27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

2027 ਦੀ ਰੂਪਨਗਰ ਵਿਧਾਨ ਸਭਾ ਚੋਣ ਲੜਨ ਲਈ ਨੂਰਪੁਰ ਬੇਦੀ ਇਲਾਕੇ ਦੇ ਕਈ ਸਿਆਸੀ ਪਹਿਲਵਾਨ ਹੋਏ ਸਰਗਰਮ ਰੂਪਨਗਰ ਵਿਧਾਨ ਸਭਾ ਹਲਕੇ ’ਤੇ ਪਿਛਲੇ 10 ਸਾਲਾਂ ਤੋਂ ਨੂਰਪੁਰੀਆਂ ਦਾ ਕਬਜ਼ਾ

ਨੂਰਪੁਰ ਬੇਦੀ, 27 ਸਤੰਬਰ (ਹਰਦੀਪ ਸਿੰਘ ਢੀਂਡਸਾ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰੂਪਨਗਰ ਵਿਧਾਨ ਸਭਾ ਹਲਕੇ ਦੀ ਸਿਆਸਤ ਗਰਮਾਉਣ ਲੱਗੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਨੂਰਪੁਰ ਬੇਦੀ ਇਲਾਕੇ ਨਾਲ ਸਬੰਧਿਤ ਕਈ ਸਿਆਸੀ ਆਗੂਆਂ ਨੇ ਚੋਣ ਮੈਦਾਨ ਵਿਚ ਉੱਤਰਨ ਲਈ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।

Ad Position 21
No active advertisement
ਐਡ.ਦਿਨੇਸ਼ ਚੱਢਾ, ਅਜੈਵੀਰ ਸਿੰਘ ਲਾਲਪੁਰਾ, ਅਮਰਜੀਤ ਸਿੰਘ ਸੰਦੋਆ, ਅਸ਼ਵਨੀ ਸ਼ਰਮਾ, ਗੌਰਵ ਰਾਣਾ, ਸੁਖਵਿੰਦਰ ਸਿੰਘ ਬੜਵਾ, ਕਮਲ ਚੋਹਾਨ ਅਤੇ ਜਰਨੈਲ ਸਿੰਘ ਔਲਖ। 28-09-2026
ਨੂਰਪੁਰ ਬੇਦੀ, 27 ਸਤੰਬਰ (ਹਰਦੀਪ ਸਿੰਘ ਢੀਂਡਸਾ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰੂਪਨਗਰ ਵਿਧਾਨ ਸਭਾ ਹਲਕੇ ਦੀ ਸਿਆਸਤ ਗਰਮਾਉਣ ਲੱਗੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਨੂਰਪੁਰ ਬੇਦੀ ਇਲਾਕੇ ਨਾਲ ਸਬੰਧਿਤ ਕਈ ਸਿਆਸੀ ਆਗੂਆਂ ਨੇ ਚੋਣ ਮੈਦਾਨ ਵਿਚ ਉੱਤਰਨ ਲਈ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸੜਕਾਂ ਕਿਨਾਰੇ ਲੱਗੇ ਫਲੈਕਸ ਬੋਰਡਾਂ ਤੋਂ ਲੈ ਕੇ ਲੋਕਾਂ ਨਾਲ ਸੰਪਰਕ ਤੱਕ, ਸੰਭਾਵੀ ਦਾਅਵੇਦਾਰਾਂ ਨੇ ਆਪਣੀ ਮੌਜੂਦਗੀ ਦਰਜ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। 2017 ਤੋਂ ਬਾਅਦ ਰੂਪਨਗਰ ਹਲਕੇ ਦੀ ਸਿਆਸਤ ਵਿਚ ਨੂਰਪੁਰ ਬੇਦੀ ਖੇਤਰ ਦੀ ਮਜ਼ਬੂਤ ਮੌਜੂਦਗੀ ਰਹੀ ਹੈ। 2017 ਵਿਚ ਸੰਦੋਆ ਪਿੰਡ ਦੇ ਅਮਰਜੀਤ ਸਿੰਘ ਸੰਦੋਆ ਅਤੇ 2022 ਵਿਚ ਬੜਵਾ ਪਿੰਡ ਤੋਂ ਐਡ.ਦਿਨੇਸ਼ ਚੱਢਾ ਹਲਕੇ ਦੇ ਐਮ.ਐਲ.ਏ ਬਣੇ ਹਨ। ਰੂਪਨਗਰ ਹਲਕੇ ਵਿਚ ਵੋਟ ਬੈਂਕ ਦਾ ਵੱਡਾ ਹਿੱਸਾ ਨੂਰਪੁਰ ਬੇਦੀ ਇਲਾਕੇ ਨਾਲ ਸਬੰਧਿਤ ਹੈ। ਇਸੇ ਪਿਛੋਕੜ ਵਿਚ ਹੁਣ 2027 ਦੀਆਂ ਚੋਣਾਂ ਤੋਂ ਪਹਿਲਾਂ ਨੂਰਪੁਰ ਬੇਦੀ ਦੇ ਕਈ ਨਵੇਂ ਤੇ ਪੁਰਾਣੇ ਸਿਆਸੀ ਚਿਹਰੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਲਈ ਸਰਗਰਮ ਹੋ ਰਹੇ ਹਨ। ਆਮ ਆਦਮੀ ਪਾਰਟੀ ਵਲੋਂ ਮੌਜੂਦਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ‘ਆਪ’ ਦੇ ਮਜ਼ਬੂਤ ਦਾਅਵੇਦਾਰੀ ਵਾਲੇ ਉਮੀਦਵਾਰ ਹਨ। ਜਿਨ੍ਹਾਂ ਬਾਰੇ ਪਾਰਟੀ ਸਰਵੇ ਵੀ ਹੋ ਚੁੱਕੇ ਹਨ। ਜਦਕਿ ਭਾਜਪਾ ਵਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾ.ਚੇਅਰਮੈਨ ਤੇ ਭਾਜਪਾ ਦੀ ਕੇਂਦਰੀ ਪਾਰਲੀਮਾਨੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਦੇ ਫ਼ਰਜ਼ੰਦ ਅਜੈਵੀਰ ਸਿੰਘ ਲਾਲਪੁਰਾ ਜ਼ਿਲ੍ਹਾ ਭਾਜਪਾ ਪ੍ਰਧਾਨ ਦਾ ਨਾਮ ਚਰਚਾ ਵਿਚ ਹੈ। ਨੂਰਪੁਰ ਬੇਦੀ ਨਾਲ ਸਬੰਧਿਤ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਆਪਣੇ ਆਪ ਨੂੰ ਰੂਪਨਗਰ ਹਲਕੇ ਤੋਂ ਕਾਂਗਰਸੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਮੰਨ ਰਹੇ ਹਨ। ਇਸ ਤੋਂ ਇਲਾਵਾ ਗੁੱਜਰ ਆਗੂ ਚੌਧਰੀ ਕਮਲ ਚੌਹਾਨ ਟੇਢੇਵਾਲ ਵੀ ਕਾਂਗਰਸ ਵਲੋਂ ਚੋਣ ਲੜਨ ਦੇ ਇੱਛੁਕ ਦੱਸੇ ਜਾ ਰਹੇ ਹਨ। ਉਨ੍ਹਾਂ ਵਲੋਂ ਸਚਿਨ ਪਾਇਲਟ ਨੂੰ ਪਾਏ ਹਾਰੇ ਚਰਚਾ ਵਿਚ ਹਨ। ਪੰਜਾਬ ਸਾਂਝੀਵਾਲਤਾ ਦਲ ਵਲੋਂ ਨੂਰਪੁਰ ਬੇਦੀ ਦੇ ਗੌਰਵ ਰਾਣਾ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਤਾਂ ਐਲਾਨ ਵੀ ਕਰ ਦਿੱਤਾ ਗਿਆ ਹੈ। ਉਧਰ ਵਾਰਿਸ ਪੰਜਾਬ ਪਾਰਟੀ ਨਾਲ ਜੁੜੇ ਕਿਸਾਨ ਆਗੂ ਸੁਖਵਿੰਦਰ ਸਿੰਘ ਬੜਵਾ ਦੀ ਸਰਗਰਮੀ ਵੀ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।‘ਆਪ’ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ।ਪਰ ਪਾਰਟੀ ਕਿਹੜੀ ਹੋਵੇਗੀ ਇਹ ਭਵਿੱਖ ਦੱਸੇਗਾ। ਉਕਤ ਤੋਂ ਇਲਾਵਾ ਨੂਰਪੁਰ ਬੇਦੀ ਦੇ ਪਿੰਡ ਔਲਖ ਨਾਲ ਸਬੰਧਿਤ ਜਥੇਦਾਰ ਜਰਨੈਲ ਸਿੰਘ ਔਲਖ ਸਾ.ਮੈਂਬਰ ਐਸ.ਜੀ.ਪੀ.ਸੀ ਵਲੋਂ ਵੀ ਸਰਗਰਮੀ ਦਰਜ ਕਰਵਾਏ ਜਾਣ ਤੋਂ ਬਾਅਦ ਨੂਰਪੁਰ ਬੇਦੀ ਤੋਂ ਚੋਣ ਲੜਨ ਵਾਲਿਆਂ ਦੀ ਸਿਆਸੀ ਤਸਵੀਰ ਹੋਰ ਬਹੁ-ਪੱਖੀ ਹੋ ਗਈ ਹੈ। ਇਹਨਾਂ ਤੋਂ ਇਲਾਵਾ ਕਈ ਹੋਰ ਨਾਮ ਵੀ ਲੋਕ ਚਰਚਾ ਦਾ ਵਿਸ਼ਾ ਹਨ। ਇਲਾਕੇ ਵਿਚ ਵੱਖ-ਵੱਖ ਆਗੂਆਂ ਦੇ ਫਲੈਕਸ ਬੋਰਡ ਨਜ਼ਰ ਆਉਣ ਲੱਗੇ ਹਨ। ਇਹ ਬੋਰਡ ਸਿਰਫ਼ ਵਧਾਈਆਂ ਜਾਂ ਸਮਾਜਿਕ ਸੁਨੇਹਿਆਂ ਤੱਕ ਸੀਮਤ ਨਹੀਂ ਰਹੇ, ਸਗੋਂ ਕਈ ਆਗੂਆਂ ਵਲੋਂ ਆਪਣੀ ਸਿਆਸੀ ਪਛਾਣ ਅਤੇ ਲੋਕਾਂ ਨਾਲ ਸੰਪਰਕ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਵੀ ਦੇਖੇ ਜਾ ਰਹੇ ਹਨ।ਹਾਲਾਂਕਿ ਚੋਣਾਂ ਨੂੰ ਕਈ ਮਹੀਨੇ ਬਾਕੀ ਹਨ ਅਤੇ ਪਾਰਟੀਆਂ ਵਲੋਂ ਉਮੀਦਵਾਰਾਂ ਦੀ ਅੰਤਿਮ ਚੋਣ ਆਉਣ ਵਾਲੇ ਸਮੇਂ ਵਿਚ ਕੀਤੀ ਜਾਣੀ ਹੈ, ਪਰ ਦਾਅਵੇਦਾਰਾਂ ਦੀ ਵਧਦੀ ਗਿਣਤੀ ਨੇ ਰੂਪਨਗਰ ਹਲਕੇ ਦੀ ਸਿਆਸਤ ਵਿਚ ਚਰਚਾ ਜ਼ਰੂਰ ਛੇੜ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਪਾਰਕ ਕੌਂਸਲ ਦੀ ਅਣਦੇਖੀ ਕਾਰਨ ਰੁਲ ਰਿਹੈ - ਕੰਗ ਅਗਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਂਵਾਂ ’ ਚ ਵਾਪਰੇ ਕਾਂਡ ਤੇ ਸੰਗਤਾਂ ਨੇ ਜਤਾਇਆ ਭਾਰੀ ਰੋਸ ਉੱਚ ਪੱਧਰੀ ਜਾਂਚ ਦੀ ਕੀਤ...
Ad Position 24