ ਕਾਰ ਦਾ ਡਰਾਈਵਰ ਸਾਈਡ ਵਾਲਾ ਸ਼ੀਸ਼ਾ ਤੋੜ ਕੇ ਉਸ ਦੀ ਕੁੱਟਮਾਰ ਕੀਤੀ। ਪਰਮਿੰਦਰ ਸਿੰਘ ਨੇ ਆਪਣੇ ਬਿਆਨ ਵਿਚ ਮੋਬਾਈਲ ਫੋਨ ਅਤੇ ਕਾਰ ਦੀ ਚਾਬੀ ਖੋਹ ਕੇ ਲਿਜਾਣ ਦਾ ਵੀ ਦੋਸ਼ ਲਗਾਇਆ ਸੀ। ਹਾਲਾਂਕਿ ਪੁਲਿਸ ਦੀ ਪੜਤਾਲ ਦੌਰਾਨ ਮੋਬਾਈਲ ਅਤੇ ਕਾਰ ਦੀ ਚਾਬੀ ਖੋਹਣ ਸੰਬੰਧੀ ਕੋਈ ਗੱਲ ਸਾਹਮਣੇ ਨਾ ਆਉਣ ਦੀ ਗੱਲ ਦਰਜ ਕੀਤੀ ਗਈ ਹੈ। ਪੁਲਿਸ ਵਲੋਂ ਕੀਤੀ ਪੜਤਾਲ ਤੋਂ ਬਾਅਦ ਟਿੱਪਰ ਨੰਬਰ ਐੱਚ.ਆਰ. -58-ਡੀ ਪੀ.ਬੀ. -12- ਏ. ਐੱਲ. ਅਤੇ ਬਰੀਜਾ ਕਾਰ ਨੰਬਰ ਪੀ.ਬੀ. -10-ਜੇ. ਵੀ. ਦੇ ਅਣਪਛਾਤੇ ਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਅੰਦਰ ਬਾਬਾ ਸਾਹਿਬ ਦੀਆਂ ਮੂਰਤੀਆਂ ਦਾ ਅਪਮਾਨ ਸਹਿਣ ਨਹੀ ਕਰਾਂਗੇ-ਨਨਹੇੜੀਆ ਅਗਲੀ ਖ਼ਬਰ ਏਅਰਟੈੱਲ ਦੀ ਪੋਸਟਪੇਡ ਪੇਸ਼ਕਸ਼ ਨੂੰ ਹੁਲਾਰਾ: ਐਪਲ ਦੀ ਨਵੀਂ ਵਿਸਤ੍ਰਿਤ ਆਈਕਲਾਉਡ+ ਦੇ ਨਾਲ-ਨਾਲ ਐਪਲ ਟੀਵੀ ਅਤੇ ਐਪਲ ਆਰਕ...
Ad Position 24