27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਗੁਰੂ ਨਾਨਕ ਪਬਲਿਕ ਪਾਰਕ ਕੌਂਸਲ ਦੀ ਅਣਦੇਖੀ ਕਾਰਨ ਰੁਲ ਰਿਹੈ - ਕੰਗ

ਖਰੜ, 27 ਸਤੰਬਰ (ਗੁਰਮੁੱਖ ਸਿੰਘ ਮਾਨ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਖਰੜ ਦੇ ਵਾਰਡ ਨੰਬਰ. 16 ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਮਹਾਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਗੁਰੂ ਨਾਨਕ ਪਬਲਿਕ ਪਾਰਕ ਬਣਵਾਇਆ ਗਿਆ ਸੀ।

Ad Position 21
No active advertisement
ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਖਰੜ ਦੇ ਵਾਰਡ ਨੰ : 16 ਵਿਚ ਮੀਟਿੰਗ ਕਰਨ ਉਪਰੰਤ ਜਾਣਕਾਰੀ ਦਿੰਦੇ ਹੋਏ। ਤਸਵੀਰ : ਗੁਰਮੁੱਖ ਸਿੰਘ ਮਾਨ 28-09-2026
ਖਰੜ, 27 ਸਤੰਬਰ (ਗੁਰਮੁੱਖ ਸਿੰਘ ਮਾਨ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਖਰੜ ਦੇ ਵਾਰਡ ਨੰਬਰ.16 ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਮਹਾਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਗੁਰੂ ਨਾਨਕ ਪਬਲਿਕ ਪਾਰਕ ਬਣਵਾਇਆ ਗਿਆ ਸੀ। ਅੱਜ ਵਾਰਡ ਵਾਸੀਆਂ ਦੀ ਮੰਗ ’ਤੇ ਜਦੋਂ ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਸਾਹਮਣੇ ਆਇਆ ਕਿ ਨਗਰ ਕੌਂਸਲ ਦੀ ਅਣਦੇਖੀ ਕਾਰਨ ਇਹ ਵੱਡਾ ਪਾਰਕ ਪਾਰਕ ਰੁੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਥੇ ਵੱਡੀ ਗਿਣਤੀ ਵਿਚ ਲੋਕ ਸੈਰ ਕਰਨ ਲਈ ਆਉਂਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਨਿੱਜੀ ਦਖਲ ਦਿੰਦੇ ਹੋਏ ਇਸ ਪਾਰਕ ਦੀ ਹਾਲਤ ’ਚ ਸੁਧਾਰ ਕਰੋ, ਜੋ ਕਿ ਸਾਰੇ ਇਲਾਕੇ ਅਤੇ ਬੱਚਿਆਂ ਲਈ ਬਹੁਤ ਲਾਹੇਵੰਦ ਸਾਬਿਤ ਹੋ ਰਿਹਾ ਹੈ। ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਸਾਰੇ ਸ਼ਹਿਰਾਂ ਵਿਚ ਬੇਸ਼ੁਮਾਰ ਆਬਾਦੀ ਵਧਣ ਕਰਕੇ ਜਨਤਾ ਦੇ ਘੁੰਮਣ, ਫਿਰਨ ਅਤੇ ਸੈਰ ਕਰਨ ਆਦਿ ਲਈ ਅਜਿਹੇ ਪਾਰਕ ਬਣਨੇ ਬਹੁਤ ਜ਼ਰੂਰੀ ਹਨ। ਪਿਛਲੀ ਕਾਂਗਰਸ ਸਰਕਾਰ ਵਿਚ ਉਨ੍ਹਾਂ ਵਲੋਂ ਖਰੜ ਤੇ ਕੁਰਾਲੀ ਵਿਖੇ ਤਕਰੀਬਨ 15-20 ਅਜਿਹੇ ਪਾਰਕ ਬਣਵਾਏ ਸਨ। ਉਨ੍ਹਾਂ ਕਿਹਾ ਕਿ ਉਹ ਨਗਰ ਕੌਂਸਲ ਖਰੜ ਕੋਲ ਫੰਡਾਂ ਦੀ ਕੋਈ ਘਾਟ ਨਹੀਂ, ਫਿਰ ਅਜਿਹੇ ਛੋਟੇ-ਮੋਟੇ ਲੋਕ ਹਿੱਤ ਦੇ ਕੰਮ ਕਮੇਟੀ ਆਪਣੇ ਆਪ ਕਿਉਂ ਨਹੀਂ ਕਰਦੀ। ਉਨ੍ਹਾਂ ਮੌਕੇ ’ਤੇ ਕਮੇਟੀ ਦੇ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਤੁਰੰਤ ਪਾਰਕ ਦੀ ਹਾਲਤ ਸੁਧਾਰਨ ਅਤੇ ਢੁੱਕਵੀਂ ਸਾਂਭ-ਸੰਭਾਲ ਦੀ ਬੇਨਤੀ ਕੀਤੀ। ਇਸ ਮੌਕੇ ਅਮਰਿੰਦਰ ਸਿੰਘ ਰੋਮੀ ਕੰਗ, ਰਮਨ ਦੱਤਾ, ਹਰਬੰਸ ਸਿੰਘ, ਮਾਸਟਰ ਸ਼ਿੰਗਾਰਾ ਸਿੰਘ, ਜਗਰੂਪ ਸਿੰਘ ਗਿੱਲ, ਕੁਲਵੰਤ ਸਿੰਘ ਸ਼ੇਰਗਿੱਲ, ਕਮਲ ਕਿਸ਼ੋਰ, ਦਵਿੰਦਰ ਸਿੰਘ, ਦਲਜੀਤ ਸਿੰਘ, ਰਮਨਪ੍ਰੀਤ ਸਿੰਘ, ਹਰਸਿਮਰਨਜੀਤ ਸਿੰਘ, ਹਰਮਨ ਸਿੰਘ, ਦਿਲਪ੍ਰੀਤ ਸਿੰਘ, ਕਮਲਜੀਤ ਕੌਰ, ਗਿਆਨ ਸਿੰਘ ਥਿੰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਵਰ ਕਾਲੋਨੀ ਫੁੱਟਬਾਲ ਕਲੱਬ ਦਾ ਸਾਲਾਨਾ ਟੂਰਨਾਮੈਂਟ 9 ਤੋਂ 11 ਅਕਤੂਬਰ ਤੱਕ 16 ਟੀਮਾਂ ਲੈਣਗੀਆਂ ਭਾਗ, ਜੇਤੂ ਨੂੰ 41 ਹ... ਅਗਲੀ ਖ਼ਬਰ 2027 ਦੀ ਰੂਪਨਗਰ ਵਿਧਾਨ ਸਭਾ ਚੋਣ ਲੜਨ ਲਈ ਨੂਰਪੁਰ ਬੇਦੀ ਇਲਾਕੇ ਦੇ ਕਈ ਸਿਆਸੀ ਪਹਿਲਵਾਨ ਹੋਏ ਸਰਗਰਮ ਰੂਪਨਗਰ ਵਿਧਾਨ ਸਭਾ...
Ad Position 24