27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਂਵਾਂ ’ ਚ ਵਾਪਰੇ ਕਾਂਡ ਤੇ ਸੰਗਤਾਂ ਨੇ ਜਤਾਇਆ ਭਾਰੀ ਰੋਸ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ

ਨੂਰਪੁਰ ਬੇਦੀ, 27 ਸਤੰਬਰ (ਢੀਂਡਸਾ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਂਵਾਂ ਵਿਖੇ ਬਹਿਰੀਨ ਵਾਲੀ ਬੀਬੀ ਨਾਲ ਵਾਪਰੇ ਕਥਿਤ ਘਟਨਾਕ੍ਰਮ ਨੂੰ ਲੈ ਕੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁੰਨੇ ਵਿਖੇ ਇਲਾਕੇ ਦੀਆਂ ਸੰਗਤਾਂ ਦਾ ਇਕੱਠ ਹੋਇਆ। ਇਕੱਠ ਦੌਰਾਨ ਤਖ਼ਤ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ’ਤੇ ਗਹਿਰਾ ਰੋਸ ਪ੍ਰਗਟ ਕਰਦਿਆਂ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 28-09-2026
ਨੂਰਪੁਰ ਬੇਦੀ, 27 ਸਤੰਬਰ (ਢੀਂਡਸਾ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਂਵਾਂ ਵਿਖੇ ਬਹਿਰੀਨ ਵਾਲੀ ਬੀਬੀ ਨਾਲ ਵਾਪਰੇ ਕਥਿਤ ਘਟਨਾਕ੍ਰਮ ਨੂੰ ਲੈ ਕੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁੰਨੇ ਵਿਖੇ ਇਲਾਕੇ ਦੀਆਂ ਸੰਗਤਾਂ ਦਾ ਇਕੱਠ ਹੋਇਆ। ਇਕੱਠ ਦੌਰਾਨ ਤਖ਼ਤ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ’ਤੇ ਗਹਿਰਾ ਰੋਸ ਪ੍ਰਗਟ ਕਰਦਿਆਂ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਮਾ ਜਸਵਿੰਦਰ ਸਿੰਘ ਮੀਰਪੁਰ ਅਤੇ ਬਾਬਾ ਬਲਦੇਵ ਸਿੰਘ ਮੋਠਾਪੁਰ ਨੇ ਦੱਸਿਆ ਕਿ ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਸੀ.ਬੀ.ਆਈ. ਜਾਂ ਹਾਈ ਕੋਰਟ ਦੇ ਕਿਸੇ ਸੇਵਾਮੁਕਤ ਜੱਜ ਤੋਂ ਕਰਵਾਈ ਜਾਵੇ, ਤਾਂ ਜੋ ਘਟਨਾ ਦੀ ਅਸਲ ਸਚਾਈ ਸਾਹਮਣੇ ਆ ਸਕੇ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਜਵਾਬਦੇਹੀ ਤੈਅ ਹੋ ਸਕੇ।ਉਨ੍ਹਾਂ ਐੱਸ ਜੀ ਪੀ ਸੀ ਚੋਣ ਜਲਦ ਕਰਵਾਉਣ ਦੀ ਮੰਗ ਵੀ ਕੀਤੀ । ਸੰਗਤਾਂ ਵਲੋਂ ਗੁਰਦਵਾਰਾ ਕਮੇਟੀ ਮੁੰਨੇ ਦਾ ਪ੍ਰਬੰਧ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਇਕੱਠ ਦੌਰਾਨ ਹਰਬੰਸ ਸਿੰਘ ਮੰਝਪੁਰ (ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ), ਜਥੇਦਾਰ ਜਰਨੈਲ ਸਿੰਘ ਔਲਖ, ਅਮਨਦੀਪ ਸਿੰਘ ਅਬਿਆਣਾ, ਭੁਪਿੰਦਰ ਸਿੰਘ ਬਜਰੂੜ, ਮੇਜਰ ਸਿੰਘ, ਅਜਮੇਰ ਸਿੰਘ ਸੈਦਪੁਰ, ਰਾਮ ਸਿੰਘ ਮੁੰਨੇ, ਦੀਦਾਰ ਸਿੰਘ ਰੋਲੀ, ਜਗਨ ਸਿੰਘ ਮੁੰਨੇ, ਅਰਜਨ ਸਿੰਘ ਰੋਲੀ, ਸੁਰਜੀਤ ਸਿੰਘ ਚਹਿੜਮਾਜਰਾ, ਬਖ਼ਸ਼ੀਸ਼ ਸਿੰਘ ਕੋਲਾਪੁਰ, ਅਜੈਬ ਸਿੰਘ ਡੁਮੇਵਾਲ, ਅਵਤਾਰ ਸਿੰਘ ਮੀਰਪੁਰ, ਜੋਗਿੰਦਰ ਸਿੰਘ ਬੜਵਾ, ਅਮਰੀਕ ਸਿੰਘ ਭਾਓਵਾਲ, ਦਲਵੀਰ ਸਿੰਘ ਢਾਹਾਂ, ਬੀਬੀ ਕੁਲਦੀਪ ਕੌਰ, ਬੀਬੀ ਦਰਸ਼ਨ ਕੌਰ ਚਨੌਲੀ, ਸੋਹਣ ਸਿੰਘ ਚਨੌਲੀ, ਸੁਰਿੰਦਰ ਸਿੰਘ ਅਨੰਦਪੁਰ ਸਾਹਿਬ, ਰੁਪਿੰਦਰ ਸਿੰਘ ਸੰਦੋਆ, ਸੁਰਿੰਦਰ ਸਿੰਘ ਰਾਏਪੁਰ, ਅਵਤਾਰ ਸਿੰਘ ਅਸਾਲਤਪੁਰ ਅਤੇ ਗੁਰਦਿਆਲ ਸਿੰਘ ਜਟਵਾਹੜ ਸਮੇਤ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 2027 ਦੀ ਰੂਪਨਗਰ ਵਿਧਾਨ ਸਭਾ ਚੋਣ ਲੜਨ ਲਈ ਨੂਰਪੁਰ ਬੇਦੀ ਇਲਾਕੇ ਦੇ ਕਈ ਸਿਆਸੀ ਪਹਿਲਵਾਨ ਹੋਏ ਸਰਗਰਮ ਰੂਪਨਗਰ ਵਿਧਾਨ ਸਭਾ... ਅਗਲੀ ਖ਼ਬਰ ਗੋਬਿੰਦ ਸਾਗਰ ’ ਚੋਂ ਨਿਕਲੀ 31 ਕਿੱਲੋ ਦੀ ਵੱਡ ਆਕਾਰੀ ਮੱਛੀ , ਨੰਗਲ ’ ਚ ਚਰਚਾ
Ad Position 24