27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਗੋਬਿੰਦ ਸਾਗਰ ’ ਚੋਂ ਨਿਕਲੀ 31 ਕਿੱਲੋ ਦੀ ਵੱਡ ਆਕਾਰੀ ਮੱਛੀ , ਨੰਗਲ ’ ਚ ਚਰਚਾ

ਨੰਗਲ, 27 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਡੈਮ ਦੇ ਪਿੱਛੇ ਬਣੀ ਵਿਸ਼ਾਲ ਗੋਬਿੰਦ ਸਾਗਰ ਝੀਲ ਵਿਚੋਂ ਅੱਜ ਇੱਕ ਦੁਰਲਭ ਆਕਾਰ ਦੀ ਵੱਡੀ ਮੱਛੀ ਨਿਕਲੀ ਹੈ। 31 ਕਿੱਲੋ 300 ਗ੍ਰਾਮ ਵਜ਼ਨ ਦੀ ਇਹ ਬਿੱਗ ਹੈੱਡ ਮੱਛੀ ਅੱਜ ਸਵੇਰੇ ਮਛੇਰਿਆਂ ਦੇ ਹੱਥ ਲੱਗਣ ਉਪਰੰਤ ਨੰਗਲ ਟਾਊਨਸ਼ਿਪ ਦੀ ਪਹਾੜੀ ਮਾਰਕੀਟ ਸਥਿਤ ਭਗਵਾਨ ਸਿੰਘ ਕੋਹਲੀ ਐਂਡ ਕੰਪਨੀ (ਕੋਹਲੀ ਫਿਸ਼) ਦੀ ਦੁਕਾਨ ’ਤੇ ਪਹੁੰਚੀ।

Ad Position 21
No active advertisement
ਅਜੀਤ ਡੈਸਕ 28-09-2026
ਨੰਗਲ, 27 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਡੈਮ ਦੇ ਪਿੱਛੇ ਬਣੀ ਵਿਸ਼ਾਲ ਗੋਬਿੰਦ ਸਾਗਰ ਝੀਲ ਵਿਚੋਂ ਅੱਜ ਇੱਕ ਦੁਰਲਭ ਆਕਾਰ ਦੀ ਵੱਡੀ ਮੱਛੀ ਨਿਕਲੀ ਹੈ। 31 ਕਿੱਲੋ 300 ਗ੍ਰਾਮ ਵਜ਼ਨ ਦੀ ਇਹ ਬਿੱਗ ਹੈੱਡ ਮੱਛੀ ਅੱਜ ਸਵੇਰੇ ਮਛੇਰਿਆਂ ਦੇ ਹੱਥ ਲੱਗਣ ਉਪਰੰਤ ਨੰਗਲ ਟਾਊਨਸ਼ਿਪ ਦੀ ਪਹਾੜੀ ਮਾਰਕੀਟ ਸਥਿਤ ਭਗਵਾਨ ਸਿੰਘ ਕੋਹਲੀ ਐਂਡ ਕੰਪਨੀ (ਕੋਹਲੀ ਫਿਸ਼) ਦੀ ਦੁਕਾਨ ’ਤੇ ਪਹੁੰਚੀ। ਵੱਡਾ ਆਕਾਰੀ ਮੱਛੀ ਦੇ ਪਹੁੰਚਣ ਦੀ ਖ਼ਬਰ ਫੈਲਦੇ ਹੀ ਆਸ-ਪਾਸ ਦੇ ਇਲਾਕੇ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਵਿਸ਼ਾਲ ਮੱਛੀ ਨੂੰ ਵੇਖਣ ਲਈ ਦੁਕਾਨ ’ਤੇ ਲੋਕਾਂ ਦਾ ਤਾਂਤਾ ਲੱਗ ਗਿਆ ਅਤੇ ਲੋਕਾਂ ਨੇ ਇਸ ਨਾਲ ਫ਼ੋਟੋਆਂ ਵੀ ਖਿਚਵਾਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਹਲੀ ਫਿਸ਼ ਦੇ ਮਾਲਕ ਬਵਨਦੀਪ ਸਿੰਘ ਕੋਹਲੀ ਨੇ ਦੱਸਿਆ ਕਿ ਗੋਬਿੰਦ ਸਾਗਰ ਝੀਲ ਵਿਚੋਂ ਅਜਿਹੀਆਂ ਵੱਡ-ਆਕਾਰੀ ਮੱਛੀਆਂ ਕਦੇ-ਕਦਾਈਂ ਹੀ ਨਿਕਲਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮੱਛੀ ਸਰਕਾਰੀ ਠੇਕੇ ਅਧੀਨ ਫੜੀ ਗਈ ਹੈ ਅਤੇ ਇਸ ਦਾ ਮਾਸ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ। ਇਸ ਦੁਰਲੱਭ ਮੱਛੀ ਦੇ ਆਉਣ ਨਾਲ ਮੱਛੀ ਖਾਣ ਦੇ ਸ਼ੌਕੀਨਾਂ ਵਿਚ ਕਾਫ਼ੀ ਖਿੱਚ ਪੈਦਾ ਹੋ ਗਈ ਹੈ। ਦੱਸਣ ਯੋਗ ਹੈ ਕਿ ਗੋਬਿੰਦ ਸਾਗਰ ਜੀਵਨ ਆਪਣੀ ਵਿਸ਼ਾਲਤਾ ਅਤੇ ਮੱਛੀ ਉਤਪਾਦਨ ਲਈ ਜਾਣੀ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਂਵਾਂ ’ ਚ ਵਾਪਰੇ ਕਾਂਡ ਤੇ ਸੰਗਤਾਂ ਨੇ ਜਤਾਇਆ ਭਾਰੀ ਰੋਸ ਉੱਚ ਪੱਧਰੀ ਜਾਂਚ ਦੀ ਕੀਤ... ਅਗਲੀ ਖ਼ਬਰ ਸਿੰਘ ਮੱਟੂ ਆਜ਼ਾਦ ਸਮਾਜ ਪਾਰਟੀ ਦੇ ਰੋਪੜ ਜ਼ਿਲ੍ਹਾ ਪ੍ਰਧਾਨ ਨਿਯੁਕਤ
Ad Position 24